18.8 C
Toronto
Saturday, April 18, 2026
spot_img
Homeਪੰਜਾਬਰੁੱਸਿਆਂ ਨੂੰ ਮਨਾਉਣ ਲੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਰੁੱਸਿਆਂ ਨੂੰ ਮਨਾਉਣ ਲੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਸੁਨੀਲ ਜਾਖੜ ਅਤੇ ਬਾਗੀ ਵਿਧਾਇਕਾਂ ਨੂੰ ਲੰਚ ਤੇ ਸੱਦਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਬਾਗੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਮਨਾਉਣ ਲਈ ਅੱਜ ਆਪਣੇ ਸਿਸਵਾਂ ਰਿਜ਼ੋਰਟ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਬਾਗੀ ਵਿਧਾਇਕਾਂ ਨਾਲ ਮੀਟਿੰਗ ਕੀਤੀ । ਮਿਲੀ ਜਾਣਕਾਰੀ ਦੇ ਅਨੁਸਾਰ ਵਿਧਾਇਕਾਂ ਦੇ ਬਾਗੀ ਸੁਰਾਂ ਦੀਆਂ ਰਿਪੋਰਟਾਂ ਸਾਹਮਣੇ ਤੋਂ ਬਾਅਦ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਬਾਗੀ ਵਿਧਾਇਕਾਂ ਨੂੰ ਦੁਪਹਿਰ ਦੇ ਖਾਣੇ ਯਾਨੀ ਲੰਚ ਡਿਪਲੋਮੈਸੀ ਤਹਿਤ ਇਨ੍ਹਾਂ ਨੂੰ ਆਪਣੇ ਸਿਸਵਾਂ ਰਿਜ਼ੋਰਟ ਵਿਖੇ ਸੱਦਿਆ ਸੀ। ਇਸ ਮੀਟਿੰਗ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ ਤੇ ਸੰਗਤ ਸਿੰਘ ਗਿਲਜ਼ੀਆ ਪਹੁੰਚੇ। ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਪਿਛਲੇ ਸਮੇਂ ਦੌਰਾਨ ਪੈਦਾ ਹੋਏ ਵਿਰੋਧ ਬਾਰੇ ਚਰਚਾ ਹੋਈ। ਕੀ ਇਹ ਮੀਟਿੰਗ ਪਾਰਟੀ ਅੰਦਰ ਪੈਦਾ ਹੋਏ ਰੇੜਕੇ ਨੂੰ ਖਤਮ ਕਰ ਸਕੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ?

RELATED ARTICLES
POPULAR POSTS