ਜੰਗਲੀ ਜੀਵ ਸੁਰੱਖਿਆ ਨਾਲ ਜੁੜੇ ਕਾਰਕੁੰਨ ਨੇ ਸਿੱਧੂ ਖਿਲਾਫ ਕੀਤੀ ਸ਼ਿਕਾਇਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨਵੇਂ ਵਿਵਾਦ ਵਿਚ ਫਸਦੇ ਨਜ਼ਰ ਆ ਰਹੇ ਹਨ। ਇਹ ਵਿਵਾਦ ਸਿੱਧੂ ਵਲੋਂ ਪਾਕਿਸਤਾਨ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਲਿਆਂਦੇ ਤੋਹਫੇ ‘ਕਾਲੇ ਤਿੱਤਰ’ ਨੇ ਪਾਇਆ ਹੈ। ਜੰਗਲੀ ਜੀਵ ਸੁਰੱਖਿਆ ਨਾਲ ਜੁੜੇ ਕਾਰਕੁੰਨ ਨਰੇਸ਼ ਕਾਦਿਆਨ ਨੇ ਸਿੱਧੂ ਖਿਲਾਫ ਮਰੇ ਹੋਏ ਕਾਲੇ ਤਿੱਤਰ, ਜਿਸ ਵਿਚ ਫੂਸ ਭਰਿਆ ਹੋਇਆ ਸੀ, ਨੂੰ ਲਿਆਉਣ ‘ਤੇ ਐਕਟ 1972 ਦੀ ਕਥਿਤ ਉਲੰਘਣਾ ਤਹਿਤ ਸ਼ਿਕਾਇਤ ਕੀਤੀ ਹੈ। ਜੰਗਲੀ ਜੀਵ ਐਕਟ ਤਹਿਤ ਕਾਲੇ ਤਿੱਤਰ ਨੂੰ ਮਾਰਨਾ ਅਪਰਾਧ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਨੂੰ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਤੋਂ ਲਿਆਂਦੇ ਕਾਲੇ ਤਿੱਤਰ ਦਾ ਮਾਡਲ ਭੇਟ ਕੀਤਾ ਸੀ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …