Breaking News
Home / ਨਜ਼ਰੀਆ / ਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ
+1 416-558-5530
ਨਨਕਾਣਾ ਸਾਹਿਬ

ਨਨਕਾਣਾ ਸਾਹਿਬ ਵਰਗੀ ਧਰਤ ਨਾ ਹੋਰ ਕੋਈ,
ਪਹਿਲੀ ਪਾਤਿਸ਼ਾਹੀ ਦਾ ਜਿੱਥੇ ਅਵਤਾਰ ਹੋਇਆ ।
ਕਰਤਾਰਪੁਰ ਲਾਂਘਾ ਵੀ ਚਿਰਾਂ ਤੋਂ ਖੁੱਲ੍ਹਿਆ ਨਾ,
ਮਨ ਸ਼ਰਧਾਲੂਆਂ ਦਾ ਬਹੁਤ ਅਵਾਜ਼ਾਰ ਹੋਇਆ ।
ਸਿਜਦਾ ਕਰਨ ਨੂੰ ਤਰਸਦੇ ਮਾਈ ਭਾਈ,
ਮਸਲਾ ਬਾਰਡਰਾਂ ਦਾ ਖੜ੍ਹਾ ਵਿਚਕਾਰ ਹੋਇਆ ।
‘ਪਰਵਾਸੀ’ ਮੀਡੀਆ ਦੀ ਕੋਸ਼ਿਸ਼ ਨੂੰ ਫ਼ੱਲ਼ ਲੱਗਾ,
ਸਹਾਈ ਉਹਨਾਂ ‘ਤੇ ਆਪ ਕਰਤਾਰ ਹੋਇਆ ।
ਅੱਧੀ ਜ਼ੁਬਾਨ ਨਾਲ ਸੈਣੀ ਨੇ ਅਵਾਜ਼ ਦਿੱਤੀ,
ਸੇਵਾ ਨਿਭਾਉਣ ਲਈ ਹਰ ਕੋਈ ਤਿਆਰ ਹੋਇਆ ।
ਘਰੇ ਬੈਠੇ ਹੀ ਦਰਸ਼ਨ-ਦੀਦਾਰ ਹੋ ਗਏ,
ਬੋਝਲ ਦਿਲਾਂ ਦਾ ਹਲਕਾ ਸੀ ਭਾਰ ਹੋਇਆ ।
ਵਿਛੜੇ ਗੁਰ-ਧਾਮਾਂ ਨੂੰ ਅੱਖ ਨਾ ਹੋਰ ਤਰਸੇ,
ਸੁਫ਼ਨਾ ਸੰਗ਼ਤ ਦਾ ਹੁਣ ਸਾਕਾਰ ਹੋਇਆ ।
ਦੇਸ-ਪਰਦੇਸ ਵੱਸਦੀ ਸੰਗ਼ਤ ਨਿਹਾਲ ਹੋਈ,
ਨਗ਼ਰ ਕੀਰਤਨ ਦਾ ઠLIVE ઠਪਰਸਾਰ ਹੋਇਆ ।
‘ਗਿੱਲ ਬਲਵਿੰਦਰਾ’ ਓਸ ਦੇ ਲੱਗ ਚਰਨੀਂ,
ਸੱਜਣ ਠੱਗ਼ ਦਾ ਜਿੱਥੋਂ ਸੀ ਉਧਾਰ ਹੋਇਆ ।
gillbs@’hotmail.com

Check Also

ਸਿਰ ਦਰਦ ਤੋਂ ਪ੍ਰੇਸ਼ਾਨ ਹੈ ਹਰ ਦੂਜਾ ਵਿਅਕਤੀ

Health media Canada : ਬੱਚੇ, ਨੌਜਵਾਨ, ਸੀਨੀਅਰਜ਼ ਯਾਨਿ ਹਰ ਉਮਰ ਵਿਚ ਸਿਰ ਦਰਦ ਵਿਸ਼ਵ ਪੱਧਰ …