Breaking News
Home / ਪੰਜਾਬ / ਪਰਗਟ ਸਿੰਘ ਵੀ ਆਏ ਸਿੱਧੂ ਦੇ ਪੱਖ ‘ਚ

ਪਰਗਟ ਸਿੰਘ ਵੀ ਆਏ ਸਿੱਧੂ ਦੇ ਪੱਖ ‘ਚ

ਕਿਹਾ, ਪੰਜਾਬ ਕਾਂਗਰਸ ‘ਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਵੀ ਚੰਗਿਆੜੀ ਦਿਨੋਂ ਦਿਨ ਸੁਲਘਦੀ ਜਾ ਰਹੀ ਹੈ। ਇਸੇ ਤਹਿਤ ਅੱਜ ਜਲੰਧਰ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਕੁਝ ਅਜਿਹੇ ਖੁਲਾਸੇ ਕੀਤੇ ਹਨ। ਪਰਗਟ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਸਿਵਲ ਅਫਸਰਾਂ, ਸਿਆਸੀ ਆਗੂਆਂ ਤੇ ਪੁਲਿਸ ਵਿਚਾਲੇ ਗੱਠਜੋੜ ਬਣਿਆ ਹੋਇਆ ਹੈ। ਇਹ ਸਾਰੇ ਰਲ ਮਿਲ ਕੇ ਹੀ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਕਾਰਪੋਰੇਸ਼ਨ ਵਿਚ ਵੱਡਾ ਭ੍ਰਿਸ਼ਟਾਚਾਰ ਹੈ। ਉਂਝ ਉਨ੍ਹਾਂ ਨੇ ਕਿਸੇ ਵੀ ਆਗੂ ਦਾ ਨਾਂ ਨਹੀਂ ਲਿਆ। ਪਰਗਟ ਸਿੰਘ ਜਲੰਧਰ ਵਿੱਚ ਨਾਜਾਇਜ਼ ਉਸਾਰੀਆਂ ਦੇ ਮੁੱਦੇ ਉੱਪਰ ਗੱਲ ਕਰ ਰਹੇ ਸਨ। ਉਨ੍ਹਾਂ ਨੇ ਨਵਜੋਤ ਸਿੱਧੂ ਦਾ ਪੱਖ ਲੈਂਦਿਆਂ ਕਿਹਾ ਕਿ ਨਾਜਾਇਜ਼ ਉਸਾਰੀਆਂ ਵਿਰੁੱਧ ਸਿੱਧੂ ਦੀ ਮੁਹਿੰਮ ਬਿਲ਼ਕੁੱਲ ਜਾਇਜ਼ ਹੈ ਅਤੇ ਉਹ ਸਿੱਧੂ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਿਸਟਮ ਵਿਚ ਜਿਹੜਾ ਭ੍ਰਿਸ਼ਟਾਚਾਰ ਹੈ, ਇਸ ਨੂੰ ਰੋਕਣ ਦੀ ਲੋੜ ਹੈ।

Check Also

ਲੁਧਿਆਣਾ ਵਿਜੀਲੈਂਸ ਦਾ ਐਸ.ਐਸ.ਪੀ. ਜਗਤਪ੍ਰੀਤ ਸਿੰਘ ਸਸਪੈਂਡ

ਕਾਂਗਰਸੀ ਉਮੀਦਵਾਰ ਆਸ਼ੂ ਨੂੰ ਲੋਕਾਂ ਦੀ ਹਮਦਰਦੀ ਮਿਲਣ ਲਈ ਭੇਜਿਆ ਗਿਆ ਸੀ ਨੋਟਿਸ ਲੁਧਿਆਣਾ/ਬਿਊਰੋ ਨਿਊਜ਼ …