6.6 C
Toronto
Friday, May 1, 2026
spot_img
Homeਪੰਜਾਬਨਵਜੋਤ ਸਿੱਧੂ ਦੀ ਧੀ ਰਾਬੀਆ ਵੀ ਆਵੇਗੀ ਸਿਆਸਤ ’ਚ

ਨਵਜੋਤ ਸਿੱਧੂ ਦੀ ਧੀ ਰਾਬੀਆ ਵੀ ਆਵੇਗੀ ਸਿਆਸਤ ’ਚ

ਅੰਮਿ੍ਰਤਸਰ ਪੂਰਬੀ ਤੋਂ ਵਿਧਾਨ ਸਭਾ ਚੋਣ ਲੜਨ ਦੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਨੇ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰਦਿਆਂ ਅੰਮਿ੍ਰਤਸਰ ਸਥਿਤ ਘਰ ਦੀ ਛੱਤ ’ਤੇ ਕਾਲਾ ਝੰਡਾ ਲਹਿਰਾਇਆ ਸੀ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਗਾਏ ਸਨ। ਹੁਣ ਸਿਆਸੀ ਹਲਕਿਆਂ ’ਚ ਚਰਚਾ ਛਿੜ ਗਈ ਹੈ ਕਿ ਸਿੱਧੂ ਦੀ ਧੀ ਰਾਬੀਆ ਜਲਦੀ ਹੀ ਸਿਆਸਤ ’ਚ ਆ ਰਹੀ ਹੈ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਰਾਬੀਆ ਸਿੱਧੂ ਨੇ ਅੰਮਿ੍ਰਤਸਰ ਦੇ ਪੂਰਬੀ ਹਲਕੇ ਤੋਂ ਚੋਣ ਲੜਨੀ ਹੈ। ਪਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਰਾਬੀਆ ਕਿਹੜੀ ਸਿਆਸੀ ਪਾਰਟੀ ਵਲੋਂ ਚੋਣ ਲੜੇਗੀ। ਧਿਆਨ ਰਹੇ ਕਿ ਨਵਜੋਤ ਸਿੰਘ ਸਿੱਧੂ ਤਿੰਨ ਵਾਰ ਮੈਂਬਰ ਪਾਰਲੀਮੈਂਟ ਅਤੇ ਇਸ ਸਮੇਂ ਅੰਮਿ੍ਰਤਸਰ ਪੂਰਬੀ ਹਲਕੇ ਤੋਂ ਵਿਧਾਇਕ ਵਜੋਂ ਸਿਆਸਤ ’ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਸਰਕਾਰ ’ਚ ਭਾਵੇਂ ਕੁਝ ਸਮਾਂ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ, ਪਰ ਮਹਿਕਮਾ ਬਦਲਣ ’ਤੇ ਉਨ੍ਹਾਂ ਨੇ ਦੂਸਰੇ ਮਹਿਕਮੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਬਹੁਤੀ ਵਾਰ ਉਨ੍ਹਾਂ ਨੂੰ ਪੰਜਾਬ ਕੈਬਨਿਟ ’ਚ ਸ਼ਾਮਲ ਕਰਨ ਲਈ ਪੇਸ਼ਕਸ਼ਾਂ ਕੀਤੀਆਂ ਗਈਆਂ, ਪਰ ਉਹ ਆਪਣੀ ਮੰਗ ’ਤੇ ਹੀ ਅੜੇ ਰਹੇ। ਧਿਆਨ ਰਹੇ ਕਿ ਨਵਜੋਤ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਵੀ ਵਿਧਾਇਕ ਰਹਿ ਚੁਕੇ ਹਨ। ਸਿੱਧੂ ਜੋੜੀ ਦੀ ਧੀ ਰਾਬੀਆ ਇਸ ਸਮੇਂ ਅਦਾਕਾਰੀ ਖੇਤਰ ’ਚ ਵੀ ਆਪਣੀ ਦਿਲਚਸਪੀ ਦਿਖਾ ਰਹੀ ਹੈ। ਪੰਜਾਬ ਵਿੱਚ ਚੋਣਾਂ ਸਮੇਂ ਅਦਾਕਾਰਾਂ ਨੂੰ ਦੇਖਣਾ ਲੋਕ ਜ਼ਿਆਦਾ ਪਸੰਦ ਕਰਦੇ ਹਨ। ਧਿਆਨ ਰਹੇ ਕਿ ਵਿਨੋਦ ਖੰਨਾ, ਸੰਨੀ ਦਿਓਲ, ਭਗਵੰਤ ਮਾਨ, ਮੁਹੰਮਦ ਸਦੀਕ ਆਦਿ ਵਰਗੇ ਚਿਹਰੇ ਪੰਜਾਬ ਦੀ ਸਿਆਸਤ ’ਚ ਆਪਣਾ ਪੈਰ ਧਰ ਚੁੱਕੇ ਹਨ।

RELATED ARTICLES
POPULAR POSTS