2.4 C
Toronto
Thursday, November 27, 2025
spot_img
Homeਭਾਰਤਲਸ਼ਕਰ ਦਾ ਕਮਾਂਡਰ ਅਬੂ ਇਸਮਾਈਲ ਮੁਕਾਬਲੇ 'ਚ ਮਾਰਿਆ ਗਿਆ

ਲਸ਼ਕਰ ਦਾ ਕਮਾਂਡਰ ਅਬੂ ਇਸਮਾਈਲ ਮੁਕਾਬਲੇ ‘ਚ ਮਾਰਿਆ ਗਿਆ

ਅਮਰਨਾਥ ਯਾਤਰੀਆਂ ‘ਤੇ ਹਮਲੇ ਦਾ ਸੀ ਮਾਸਟਰ ਮਾਈਂਡ
ਜੰਮੂ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਨੌਗਾਮ ਵਿਚ ਭਾਰਤੀ ਫੌਜ ਨੇ ਪਾਕਿਸਤਾਨੀ ਅੱਤਵਾਦੀ ਤੇ ਲਸ਼ਕਰ ਦੇ ਕਮਾਂਡਰ ਅਬੂ ਇਸਮਾਈਲ ਅਤੇ ਉਸਦੇ ਇਕ ਸਾਥੀ ਅਬੂ ਕਾਸਿਮ ਨੂੰ ਮੁਕਾਬਲੇ ਵਿਚ ਮਾਰ ਮੁਕਾਇਆ ਹੈ। ਅਬੂ ਇਸਮਾਈਲ ਅਮਰਨਾਥ ਯਾਤਰੀਆਂ ‘ਤੇ ਹੋਏ ਹਮਲੇ ਦਾ ਮਾਸਟਰ ਮਾਈਂਡ ਸੀ ਅਤੇ ਇਸ ਹਮਲੇ ਵਿਚ 7 ਅਮਰਨਾਥ ਯਾਤਰੀਆਂ ਦੀ ਜਾਨ ਚਲੇ ਗਈ ਸੀ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਲਸ਼ਕਰ ਕਮਾਂਡਰ ਅਬੂ ਦੁਜਾਨਾ ਨੂੰ ਵੀ ਮੁਕਾਬਲੇ ਵਿਚ ਮਾਰਿਆ ਸੀ। ਇਸ ਤੋਂ ਬਾਅਦ ਕਸ਼ਮੀਰ ਵਿਚ ਅਬੂ ਇਸਮਾਈਲ ਨੂੰ ਲਸ਼ਕਰ ਦਾ ਕਮਾਂਡਰ ਬਣਾਇਆ ਗਿਆ ਸੀ।

 

RELATED ARTICLES
POPULAR POSTS