6.4 C
Toronto
Saturday, November 8, 2025
spot_img
Homeਦੁਨੀਆਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਹੋਇਆ ਕਰੈਸ਼

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਹੋਇਆ ਕਰੈਸ਼

ਜਹਾਜ਼ ‘ਚ 91 ਯਾਤਰੀਆਂ ਸਮੇਤ 7 ਕਰੂ ਮੈਂਬਰ ਸਨ ਸਵਾਰ
13 ਵਿਅਕਤੀਆਂ ਦੀਆਂ ਲਾਸ਼ਾਂ ਹੋਈਆਂ ਬਰਾਮਦ ਪ੍ਰੰਤੂ ਕਿਸੇ ਦੇ ਵੀ ਜਿਊਂਦੀ ਹੋਣ ਉਮੀਦ ਬਹੁਤ ਘੱਟ

ਕਰਾਚੀ/ਬਿਊਰੋ ਨਿਊਜ਼
ਪਾਕਿਸਤਾਨ ਇੰਟਰਨੈਸ਼ਨ ਏਅਰਲਾਈਜ਼ ਦਾ ਇਕ ਯਾਤਰੂ ਜਹਾਜ਼ ਅੱਜ ਕਰਾਚੀ ਦੇ ਰਿਹਾਇਸ਼ ਇਲਾਕੇ ‘ਚ ਕਰੈਸ਼ ਹੋ ਗਿਆ। ਇਹ ਜਹਾਜ਼ ਲਾਹੌਰ ਤੋਂ ਕਰਾਚੀ ਆ ਰਿਹਾ ਸੀ। ਏਅਰਪੋਰਟ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਅਤੇ ਲੈਂਡਿੰਗ ਤੋਂ ਕਰੀਬ ਇਕ ਮਿੰਟ ਪਹਿਲਾਂ ਇਸ ਯਾਤਰੂ ਜਹਾਜ਼ ਦਾ ਇੰਜਣ ਫੇਲ੍ਹ ਹੋ ਗਿਆ ਅਤੇ ਉਸ ‘ਚ ਅੱਗ ਲੱਗ ਗਈ ਅਤੇ ਜਿਨਾਹ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚਣ ਤੋਂ ਪਹਿਲਾਂ ਹੀ ਕਰੈਸ਼ ਹੋ ਗਿਆ। ਇਸ ਜਹਾਜ਼ ‘ਚ 91 ਯਾਤਰੂਆਂ ਸਣੇ 7 ਕਰੂ ਮੈਂਬਰ ਸਵਾਰ ਸਨ, ਇਨ੍ਹਾਂ ‘ਚ 51 ਪੁਰਸ਼, 31 ਮਹਿਲਾਵਾਂ ਅਤੇ 9 ਬੱਚੇ ਸ਼ਾਮਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਖਬਰਾਂ ਪੜ੍ਹੇ ਜਾਣ ਤੱਕ 13 ਵਿਅਕਤੀਆਂ ਦੀਆਂ ਲਾਸ਼ਾਂ ਨੂੰ ਹਾਦਸੇ ਵਾਲੇ ਥਾਂ ਤੋਂ ਬਾਹਰ ਕੱਢਿਆ ਜਾ ਚੁੱਕਿਆ ਸੀ ਜਿਨ੍ਹਾਂ ‘ਚ ਇਕ 5 ਸਾਲ ਦਾ ਬੱਚਾ ਅਤੇ ਇਕ ਸੀਨੀਅਰ ਪੱਤਰਕਾਰ ਸ਼ਾਮਲ ਹੈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਹਾਸਦੇ ਇੰਨਾ ਭਿਆਨਕ ਸੀ ਕਿ ਕਿਸੇ ਦਾ ਜਿਊਂਦਾ ਬਚਣਾ ਬਹੁਤ ਮੁਸ਼ਕਿਲ ਲੱਗ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਉਨ੍ਹਾਂ ਕਿਹਾ ਕਿ ਸਾਡੀ ਪਹਿਲ ਰਾਹਤ ਅਤੇ ਬਚਾਅ ਕਾਰਜਾਂ ਦੀ ਹੈ। ਇਹ ਜਹਾਜ਼ ਕਰਾਚੀ ਦੇ ਮਾਡਲ ਕਾਲੋਨੀ ਦੇ ਜਿਨਾਹ ਗਾਰਡਨ ਇਲਾਕੇ ‘ਚ ਕਰੈਸ਼ ਹੋਇਆ ਅਤੇ ਉਥੇ ਕਈ ਘਰਾਂ ‘ਚ ਅੱਗ ਲੱਗ ਗਈ ਇਸ ਇਲਾਕੇ ਨੂੰ ਮਲੀਰ ਵੀ ਕਿਹਾ ਜਾਂਦਾ ਹੈ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਹੈ ਕਿ ਪਾਇਲਟ ਨੇ ਜਹਾਜ਼ ਨੂੰ ਰਿਹਾਇਸ਼ੀ ਇਲਾਕੇ ਤੋਂ ਦੂਰ ਲਿਜਾਣ ਦੀ ਬਹੁਤ ਕੋਸ਼ਿਸ਼ ਕੀਤੀ ਜਿਸ ਸਦਕਾ ਹੀ ਬਹੁਤ ਘੱਟ ਘਰਾਂ ਦਾ ਨੁਕਸਾਨ ਹੋਇਆ ਹੈ। ਹਾਦਸੇ ਵਾਲੀ ਥਾਂ ‘ਤੇ ਰਾਹਤ ਕਾਰਜ ਜਾਰੀ ਹਨ।

RELATED ARTICLES
POPULAR POSTS