Breaking News
Home / ਭਾਰਤ / ਨਰਿੰਦਰ ਮੋਦੀ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਕੀਤੀ ਸ਼ੁਰੂ

ਨਰਿੰਦਰ ਮੋਦੀ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਕੀਤੀ ਸ਼ੁਰੂ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ‘ਸਵੱਛਤਾ ਹੀ ਸੇਵਾ’ ਮੁਹਿੰਮ ਸ਼ੁਰੂ ਕੀਤੀ ਤੇ ਇਕ ਝਾੜੂ ਲੈ ਕੇ ਡਾ. ਬੀ ਆਰ ਅੰਬੇਡਕਰ ਸਕੂਲ ਦੀ ਸਫਾਈ ਕੀਤੀ। ਕਈ ਮੰਤਰੀਆਂ ਨੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਸਵੱਛਤਾ ਮੁਹਿੰਮ ਚਲਾਈ।
ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਵੱਖ-ਵੱਖ ਲੋਕਾਂ ਨਾਲ ਦੋ ਘੰਟੇ ਵੀਡਿਓ ਕਾਨਫਰੰਸ ਕੀਤੀ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਆਗੂ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਫਿਲਮ ਅਦਾਕਾਰ ਅਮਿਤਾਭ ਬੱਚਨ ਤੇ ਰਤਨ ਟਾਟਾ ਸ਼ਾਮਲ ਸਨ। ਮੋਦੀ ਨੇ ਆਖਿਆ ਕਿ ਭਾਰਤ ਵਿੱਚ ਸਾਫ ਸਫਾਈ ਦੀ ਕਵਰੇਜ ਚਾਰ ਸਾਲ ਪਹਿਲਾਂ 40 ਫ਼ੀਸਦ ਤੋਂ ਵਧ ਕੇ 90 ਫ਼ੀਸਦ ਹੋ ਗਈ ਹੈ। 9 ਕਰੋੜ ਟਾਇਲਟ ਬਣਾਏ ਗਏ ਹਨ ਤੇ 4.5 ਲੱਖ ਪਿੰਡਾਂ ਨੂੰ ‘ਖੁੱਲ੍ਹੇ ‘ਚ ਸ਼ੌਚ’ ਤੋਂ ਮੁਕਤ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਹਿੱਸੇ ਵਿੱਚ ਸਮਾਜ ਦੇ ਹਰ ਤਬਕੇ ਦੇ ਲੋਕ ਸਵੱਛਤਾ ਮੁਹਿੰਮ ਵਿੱਚ ਸ਼ਾਮਲ ਹੋਏ ਹਨ। ਇਸ ਚਰਚਾ ਦੌਰਾਨ ਉਨ੍ਹਾਂ ਸਦਗੁਰੂ ਜੱਗੀ ਵਾਸਦੇਵ, ਸ੍ਰੀ ਸ੍ਰੀ ਰਵੀ ਸ਼ੰਕਰ ਤੇ ਮਾਤਾ ਅੰਮ੍ਰਿਤਾਨੰਦਮਾਈ ਜਿਹੇ ਧਾਰਮਿਕ ਆਗੂਆਂ ਨਾਲ ਵਿਚਾਰ ਚਰਚਾ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਿੱਖ ਆਗੂਆਂ, ਅਜਮੇਰ ਸ਼ਰੀਫ਼ ਦੇ ਕਸਟੋਡੀਅਨ ਤੇ ਕੁਝ ਮੀਡੀਆ ਸਮੂਹਾਂ ਨਾਲ ਵੀ ਸੰਵਾਦ ਕੀਤਾ। ਮੋਦੀ ਨੇ ਸ੍ਰੀ ਸ੍ਰੀ ਰਵੀ ਸ਼ੰਕਰ ਬਾਰੇ ਕਿਹਾ ” ਤੁਸੀਂ ਨਾ ਕੇਵਲ ਸਮੱਸਿਆਵਾਂ ਹੱਲ ਕਰਦੇ ਹੋ ਸਗੋਂ ਇਕ ਬਹੁਤ ਹੀ ਨਵੀਨ ਤਰੀਕੇ ਤੇ ਨਵੀਂ ਤਕਨਾਲੋਜੀ ਤੇ ਦ੍ਰਿਸ਼ਟੀਕੋਣ ਦਾ ਇਸਤੇਮਾਲ ਕਰਦੇ ਹੋ।”
ਮੋਦੀ ਕੋਲ ਸਿਰਫ 50 ਹਜ਼ਾਰ ਰੁਪਏ ਦੀ ਨਕਦੀ, ਫਿਰ ਵੀ ਕਰੋੜਪਤੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਦਫਤਰ ਵਲੋਂ ਨਰਿੰਦਰ ਮੋਦੀ ਦੀ ਚੱਲ-ਅਚੱਲ ਜਾਇਦਾਦ ਦਾ ਵੇਰਵਾ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਮੋਦੀ ਕੋਲ ਇਸ ਸਮੇਂ ਲਗਭਗ 50 ਹਜ਼ਾਰ ਰੁਪਏ ਦੀ ਹੀ ਨਕਦੀ ઠਹੈ। ਪਿਛਲੇ ਸਾਲ ਮੋਦੀ ਕੋਲ ਲਗਭਗ ਡੇਢ ਲੱਖ ਰੁਪਏ ਦੀ ਨਕਦੀ ਸੀ, ਜੋ ਹੁਣ ਸਿਰਫ 48944 ਰੁਪਏ ਹੈ।ઠ
ਜੇ ਪ੍ਰਧਾਨ ਮੰਤਰੀ ਦੀ ਕੁਲ ਚੱਲ-ਅਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ 2 ਕਰੋੜ 28 ਲੱਖ ਰੁਪਏ ਦੇ ਲਗਭਗ ਹੈ। ਇਸ ਵਿਚੋਂ 1 ਕਰੋੜ 28 ਲੱਖ ਰੁਪਏ ਦੀ ਚੱਲ ਅਤੇ ਗਾਂਧੀ ਨਗਰ ਵਿਚ ਕੁਝ ਅਚੱਲ ਜਾਇਦਾਦ ਹੈ। ਮੋਦੀ ਨੇ 2002 ਵਿਚ 1 ਲੱਖ ਰੁਪਏ ਵਿਚ 3531.45 ਵਰਗ ਫੁੱਟ ਦੀ ਜਾਇਦਾਦ ਖਰੀਦੀ ਸੀ। ਜੇ ਮੋਦੀ ਦੇ ਬੈਂਕ ਬੈਲੇਂਸ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਗਾਂਧੀਨਗਰ ਸਥਿਤ ਐੱਸ. ਬੀ. ਆਈ. ਦੀ ਬ੍ਰਾਂਚ ਵਿਚ ਉਨ੍ਹਾਂ ਦਾ ਇਕ ਖਾਤਾ ਹੈ, ਇਸ ਵਿਚ 11,29,690 ਰੁਪਏ ਜਮ੍ਹਾਂ ਹਨ। ਮੋਦੀ ਨੇ ਇਕ ਕਰੋੜ 7 ਲੱਖ 96 ਹਜ਼ਾਰ 288 ਰੁਪਏ ਫਿਕਸ ਡਿਪਾਜ਼ਿਟ ਵਜੋਂ ਵੀ ਕਰਵਾਏ ਹੋਏ ਹਨ।
ਮੋਦੀ ਨੇ ਇਸ ਦੇ ਨਾਲ ਹੀ ਕਈ ਹੋਰਨਾਂ ਥਾਵਾਂ ‘ਤੇ ਵੀ ਬੱਚਤ ਕੀਤੀ ਹੋਈ ਹੈ। ਇਨਫਰਾਸਟਰੱਕਚਰ ਬਾਂਡ ਵਿਚ ਉਨ੍ਹਾਂ 20 ਹਜ਼ਾਰ ਰੁਪਏ ਲਾਏ ઠਹੋਏ ਹਨ। ਇਹ ਅੰਕੜਾ 25 ਜਨਵਰੀ 2012 ਤੱਕ ਦਾ ਹੈ। ਉਨ੍ਹਾਂ 5 ઠਲੱਖ 18 ਹਜ਼ਾਰ 235 ਰੁਪਏ ਨੈਸ਼ਨਲ ਸੇਵਿੰਗ ਸਰਟੀਫਿਕੇਟਾਂ ਵਿਚ ਲਾਏ ਹੋਏ ઠਹਨ। 1 ਲੱਖ 59 ਹਜ਼ਾਰ 281 ਰੁਪਏ ઠਦਾ ਜੀਵਨ ਬੀਮਾ ਵੀ ਕਰਵਾਇਆ ਹੋਇਆ ਹੈ। ਉਨ੍ਹਾਂ ਕੋਲ ਸੋਨੇ ਦੀਆਂ 4 ਮੁੰਦਰੀਆਂ ਵੀ ਹਨ, ਜਿਨ੍ਹਾਂ ਦਾ ਭਾਰ 45 ਗ੍ਰਾਮ ਹੈ। ਇਨ੍ਹਾਂ ਦੀ ਕੀਮਤ 1 ਲੱਖ 38 ਹਜ਼ਾਰ ਰੁਪਏ ਦੱਸੀ ਗਈ ਹੈ। ਉਕਤ ਜਾਣਕਾਰੀ ਮੁਤਾਬਕ ਮੋਦੀ ਨੇ ਕਿਸੇ ਵੀ ਬੈਂਕ ਤੋਂ ਕੋਈ ਕਰਜ਼ਾ ਨਹੀਂ ਲਿਆ ਹੋਇਆ ઠਹੈ। ਉਨ੍ਹਾਂ ਦੇ ਨਾਂ ‘ਤੇ ਕੋਈ ਵੀ ਟੂਵ੍ਹੀਲਰ ਜਾਂ ਫੋਰਵ੍ਹੀਲਰ ਨਹੀਂ ਹੈ। ਪ੍ਰਧਾਨ ਮੰਤਰੀ ਬਣਨ ਪਿੱਛੋਂ ਮੋਦੀ ਨੇ ਕਦੇ ਵੀ ਸੋਨਾ ਨਹੀਂ ਖਰੀਦਿਆ।

Check Also

ਦਿੱਲੀ ਪਾਣੀ ਸੰਕਟ ਮਾਮਲੇ ’ਚ ਆਤਿਸ਼ੀ ਦੀ ਭੁੱਖ ਹੜਤਾਲ ਦੂਜੇ ਦਿਨ ਹੀ ਰਹੀ ਜਾਰੀ

ਕਿਹਾ : ਉਦੋਂ ਤੱਕ ਕੁੱਝ ਨਹੀਂ ਖਾਵਾਂਗੀ ਜਦੋਂ ਤੱਕ ਹਰਿਆਣਾ ਦਿੱਲੀ ਵਾਸੀਆਂ ਲਈ ਹੋਰ ਪਾਣੀ …