17 C
Toronto
Sunday, October 19, 2025
spot_img
Homeਪੰਜਾਬਵਿਧਾਨ ਸਭਾ ਦੇ ਇਕ ਦਿਨਾ ਇਜਲਾਸ 'ਤੇ ਹਰਪਾਲ ਚੀਮਾ ਦੀ ਪ੍ਰਤੀਕਿਰਿਆ

ਵਿਧਾਨ ਸਭਾ ਦੇ ਇਕ ਦਿਨਾ ਇਜਲਾਸ ‘ਤੇ ਹਰਪਾਲ ਚੀਮਾ ਦੀ ਪ੍ਰਤੀਕਿਰਿਆ

Image Courtesy :rozanaspokesman

ਕਿਹਾ – ਵਿਧਾਨ ਸਭਾ ਵਿਚ ਕਾਫੀ ਲੋਕਾਂ ਦੇ ਬੈਠਣ ਦੀ ਸਮਰੱਥਾ – ਫਿਰ ਇਜਲਾਸ ਇੱਕ ਦਿਨ ਦਾ ਹੀ ਕਿਉਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਇਜਲਾਸ 28 ਅਗਸਤ ਨੂੰ ਬੁਲਾਇਆ ਗਿਆ ਹੈ। ਇਜਲਾਸ ਦਾ ਸਮਾਂ ਇਕ ਦਿਨ ਹੋਣ ਕਾਰਨ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਸਰੀਰਕ ਦੂਰੀ ਦਾ ਧਿਆਨ ਰੱਖਦੇ ਹੋਏ ਵੀ ਇਜਲਾਸ ਜ਼ਿਆਦਾ ਸਮਾਂ ਚਲਾਇਆ ਜਾ ਸਕਦਾ ਹੈ, ਕਿਉਂਕਿ ਵਿਧਾਨ ਸਭਾ ਵਿਚ ਕਾਫੀ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਹਰਪਾਲ ਚੀਮਾ ਦਾ ਕਹਿਣਾ ਹੈ ਕਿ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਸੁਝਾਅ ਭੇਜਣਗੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਅਤੇ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਹੋ ਸਕੇ। ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਕਿਹਾ ਕਿ ਮੁੱਦਾ ਬੇਸ਼ੱਕ ਐੱਸ.ਵਾਈ.ਐੱਲ. ਦਾ ਹੋਵੇ, ਨਕਲੀ ਸ਼ਰਾਬ ਦਾ ਹੋਵੇ ਜਾਂ ਕਿਸਾਨ ਆਰਡੀਨੈੱਸਾਂ ਨੂੰ ਲੈ ਕੇ ਹੋਵੇ, ਇਸ ਸਬੰਧੀ ਮੁੱਖ ਮੰਤਰੀ ਸਰਬ ਪਾਰਟੀ ਮੀਟਿੰਗ ਤਾਂ ਬੁਲਾ ਲੈਂਦੇ ਹਨ, ਪਰ ਅੱਗੇ ਕੁਝ ਨਹੀਂ ਹੁੰਦਾ।

RELATED ARTICLES
POPULAR POSTS