22.4 C
Toronto
Sunday, September 14, 2025
spot_img
Homeਪੰਜਾਬਖੇਤੀ ਕਾਨੂੰਨ ਹਰ ਵਰਗ ਲਈ ਖਤਰਾ : ਟਿਕੈਤ

ਖੇਤੀ ਕਾਨੂੰਨ ਹਰ ਵਰਗ ਲਈ ਖਤਰਾ : ਟਿਕੈਤ

ਪ੍ਰਯਾਗਰਾਜ (ਯੂਪੀ)/ਬਿਊਰੋ ਨਿਊਜ਼
ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਚੱਲ ਰਿਹਾ ਕਿਸਾਨ ਅੰਦੋਲਨ ਇਸ ਸਾਲ ਦਸੰਬਰ ਤੱਕ ਚੱਲਣ ਦੀ ਸੰਭਾਵਨਾ ਹੈ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਹੀ। ਪੱਛਮੀ ਬੰਗਾਲ ਦਾ ਦੌਰਾਨ ਕਰਨ ਮਗਰੋਂ ਪ੍ਰਯਾਗਰਾਜ (ਯੂਪੀ) ਪਹੁੰਚੇ ਟਿਕੈਤ ਨੇ ਝਲਵਾ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਅੰਦੋਲਨ ਨਵੰਬਰ-ਦਸੰਬਰ ਤੱਕ ਚੱਲਣ ਦੀ ਆਸ ਹੈ। ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਬੰਗਾਲ ਦੌਰੇ ਬਾਰੇ ਟਿਕੈਤ ਨੇ ਦੱਸਿਆ ਕਿ ਦਿੱਲੀ ‘ਚ ਸਰਕਾਰ ਦੇ ਲੋਕ ਪੱਛਮੀ ਬੰਗਾਲ ਦੇ ਕਿਸਾਨਾਂ ਤੋਂ ਇੱਕ ਮੁੱਠੀ ਅਨਾਜ ਮੰਗ ਰਹੇ ਹਨ। ਅਸੀਂ ਕਿਸਾਨਾਂ ਨੂੰ ਕਿਹਾ ਕਿ ਜਦੋਂ ਉਹ ਚੌਲ ਦੇਣ ਤਾਂ ਅਨਾਜ ਮੰਗਣ ਵਾਲਿਆਂ ਨੂੰ ਕਹਿਣ ਕਿ ਉਹ ਇਸ ‘ਤੇ ਐੱਮਐੱਸਪੀ ਵੀ ਤੈਅ ਕਰਵਾ ਦੇਣ ਅਤੇ 1850 ਰੁਪਏ ਦਾ ਭਾਅ ਦਿਵਾਉਣ। ਉਨ੍ਹਾਂ ਕਿਹਾ ਪਿਛਲੇ ਦਿਨੀਂ ਅਸੀਂ ਬੰਗਾਲ ‘ਚ ਸੀ ਅਤੇ ਹੁਣ ਪੂਰੇ ਮੁਲਕ ‘ਚ ਜਾ ਰਹੇ ਹਾਂ। ਅਸੀਂ ਕਿਸਾਨਾਂ ਨੂੰ ਐੱਮਐੱਸਪੀ ਦਾ ਕਾਨੂੰਨ ਬਣਵਾਉਣ ਦੀ ਮੰਗ ਕਰਨ ਲਈ ਕਹਿਣ ਜਾ ਰਹੇ ਹਾਂ। ਅਜੇ ਬਿਹਾਰ ‘ਚ ਜੀਰੀ 700-900 ਰੁਪਏ ਪ੍ਰਤੀ ਕੁਇੰਟਲ ‘ਤੇ ਖਰੀਦੀ ਗਈ ਹੈ। ਸਾਡੀ ਮੰਗ ਹੈ ਕਿ ਐੱਮਐੱਸਪੀ ਦਾ ਕਾਨੂੰਨ ਬਣੇ ਅਤੇ ਇਸ ਤੋਂ ਹੇਠਾਂ ਖਰੀਦ ਨਾ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਖੇਤੀ ਕਾਨੂੰਨਾਂ ਨਾਲ ਛੋਟੇ ਦੁਕਾਨਦਾਰ ਖਤਮ ਹੋ ਜਾਣਗੇ ਤੇ ਸਿਰਫ਼ ਦੋ ਉਦਯੋਗਪਤੀ ਹੀ ਬਚਣਗੇ। ਵਪਾਰੀ ਵਰਗ ਖਤਮ ਹੋ ਜਾਵੇਗਾ ਅਤੇ ਛੋਟੇ ਉਦਯੋਗ ਵੀ ਖਤਮ ਹੋ ਜਾਣਗੇ।

RELATED ARTICLES
POPULAR POSTS