10.3 C
Toronto
Saturday, November 8, 2025
spot_img
Homeਪੰਜਾਬਡੀਜੀਪੀ ਗੁਪਤਾ ਤੇ ਮੰਤਰੀ ਆਸ਼ੂ ਨੇ ਪੰਜਾਬ ਸਰਕਾਰ ਦੀ ਸਿਰਦਰਦੀ ਵਧਾਈ

ਡੀਜੀਪੀ ਗੁਪਤਾ ਤੇ ਮੰਤਰੀ ਆਸ਼ੂ ਨੇ ਪੰਜਾਬ ਸਰਕਾਰ ਦੀ ਸਿਰਦਰਦੀ ਵਧਾਈ

ਵਿਧਾਨ ਸਭਾ ਵਿਚ ਗੁਪਤਾ ਤੇ ਆਸ਼ੂ ਖਿਲਾਫ ਜੰਮ ਕੇ ਨਾਅਰੇਬਾਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ‘ਚ ਡੀਜੀਪੀ ਦਿਨਕਰ ਗੁਪਤਾ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਰਕਾਰ ਦੀ ਪਰੇਸ਼ਾਨੀ ਨੂੰ ਵਧਾ ਦਿੱਤਾ ਹੈ। ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਦਿਨਕਰ ਗੁਪਤਾ ਤੇ ਭਾਰਤ ਭੂਸ਼ਣ ਆਸ਼ੂ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਸਦਨ ‘ਚ ਪ੍ਰਸ਼ਨਕਾਲ ਸ਼ੁਰੂ ਹੁੰਦਿਆਂ ਹੀ ਆਪ ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਡੀਜੀਪੀ ਤੇ ਆਸ਼ੂ ਖਿਲਾਫ ਫਿਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅਕਾਲੀ ਤੇ ਆਪ ਵਿਧਾਇਕਾਂ ਨੇ ਆਸ਼ੂ ਤੇ ਗੁਪਤਾ ਖਿਲਾਫ ਹੱਥਾਂ ‘ਚ ਤਖ਼ਤੀਆਂ ਫੜੀਆਂ ਹੋਈਆਂ ਸਨ ਤੇ ਅੱਜ ਵਿਧਾਨ ਸਭਾ ਪੂਰੀ ਤਰ੍ਹਾਂ ਹੰਗਾਮੇ ਦਾ ਮੈਦਾਨ ਹੀ ਬਣੀ ਰਹੀ।
ਧਿਆਨ ਰਹੇ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਡੀਜੀਪੀ ਨੇ ਵਿਵਾਦਤ ਬਿਆਨ ਦੇ ਦਿੱਤਾ ਸੀ। ਡੀਜੀਪੀ ਨੇ ਕਿਹਾ ਸੀ ਕਿ ਕਰਤਾਰਪੁਰ ਕੋਰੀਡੋਰ ਦੇ ਮਾਧਿਅਮ ਰਾਹੀਂ ਪਾਕਿਸਤਾਨ ਜਾਣ ਵਾਲਾ ਵਿਅਕਤੀ ਅੱਤਵਾਦੀ ਬਣ ਸਕਦਾ ਹੈ ਅਤੇ ਛੇ ਘੰਟੇ ‘ਚ ਕੋਈ ਵੀ ਬੰਬ ਬਣਾਉਣਾ ਸਿਖ ਸਕਦਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਨ ਖਿਲਾਫ ਵੀ ਲੰਘੇ ਕੱਲ੍ਹ ਮੁਅੱਤਲ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਸੀ ਕਿ ਲੁਧਿਆਣਾ ਦੀ ਗੁੜ ਮੰਡੀ ‘ਚ ਹੋਏ ਬੰਬ ਧਮਾਕੇ ਪਿੱਛੇ ਆਸ਼ੂ ਦਾ ਹੱਥ ਸੀ।

RELATED ARTICLES
POPULAR POSTS