Breaking News
Home / ਹਫ਼ਤਾਵਾਰੀ ਫੇਰੀ / ਬੀਬੀ ਮਾਨ ਕੌਰ ਬੋਲੀ ‘ਅਮਰਿੰਦਰ ਤਾਂ ਮੈਂ ਗੋਦੀ ਚੁੱਕ ਖਿਡਾਇਐ’

ਬੀਬੀ ਮਾਨ ਕੌਰ ਬੋਲੀ ‘ਅਮਰਿੰਦਰ ਤਾਂ ਮੈਂ ਗੋਦੀ ਚੁੱਕ ਖਿਡਾਇਐ’

ਚੰਡੀਗੜ੍ਹ : ਦੁਨੀਆ ਭਰ ‘ਚ ਭਾਰਤ ਦੇ ਤਿਰੰਗੇ ਦੀ ਸ਼ਾਨ ਵਧਾਉਣ ਵਾਲੀ 102 ਸਾਲ ਦੀ ਐਥਲੀਟ ਮਾਨ ਕੌਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਗੋਦੀ ਵਿਚ ਖਿਡਾ ਚੁੱਕੀ ਹੈ। ਮਾਨ ਕੌਰ ਨੇ ਦੱਸਿਆ ਕਿ ਉਹ ਕੈਪਟਨ ਅਮਰਿੰਦਰ ਦੇ ਦਾਦੇ ਭੁਪਿੰਦਰ ਸਿੰਘ ਦੇ ਰਸੋਈ ਘਰ ਵਿਚ ਕੰਮ ਕਰਦੀ ਸੀ। ਉਸ ਦੌਰਾਨ ਪਟਿਆਲਾ ਸ਼ਾਹੀ ਰਾਜਘਰਾਣੇ ਦੀ ਆਪਣੀ ਹੀ ਠਾਠ-ਬਾਠ ਸੀ। ਮਹਾਰਾਜਾ ਭੁਪਿੰਦਰ ਸਿੰਘ ਦੀਆਂ 360 ਰਾਣੀਆਂ ਸਨ। ਮਹਿਲ ਵਿਚ ਹਰ ਸਮੇਂ ਵਿਆਹ ਵਰਗਾ ਮੇਲਾ ਲੱਗਾ ਰਹਿੰਦਾ ਸੀ। ਮਹਾਰਾਣੀ ਅਤੇ ਰਾਣੀ ਸਾਹਿਬਾਂ ਏਨੀਆਂ ਮਿਲਣਸਾਰ ਸਨ ਕਿ ਮਹਿਲ ਵਿਚ ਕਦੇ ਦਿਨ-ਰਾਤ ਦਾ ਅਹਿਸਾਸ ਹੀ ਨਹੀਂ ਸੀ ਹੁੰਦਾ। ਮਾਨ ਕੌਰ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਏਨੇ ਚੰਗੇ ਰਾਜਾ ਸਨ ਕਿ ਰੋਜ਼ ਸੈਨਿਕਾਂ ਨੂੰ ਪਟਿਆਲਾ ਅਤੇ ਹੋਰ ਨਜ਼ਦੀਕੀ ਇਲਾਕਿਆਂ ਵਿਚ ਭੇਜ ਕੇ ਪਤਾ ਕਰਵਾਉਂਦੇ ਸਨ ਕਿ ਕੋਈ ਭੁੱਖਾ ਜਾਂ ਠੰਡ ਵਿਚ ਤਾਂ ਨਹੀਂ ਸੌ ਰਿਹਾ। ਜੇਕਰ ਕੋਈ ਅਜਿਹਾ ਮਿਲਦਾ ਤਾਂ ਉਸ ਦੇ ਖਾਣ ਦਾ ਤਮਾਮ ਪ੍ਰਬੰਧ ਤੁਰੰਤ ਕਰਵਾਇਆ ਜਾਂਦਾ। ਲੋਕਤੰਤਰ ਹੋਣ ਦੇ ਬਾਵਜੂਦ ਦੇਸ਼ ਵਿਚ ਹੁਣ ਏਨੀ ਜ਼ਿੰਮੇਵਾਰੀ ਨਾਲ ਕੰਮ ਨਹੀਂ ਹੁੰਦਾ। ਮਾਨ ਕੌਰ ਨੇ ਦੱਸਿਆ ਕਿ ਉਹ ਰੋਜ਼ ਰਨਿੰਗ ਨਹੀਂ ਕਰਦੀ। ਇਕ ਦਿਨ ਛੱਡ ਕੇ ਦੂਜੇ ਦਿਨ 50 ਤੋਂ 100 ਮੀਟਰ ਦੀ ਦੌੜ ਲਾਉਂਦੀ ਹੈ। ਹੋਰ ਐਥਲੈਟਿਕ ਖੇਡਾਂ, ਜੈਵਲਿਨ ਥਰੋਅ ਤੇ ਜਿੰਮ ਜਾ ਕੇ ਖੁਦ ਨੂੰ ਫਿੱਟ ਰੱਖਦੀ ਹੈ। ਲੋਕ ਉਨ੍ਹਾਂ ਨੂੰ ਅਜਿਹਾ ਕਰਦਿਆਂ ਵੇਖ ਮਖੌਲ ਵੀ ਕਰਦੇ ਹਨ, ਪਰ ਮੈਨੂੰ ਇਹ ਸਭ ਕਰਨਾ ਚੰਗਾ ਲੱਗਦਾ ਹੈ।
ਗੁਰੂਆਂ ਦੀ ਕੁਰਬਾਨੀ ਭੁੱਲੇ ਤਾਂ ਵਿਗੜੇ ਪੰਜਾਬ ਦੇ ਹਾਲਾਤ
ਪੰਜਾਬ ਵਿਚ ਵਧਦੇ ਨਸ਼ੇ ‘ਤੇ ਮਾਨ ਕੌਰ ਨੇ ਕਿਹਾ ਕਿ ਸਿੱਖੀ ਦੀ ਪਾਲਣਾ ਕਰਨ ਵਾਲੇ ਲੋਕ ਆਪਣੇ ਗੁਰੂਆਂ ਦੀ ਕੁਰਬਾਨੀ ਨੂੰ ਭੁੱਲ ਗਏ। ਇਸ ਲਈ ਇਹ ਹਾਲਾਤ ਬਣੇ ਹੋਏ ਹਨ। ਜਦੋਂ ਨੌਜਵਾਨ ਇਸ ਸਿੱਖੀ ਦੇ ਮਾਇਨੇ ਅਤੇ ਆਪਣੇ ਗੁਰੂਆਂ ਦੀ ਕੁਰਬਾਨੀ ਨੂੰ ਸਮਝਣਗੇ ਤਾਂ ਹੀ ਇਹ ਕੌਮ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਗੁਰੂਆਂ ਦੇ ਦਰਸਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …