22 ਰੇਲ ਗੱਡੀਆਂ ਰੱਦ, 24 ਦੇ ਬਦਲਣੇ ਪਏ ਰੂਟ
ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਕਰਨ ਦਾ ਐਲਾਨ
ਅੰਮ੍ਰਿਤਸਰ/ਬਿਊਰੋ ਨਿਊਜ਼
ਕਿਸਾਨਾਂ ਤੇ ਮਜ਼ਦੂਰਾਂ ਵਲੋਂ ਚਲਾਏ ਜਾ ਰਹੇ ਜੇਲ੍ਹ ਭਰੋ ਮੋਰਚੇ ਪ੍ਰਤੀ ਸਰਕਾਰ ਦੀ ਬੇਰੁਖੀ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਨੇ ਦੋ ਦਿਨ ਤੋਂ ਜੰਡਿਆਲਾ ਗੁਰੂ ਵਿਖੇ ਰੇਲ ਦਾ ਚੱਕਾ ਵੀ ਜਾਮ ਕਰ ਦਿੱਤਾ। ਅੱਜ ਫਿਰ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਜੰਡਿਆਲਾ ਗੁਰੂ ਵਿਖੇ ਅੰਮ੍ਰਿਤਸਰ-ਦਿੱਲੀ ਨੂੰ ਜਾਣ ਵਾਲੇ ਰੇਲ ਮਾਰਗ ਦੀਆਂ ਪਟੜੀਆਂ ‘ਤੇ ਡਟੇ ਰਹੇ। ਜਿਸਦੇ ਚੱਲਦਿਆਂ 22 ਰੇਲਾਂ ਰੱਦ ਕਰਨੀਆਂ ਪਈਆਂ ਤੇ 24 ਦੇ ਰੂਟ ਵੀ ਬਦਲਣੇ ਪਏ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਸਮੁੱਚੇ ਕਿਸਾਨੀ ਕਰਜ਼ੇ ‘ਤੇ ਲੀਕ ਮਾਰਨ, ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ 10 – 10 ਲੱਖ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਸਣੇ ਹੋਰ ਮੰਗਾਂ ਨੂੰ ਲੈ ਕੇ ਧਰਨੇ ‘ਤੇ ਡਟੇ ਹੋਏ ਹਨ ਅਤੇ ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਅਸੀਂ ਤਦ ਤੱਕ ਧਰਨਾ ਨਹੀਂ ਚੁੱਕਾਂਗੇ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …