Breaking News
Home / ਪੰਜਾਬ / ਰਾਜ ਕੁਮਾਰ ਵੇਰਕਾ ਨੂੰ ਮਿਲਿਆ ਪੰਜਾਬ ਕੈਬਨਿਟ ਮੰਤਰੀ ਦਾ ਰੈਂਕ

ਰਾਜ ਕੁਮਾਰ ਵੇਰਕਾ ਨੂੰ ਮਿਲਿਆ ਪੰਜਾਬ ਕੈਬਨਿਟ ਮੰਤਰੀ ਦਾ ਰੈਂਕ

ਮੰਤਰੀ ਦੇ ਅਹੁਦੇ ਦੀ ਦੌੜ ‘ਚੋਂ ਹੋਏ ਬਾਹਰ
ਚੰਡੀਗੜ੍ਹ/ਬਿਊਰੋ ਨਿਊਜ਼
ਅੰਮ੍ਰਿਤਸਰ ਪੱਛਮੀ ਹਲਕੇ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੂੰ ਪੰਜਾਬ ਸਰਕਾਰ ਨੇ ਕੈਬਨਿਟ ਦਾ ਰੈਂਕ ਦੇ ਦਿੱਤਾ ਹੈ। ਇਹ ਸਿਆਸੀ ਹਲਚਲ ਨਵਜੋਤ ਸਿੱਧੂ ਦੇ ਕੈਬਨਿਟ ਵਿਚੋਂ ਬਾਹਰ ਹੋਣ ਤੋਂ ਬਾਅਦ ਹੋਈ। ਪੰਜਾਬ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਡਾ. ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਪੱਛਮੀ ਤੋਂ ਤਿੰਨ ਵਾਰ ਵਿਧਾਇਕ ਬਣੇ ਹਨ ਅਤੇ ਇਸ ਸਮੇਂ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਹਨ। ਵੇਰਕਾ ਕੈਬਨਿਟ ਮੰਤਰੀ ਦਾ ਰੈਂਕ ਮਿਲਣ ਤੋਂ ਖੁਸ਼ ਤਾਂ ਜ਼ਰੂਰ ਹਨ, ਪਰ ਉਹ ਮੰਤਰੀ ਦੇ ਅਹੁਦੇ ਦੀ ਦੌੜ ਵਿਚੋਂ ਬਾਹਰ ਹੋ ਗਏ ਹਨ। ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਹੇ ਕਲੇਸ਼ ਬਾਰੇ ਡਾ. ਵੇਰਕਾ ਨੇ ਕਿਹਾ ਕਿ ਇਸ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ। ਇਹ ਵਿਚਾਰਾਂ ਦੀ ਲੜਾਈ ਹੈ ਅਤੇ ਦੋਵੇਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ। ਵੇਰਕਾ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਇਸ ਵਿਵਾਦ ਨੂੰ ਜ਼ਰੂਰ ਹੱਲ ਕਰੇਗੀ।

Check Also

ਸਿੰਘੂ ਬਾਰਡਰ ਦੇ ਇਕ ਪਾਸੇ ਦਾ ਰਸਤਾ ਖੋਲ੍ਹਣ ਲਈ ਤਿਆਰ ਹੋਏ ਕਿਸਾਨ

ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੀ ਬੇਨਤੀ ਨੂੰ ਕਿਸਾਨ ਆਗੂਆਂ ਨੇ ਕੀਤਾ ਪ੍ਰਵਾਨ ਚੰਡੀਗੜ੍ਹ/ਬਿਊਰੋ ਨਿਊਜ਼ ਕਾਲੇ …