24.4 C
Toronto
Thursday, July 30, 2026
spot_img
Homeਪੰਜਾਬਬੀਬੀ ਜਗੀਰ ਕੌਰ ਦਾ ਸੁਖਪਾਲ ਖਹਿਰਾ ਨੂੰ ਚੈਲੰਜ

ਬੀਬੀ ਜਗੀਰ ਕੌਰ ਦਾ ਸੁਖਪਾਲ ਖਹਿਰਾ ਨੂੰ ਚੈਲੰਜ

ਕਿਹਾ – ਵਿਧਾਨ ਸਭਾ ‘ਚੋਂ ਅਸਤੀਫਾ ਦੇ ਕੇ ਖਹਿਰਾ ਮੇਰੇ ਖਿਲਾਫ ਚੋਣ ਲੜ ਕੇ ਵਿਖਾਉਣ
ਜਲੰਧਰ/ਬਿਊਰੋ ਨਿਊਜ਼
ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨੂੰ ਸਭ ਤੋਂ ਪਹਿਲਾਂ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਚੈਲੰਜ ਦਿੱਤਾ ਹੈ। ਜਗੀਰ ਕੌਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਤਾਂ ਬਾਅਦ ਵਿਚ ਪਹਿਲਾਂ ਖਹਿਰਾ ਵਿਧਾਨ ਸਭਾ ‘ਚੋਂ ਅਸਤੀਫਾ ਦੇ ਕੇ ਮੇਰੇ ਖਿਲਾਫ ਚੋਣ ਲੜ ਕੇ ਦਿਖਾਉਣ। ਇਹ ਵੀ ਚਰਚਾ ਹੈ ਕਿ ਸੁਖਪਾਲ ਖਹਿਰਾ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ ਲੜ ਸਕਦੇ ਹਨ। ਜਗੀਰ ਕੌਰ ਨੇ ਕਿਹਾ ਕਿ ਸੁਖਪਾਲ ਖਹਿਰਾ ਕਾਂਗਰਸ ਪਾਰਟੀ ਦਾ ਏਜੰਟ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭੁਲੱਥ ਤੋਂ ਖਹਿਰਾ ਨੂੰ ਕਾਂਗਰਸ ਪਾਰਟੀ ਨੇ ਹੀ ਜਿਤਾਇਆ ਸੀ। ਜਗੀਰ ਕੌਰ ਨੇ ਕਿਹਾ ਕਿ ਖਹਿਰਾ ਨੂੰ ਜ਼ਮੀਨੀ ਹਕੀਕਤ ਪੰਚਾਇਤੀ ਚੋਣਾਂ ਵਿੱਚ ਪਤਾ ਲੱਗ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਵਿਚ ਖਹਿਰਾ ਦੀ ਭਰਜਾਈ ਚੋਣ ਹਾਰ ਗਈ ਸੀ ਅਤੇ ਖਹਿਰਾ ਹੀ ਇਸ ਸਮੇਂ ਪੋਲਿੰਗ ਏਜੰਟ ਸਨ।

RELATED ARTICLES
POPULAR POSTS