5.9 C
Toronto
Tuesday, October 6, 2026
spot_img
Homeਪੰਜਾਬਜਲੰਧਰ ਸ਼ਹਿਰ ਦੇ ਤਿੰਨ ਕਾਂਗਰਸੀ ਵਿਧਾਇਕਾਂ ਤੇ ਇਕ ਸੰਸਦ ਮੈਂਬਰ ਨੇ ਸਿੱਧੂ...

ਜਲੰਧਰ ਸ਼ਹਿਰ ਦੇ ਤਿੰਨ ਕਾਂਗਰਸੀ ਵਿਧਾਇਕਾਂ ਤੇ ਇਕ ਸੰਸਦ ਮੈਂਬਰ ਨੇ ਸਿੱਧੂ ਖਿਲਾਫ ਰਾਹੁਲ ਗਾਂਧੀ ਕੋਲ ਕੀਤੀ ਸ਼ਿਕਾਇਤ

ਜਲੰਧਰ ਸ਼ਹਿਰ ਦੇ ਤਿੰਨ ਕਾਂਗਰਸੀ ਵਿਧਾਇਕਾਂ ਤੇ ਇਕ ਸੰਸਦ ਮੈਂਬਰ ਨੇ ਸਿੱਧੂ ਖਿਲਾਫ ਰਾਹੁਲ ਗਾਂਧੀ ਕੋਲ ਕੀਤੀ ਸ਼ਿਕਾਇਤਸਿੱਧੂ ਵਲੋਂ ਨਜਾਇਜ਼ ਉਸਾਰੀਆਂ ਖਿਲਾਫ ਵਿੱਢੀ ਮੁਹਿੰਮ ਕਈਆਂ ਨੂੰ ਨਹੀਂ ਹੋ ਰਹੀ ਹਜ਼ਮ
ਚੰਡੀਗੜ੍ਹ/ਬਿਊਰੋ ਨਿਊਜ਼
ਜਲੰਧਰ ਸ਼ਹਿਰ ਦੇ ਤਿੰਨ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ, ਸੁਸ਼ੀਲ ਕੁਮਾਰ ਰਿੰਕੂ, ਬਾਵਾ ਹੈਨਰੀ ਤੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਨਵਜੋਤ ਸਿੱਧੂ ਖਿਲਾਫ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਕਿ ਸਿੱਧੂ ਵੱਲੋਂ ਨਾਜਾਇਜ਼ ਉਸਾਰੀਆਂ ਖਿਲਾਫ ਵਿੱਢੀ ਮੁਹਿੰਮ ਕਾਂਗਰਸ ਦਾ ਵੋਟ ਬੈਂਕ ਖਰਾਬ ਕਰ ਰਹੀ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖਾੜ ਇਸ ਮਸਲੇ ‘ਤੇ ਅੰਦਰਖਾਤੇ ਸਿੱਧੂ ਦੀ ਹਮਾਇਤ ਕਰ ਰਹੇ ਹਨ। ਚੇਤੇ ਰਹੇ ਕਿ ਸਿੱਧੂ ਵੱਲੋਂ ਵਿੱਢੀ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਰੁਕਵਾਉਣ ਲਈ ਜਲੰਧਰ ਦੇ ਤਿੰਨ ਕਾਂਗਰਸੀ ਵਿਧਾਇਕ, ਸੰਸਦ ਮੈਂਬਰ ਤੇ ਮੇਅਰ ਇੱਕ ਪਾਸੇ ਹੋ ਗਏ ਹਨ। ਇਸ ਦੇ ਚੱਲਦਿਆਂ ਲੰਘੇ ਕੱਲ੍ਹ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਰਾਜ਼ ਵਿਧਾਇਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜੋ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਦਾ ਯਤਨ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

RELATED ARTICLES
POPULAR POSTS