ਚੰਡੀਗੜ੍ਹ : ਕੇਂਦਰ ਸਰਕਾਰ ਨੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰੂ ਘਰਾਂ ਦੀ ਯਾਤਰਾ ਲਈ ਸਿੱਖ ਜਥੇ ਭੇਜਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਮਹੀਨੇ ਦੌਰਾਨ ਕੇਂਦਰ ਸਰਕਾਰ ਨੇ ਸਿੱਖ ਜਥੇ ਦੀ ਪਾਕਿਸਤਾਨ ਯਾਤਰਾ ਕਰੋਨਾ ਦਾ ਹਵਾਲਾ ਦਿੰਦੇ ਹੋਏ ਰੋਕ ਦਿੱਤੀ ਸੀ। ਹੁਣ ਕੇਂਦਰ ਨੇ ਰਾਜਾਂ ਨੂੰ ਵਿਸਾਖੀ ‘ਤੇ ਪਾਕਿਸਤਾਨ ਸਿੱਖ ਜਥੇ ਭੇਜਣ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਕੇਂਦਰ ਨੇ ਸਿੱਖ ਜਥੇ ਨੂੰ ਪਾਕਿਸਤਾਨ ਦੇ 11 ਦਿਨਾਂ ਦੌਰੇ ‘ਤੇ ਭੇਜਣ ਦਾ ਫ਼ੈਸਲਾ ਕੀਤਾ ਹੈ। ਸਿੱਖ ਜਥੇ ਦਾ ਇਹ ਦੌਰਾ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਹੋਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਦੀ ਮੁੱਖ ਸਕੱਤਰ ਨੂੰ ਭੇਜੇ ਫੈਕਸ ‘ਚ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਵਿਸਾਖੀ ‘ਤੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਲਈ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿੱਖ ਜਥੇ ਦੇ ਪ੍ਰੋਗਰਾਮ ਦੀ ਰੂਪ-ਰੇਖਾ ਵੀ ਗ੍ਰਹਿ ਮੰਤਰਾਲੇ ਦੁਆਰਾ ਤੈਅ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ 12 ਅਪ੍ਰੈਲ ਨੂੰ ਸਿੱਖ ਜਥਾ ਵਾਹਗਾ ਬਾਰਡਰ ਦੇ ਰਸਤੇ ਪੈਦਲ ਹੀ ਪਾਕਿਸਤਾਨ ‘ਚ ਦਖ਼ਲ ਹੋਵੇਗਾ ਅਤੇ ਉੱਥੇ ਸੜਕ ਦੇ ਰਸਤੇ ਤੋਂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਪਾਕਿਸਤਾਨ ਲਈ ਰਵਾਨਾ ਹੋਵੇਗਾ।
ਇਹ ਜਥਾ 13 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ‘ਚ ਰੁਕੇਗਾ ਅਤੇ ਉੱਥੋਂ ਵਲੀ ਕੰਧਾਰੀ ਗੁਫਾ ਜਾਵੇਗਾ। 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ‘ਚ ਵਿਸਾਖੀ ਦਾ ਮੁੱਖ ਸਮਾਰੋਹ ਹੋਵੇਗਾ ਅਤੇ ਉਸਦੇ ਬਾਅਦ ਜਥਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। 15 ਅਪ੍ਰੈਲ ਨੂੰ ਨਨਕਾਣਾ ਸਾਹਿਬ ‘ਚ ਸਥਾਨਕ ਗੁਰੂ ਘਰਾਂ ਦੇ ਦਰਸ਼ਨ ਕਰਨ ਦੇ ਬਾਅਦ ਸਿੱਖ ਜਥਾ 16 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ (ਫਾਰੁਖਾਬਾਦ, ਪਾਕਿਸਤਾਨ) ਦੇ ਦਰਸ਼ਨ ਕਰ ਵਾਪਸ ਨਨਕਾਣਾ ਸਾਹਿਬ ਪਰਤੇਗਾ। 17 ਅਪ੍ਰੈਲ ਨੂੰ ਇਹ ਜਥਾ ਸੜਕ ਦੇ ਰਸਤੇ ਤੋਂ ਨਨਕਾਣਾ ਸਾਹਿਬ ਤੋਂ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਜਾਵੇਗਾ। ਇੱਥੇ 18 ਅਪ੍ਰੈਲ ਤੱਕ ਠਹਿਰਨ ਦੇ ਬਾਅਦ ਇਹ ਜਥਾ 19 ਅਪ੍ਰੈਲ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ ਪਹੁੰਚੇਗਾ ਅਤੇ ਰਾਤ ਦਾ ਪੜਾਅ ਇੱਥੇ ਹੀ ਹੋਵੇਗਾ। 20 ਅਪ੍ਰੈਲ ਨੂੰ ਗੁਰਦੁਆਰਾ ਰੋੜੀ ਸਾਹਿਬ (ਏਮਨਾਬਾਦ) ਦੇ ਦਰਸ਼ਨ ਕਰ ਜਥਾ ਲਾਹੌਰ ਵਾਪਸ ਪਹੁੰਚੇਗਾ, ਜਿੱਥੇ 21 ਅਪ੍ਰੈਲ ਤੱਕ ਗੁਰਦੁਆਰਾ ਡੇਰਾ ਸਾਹਿਬ ‘ਚ ਠਹਿਰਨ ਦੇ ਬਾਅਦ 22 ਅਪ੍ਰੈਲ ਨੂੰ ਵਾਹਗਾ ਬਾਰਡਰ ਦੇ ਰਸਤੇ ਹੀ ਭਾਰਤ ਪਰਤ ਆਵੇਗਾ। ਗ੍ਰਹਿ ਮੰਤਰਾਲੇ ਵਲੋਂ ਜਥੇ ‘ਚ ਜਾਣ ਵਾਲੇ ਸ਼ਰਧਾਲੂਆਂ ਲਈ ਜਾਰੀ ਹਦਾਇਤਾਂ ਤਹਿਤ ਜਥੇ ਦਾ ਕੋਈ ਮੈਂਬਰ ਪਾਕਿਸਤਾਨ ‘ਚ ਕਿਸੇ ਦੀ ਵਿਸ਼ੇਸ਼ ਪ੍ਰਾਹੁਣਚਾਰੀ ਸਵੀਕਾਰ ਨਹੀਂ ਕਰੇਗਾ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …