23.8 C
Toronto
Sunday, August 16, 2026
spot_img
Homeਪੰਜਾਬਆਖਰ ਗ੍ਰਿਫ਼ਤ 'ਚ ਆਇਆ ਵਿਕਾਸ

ਆਖਰ ਗ੍ਰਿਫ਼ਤ ‘ਚ ਆਇਆ ਵਿਕਾਸ

ਆਖਰ ਗ੍ਰਿਫ਼ਤ ‘ਚ ਆਇਆ ਵਿਕਾਸਚੰਡੀਗੜ੍ਹ ਪੁਲਿਸ ਨੇ ਹਾਸਲ ਕੀਤਾ ਦੋ ਦਿਨਾ ਰਿਮਾਂਡ, ਲਾਈਆਂ ਧਾਰਾਵਾਂ ਅਨੁਸਾਰ ਦੋਸ਼ ਹੋਏ ਸਾਬਤ ਤਾਂ ਹੋ ਸਕਦੀ ਹੈ 7 ਸਾਲਾ ਕੈਦ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਵਿਚ ਆਈ. ਏ. ਐੱਸ. ਅਫਸਰ ਦੀ ਧੀ ਨਾਲ ਛੇੜਛਾੜ ਮਾਮਲੇ ਵਿਚ ਗ੍ਰਿਫਤਾਰ ਕੀਤੇ ਵਿਕਾਸ ਬਰਾਲਾ ਅਤੇ ਅਸ਼ੀਸ਼ ਕੁਮਾਰ ਨੂੰ ਵੀਰਵਾਰ ਵਾਲੇ ਦਿਨ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਅਤੇ ਉਸ ਦੇ ਦੋਸਤ ਅਸ਼ੀਸ਼ ਨੂੰ ਚੰਡੀਗੜ੍ਹ ਪੁਲਿਸ ਨੇ ਲੰਘੇ ਕੱਲ੍ਹ ਗ੍ਰਿਫਤਾਰ ਕਰ ਲਿਆ ਸੀ। ਦੋਵਾਂ ਖਿਲਾਫ ਪੀੜਤ ਲੜਕੀ ਦੇ ਅਗਵਾ ਦੀ ਕੋਸ਼ਿਸ਼ ਦੀਆਂ ਧਾਰਾਵਾਂ ਜੋੜੀਆਂ ਗਈਆਂ, ਜੋ ਕਿ ਗੈਰ-ਜ਼ਮਾਨਤੀ ਹਨ। ਇਨ੍ਹਾਂ ਧਾਰਾਵਾਂ ਤਹਿਤ ਜੇਕਰ ਵਿਕਾਸ ਤੇ ਅਸ਼ੀਸ਼ ਦੋਸ਼ੀ ਪਾਏ ਗਏ ਤਾਂ 7 ਸਾਲਾਂ ਤੱਕ ਦੀ ਸਜ਼ਾ ਦੋਵਾਂ ਨੂੰ ਹੋ ਸਕਦੀ ਹੈ। ਚੰਡੀਗੜ੍ਹ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਬਰਜਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਪੁਲਿਸ ਨੇ ਕਿਹਾ ਕਿ ਉਹ ਦੋਹਾਂ ਤੋਂ ਪੁੱਛ-ਗਿੱਛ ਦੇ ਨਾਲ ਘਟਨਾ ਦਾ ਪੂਰਾ ਦ੍ਰਿਸ਼ ਤਿਆਰ ਕਰਨਾ ਚਾਹੁੰਦੀ ਹੈ। ਪੁਲਿਸ ਦੋਹਾਂ ਨੂੰ 12 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਸਰਕਾਰੀ ਧਿਰ ਦੇ ਵਕੀਲ ਨੇ ਅਦਾਲਤ ਤੋਂ ਮੁਲਜ਼ਮਾਂ ਦੇ ਦੋ ਦਿਨਾ ਰਿਮਾਂਡ ਦੀ ਮੰਗ ਕੀਤੀ ਸੀ ਜਦੋਂ ਕਿ ਬਚਾਅ ਪੱਖ ਦੇ ਵਕੀਲ ਨੇ ਇਸ ਦਾ ਵਿਰੋਧ ਕਰਦਿਆਂ ਮੁਲਜ਼ਮਾਂ ਨੂੰ ਮਾਸੂਮ ਅਤੇ ਬੇਕਸੂਰ ਦੱਸਿਆ। ਉਸ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਲੜਕੀ ਦਾ ਰਾਤ ਵੇਲੇ ਪਿੱਛਾ ਨਹੀਂ ਕੀਤਾ ਸੀ ਸਗੋਂ ਦੋਹਾਂ ਨੂੰ ਸ਼ੱਕ ਦੇ ਆਧਾਰ ‘ਤੇ ਫੜਿਆ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਵੀ ਕੋਈ ਸਬੂਤ ਨਹੀਂ ਹੈ। ਉਸ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਕਿ ਸਾਰਾ ਕੁਝ ਇਕ ਵਿਸ਼ੇਸ਼ ਤਰ੍ਹਾਂ ਦੇ ਦਬਾਅ ਹੇਠ ਹੋ ਰਿਹਾ ਹੈ।

 

RELATED ARTICLES
POPULAR POSTS