Breaking News
Home / ਪੰਜਾਬ / ਪਟਿਆਲਾ ਜੇਲ੍ਹ ’ਚੋਂ ਤਿੰਨ ਕੈਦੀ ਫਰਾਰ ਹੋਣ ਦਾ ਮਾਮਲਾ – ਤਿੰਨ ਪੁਲਿਸ ਅਧਿਕਾਰੀ ਮੁਅੱਤਲ

ਪਟਿਆਲਾ ਜੇਲ੍ਹ ’ਚੋਂ ਤਿੰਨ ਕੈਦੀ ਫਰਾਰ ਹੋਣ ਦਾ ਮਾਮਲਾ – ਤਿੰਨ ਪੁਲਿਸ ਅਧਿਕਾਰੀ ਮੁਅੱਤਲ

ਪਟਿਆਲਾ/ਬਿਊਰੋ ਨਿਊਜ਼
ਕੇਂਦਰੀ ਜੇਲ੍ਹ ਪਟਿਆਲਾ ਵਿਚੋਂ 27 ਤੇ 28 ਅਪਰੈਲ ਦੀ ਰਾਤ ਨੂੰ ਫਰਾਰ ਹੋਏ ਤਿੰਨ ਕੈਦੀਆਂ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਅਤੇ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦਾ ਸਾਹਮਣਾ ਕਰਨ ਵਾਲ਼ਿਆਂ ਵਿੱਚ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ (ਲਾਈਟ ਡਿਊਟੀ ਅਫਸਰ), ਸਹਾਇਕ ਸੁਪਰਡੈਂਟ ਤਰਲੋਚਨ ਸਿੰਘ (ਵਾਰਡ ਇੰਚਾਰਜ) ਅਤੇ ਜੇਲ੍ਹ ਵਾਰਡਨ ਸੰਤ ਸਿੰਘ (ਨਾਈਟ ਡਿਊਟੀ) ਸ਼ਾਮਲ ਹਨ। ਮੁਅੱਤਲੀ ਦੀ ਕਾਰਵਾਈ ਆਈ.ਜੀ (ਜੇਲ੍ਹਾਂ) ਆਰ.ਕੇ ਅਰੋੜਾ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ।

 

Check Also

ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ

ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …