24.3 C
Toronto
Monday, September 15, 2025
spot_img
Homeਭਾਰਤਅਸੀਂ ਪਾਪਾ ਦੇ ਕਾਤਲਾਂ ਨੂੰ ਪੂਰੀ ਤਰ੍ਹਾਂ ਮੁਆਫ ਕਰ ਦਿੱਤੈ : ਰਾਹੁਲ

ਅਸੀਂ ਪਾਪਾ ਦੇ ਕਾਤਲਾਂ ਨੂੰ ਪੂਰੀ ਤਰ੍ਹਾਂ ਮੁਆਫ ਕਰ ਦਿੱਤੈ : ਰਾਹੁਲ

ਕਿਹਾ, ਸਿਆਸਤ ‘ਚ ਕੁਝ ਤਾਕਤਾਂ ਨਜ਼ਰ ਨਹੀਂ ਆਉਂਦੀਆਂ ਪਰ ਵੱਡੀਆਂ ਹੁੰਦੀਆਂ ਹਨ
ਕੁਆਲਾਲੰਪੁਰ : ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਪੂਰੀ ਤਰ੍ਹਾਂ ਮੁਆਫ ਕਰ ਦਿੱਤਾ ਹੈ। ਸਿੰਗਾਪੁਰ ਵਿਚ ਸਥਾਨਕ ਵਿਅਕਤੀਆਂ ਨਾਲ ਗੱਲਬਾਤ ਦੇ ਇਕ ਸੈਸ਼ਨ ਦੌਰਾਨ ਰਾਹੁਲ ਨੇ ਕਿਹਾ ਕਿ ਅਸੀਂ ਕਈ ਸਾਲਾਂ ਤੱਕ ਬਹੁਤ ਪ੍ਰੇਸ਼ਾਨ ਤੇ ਦੁਖੀ ਰਹੇ। ਸਾਨੂੰ ਬਹੁਤ ਗੁੱਸਾ ਵੀ ਆਇਆ ਸੀ ਪਰ ਫਿਰ ਵੀ ਅਸੀਂ ਆਪਣੇ ਪਾਪਾ ਦੇ ਕਾਤਲਾਂ ਨੂੰ ਹੁਣ ਪੂਰੀ ਤਰ੍ਹਾਂ ਮੁਆਫ ਕਰ ਦਿੱਤਾ ਹੈ।
ਰਾਹੁਲ ਨੇ ਕਿਹਾ ਕਿ ਜਦੋਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਇਹ ਵਿਚਾਰਾਂ ਦੇ ਟਕਰਾਅ ਦੇ ਨਤੀਜੇ ਕਾਰਨ ਹੋਈਆਂ ਘਟਨਾਵਾਂ ਸਨ ਤਾਂ ਤੁਹਾਨੂੰ ਕਈ ਗੱਲਾਂ ਸਮਝ ਵਿਚ ਆ ਜਾਂਦੀਆਂ ਹਨ। ਜਦੋਂ ਮੈਂ ਟੀ. ਵੀ. ‘ਤੇ ਪ੍ਰਭਾਕਰਨ ਦੀ ਲਾਸ਼ ਦੇਖੀ ਸੀ ਤਾਂ ਮੇਰੇ ਮਨ ਵਿਚ ਦੋ ਤਰ੍ਹਾਂ ਦੇ ਵਿਚਾਰ ਆਏ ਸਨ। ਪਹਿਲਾ ਇਹ ਕਿ ਇਸ ਵਿਅਕਤੀ ਨਾਲ ਇਸ ਤਰ੍ਹਾਂ ਦਾ ਰਵੱਈਆ ਕਿਉਂ ਅਪਣਾਇਆ ਗਿਆ?ਦੂਜਾ ਇਹ ਕਿ ਮੈਨੂੰ ਪ੍ਰਭਾਕਰਨ ਦੇ ਬੱਚਿਆਂ ‘ਤੇ ਤਰਸ ਆਇਆ, ਉਸ ਦੇ ਬੱਚਿਆਂ ਪ੍ਰਤੀ ਹਮਦਰਦੀ ਮੇਰੇ ਮਨ ਵਿਚ ਆਈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੇਰੀ ਭੈਣ ਅਤੇ ਮੈਂ ਦੋਹਾਂ ਨੇ ਇਸ ਸਬੰਧੀ ਅਹਿਸਾਸ ਕੀਤਾ ਹੈ। ਅਸੀਂ ਦੋਹਾਂ ਨੇ ਹਿੰਸਾ ਦੇਖੀ ਹੈ। ਇਸ ਲਈ ਮੈਂ ਅਤੇ ਪ੍ਰਿਯੰਕਾ ਕਿਸੇ ਕੀਮਤ ‘ਤੇ ਵੀ ਹਿੰਸਾ ਨੂੰ ਪਸੰਦ ਨਹੀਂ ਕਰਦੇ। ਅਸੀਂ ਦੋਵੇਂ ਭੈਣ-ਭਰਾ ਕਿਸੇ ਨਾਲ ਨਫਰਤ ਵੀ ਨਹੀਂ ਕਰਦੇ। ਜੇ ਤੁਸੀਂ ਸਿਆਸਤ ਵਿਚ ਗਲਤ ਤਾਕਤਾਂ ਨਾਲ ਟਕਰਾਉਂਦੇ ਹੋ, ਕਿਸੇ ਚੀਜ਼ ਲਈ ਖੜ੍ਹੇ ਹੁੰਦੇ ਹੋ ਤਾਂ ਤੁਹਾਡੀ ਮੌਤ ਯਕੀਨੀ ਹੈ, ਇਹ ਗੱਲ ਬਿਲਕੁਲ ਸਪੱਸ਼ਟ ਹੈ। ਰਾਹੁਲ ਨੇ ਕਿਹਾ ਕਿ ਸਿਆਸਤ ਵਿਚ ਕੁਝ ਤਾਕਤਾਂ ਨਜ਼ਰ ਨਹੀਂ ਆਉਂਦੀਆਂ ਪਰ ਉਹ ਬਹੁਤ ਵੱਡੀਆਂ ਹੁੰਦੀਆਂ ਹਨ।

RELATED ARTICLES
POPULAR POSTS