ਕਿਹਾ, ਅਮੀਰ ਦੇ ਘਰ ਬੈਠਾ ਕਊਆ ਵੀ ਮੋਰ ਨਜ਼ਰ ਆਉਂਦਾ ਹੈ
ਚੰਡੀਗੜ੍ਹ : ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਸ਼ਾਇਰਾਨਾ ਅੰਦਾਜ਼ ਵਿੱਚ ਰੱਖਣ ਲਈ ਮਸ਼ਹੂਰ ਹਨ। ਕਿਸਾਨ ਅੰਦੋਲਨ ਬਾਰੇ ਨਵਜੋਤ ਸਿੱਧੂ ਐਨਡੀਏ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲਦੇ ਹਨ ਤੇ ਲਗਾਤਾਰ ਟਿੱਪਣੀਆਂ ਕਰਦੇ ਰਹਿੰਦੇ ਹਨ। ਸਿੱਧੂ ਨੇ ਵੀਰਵਾਰ ਨੂੰ ਫਿਰ ਦੋ ਸਤਰਾਂ ਰਾਹੀਂ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਨਵਜੋਤ ਸਿੱਧੂ ਨੇ ਆਪਣੇ ਟਵੀਟ ‘ਚ ਕਿਹਾ ਕਿ ‘ਅਮੀਰ ਕੇ ਘਰ ਮੇਂ ਬੈਠਾ ਕਊਆ ਵੀ ਮੋਰ ਨਜ਼ਰ ਆਤਾ ਹੈ, ਏਕ ਗ਼ਰੀਬ ਕਾ ਬੱਚਾ ਕਿਆ ਤੁਮਹੇਂ ਚੋਰ ਨਜ਼ਰ ਆਤਾ ਹੈ? ਕਈਆਂ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਲੈ ਕੇ ਸੀਮਾ ਉੱਤੇ ਪੁਲਿਸ ਦੀ ਨਾਕੇਬੰਦੀ ਸਬੰਧੀ ਉਨ੍ਹਾਂ ਵਿਅੰਗ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਸ਼ੰਕਿਆਂ-ਇਤਰਾਜ਼ਾਂ ਉੱਤੇ ਵਿਚਾਰ ਲਈ ਸੁਪਰੀਮ ਕੋਰਟ ਨੇ ਜਦੋਂ ਉੱਚ ਪੱਧਰੀ ਕਮੇਟੀ ਦੇ ਗਠਨ ਦਾ ਫ਼ੈਸਲਾ ਕੀਤਾ ਸੀ, ਤਦ ਵੀ ਸਿੱਧੂ ਨੇ ਟਵੀਟ ਕੀਤਾ ਸੀ। ਉਨ੍ਹਾਂ ਲਿਖਿਆ ਸੀ,’ਲੋਕਤੰਤਰ ਵਿੱਚ ਕਾਨੂੰਨ, ਲੋਕ ਨੁਮਾਇੰਦਿਆਂ ਵੱਲੋਂ ਬਣਾਏ ਜਾਂਦੇ ਹਨ, ਨਾ ਕਿ ਸਤਿਕਾਰਯੋਗ ਅਦਾਲਤ ਜਾਂ ਕਮੇਟੀਆਂ ਵੱਲੋਂ ਕੋਈ ਵੀ ਵਿਚੋਲਗੀ, ਬਹਿਸ ਜਾਂ ਚਰਚਾ ਕਿਸਾਨਾਂ ਤੇ ਸੰਸਦ ਵਿਚਕਾਰ ਹੀ ਹੋਣੀ ਚਾਹੀਦੀ ਹੈ।’
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …