8.1 C
Toronto
Thursday, October 16, 2025
spot_img
Homeਨਜ਼ਰੀਆਗੁਰੂ-ਘਰ ਲੜਾਈ

ਗੁਰੂ-ਘਰ ਲੜਾਈ

ਗਿੱਲ ਬਲਵਿੰਦਰ

ਲੈ ਕੇ ਕਬਜ਼ੇ ਨੂੰ ਸਿੰਘਾਂ ਨੇ ਯੁੱਧ  ਕਰਨਾ,
ਗੁਰੂ-ਘਰ ਦੀ ਕਰ ਲਈ ਚੋਣ ਆਪੇ ।

ਪੱਗਾਂ ਲਹਿੰਦੀਆਂ ਨੂੰ ਤੱਕਿਆ ਜਗ ਸਾਰੇ,
ਪੂਰੀ ਕੌਮ ਦੀ ਝੁਕਾ ਲਈ ਧੌਣ ਆਪੇ ।

ਮੋਹ ਮਾਇਆ ਦਾ ਸਭ ਨੂੰ ਇੰਝ ਖਿੱਚੇ,
ਗੁੜ ਸੱਦੇ ਜਿਉਂ ਕੀੜਿਆਂ ਦਾ ਭੌਂਣ ਆਪੇ ।

ਬੱਚੇ ਕਹਿਣ ਨਾ ਲੜਾਈ ਵਾਲੀ ਥਾਂ ਜਾਣਾ,
ਸੁਣ ਮਾਪਿਆਂ ਦਾ ਨਿਕਲ ਜਾਏ ਰੋਣ ਆਪੇ ।

ਆਮ ਸਿੱਖਾਂ ਦੀ ਰਾਇ ਕੌਣ ਸੁਣਦਾ,
ਫੈਸਲੇ ਧੱਕੇ ਦੇ ਹੀ ਜ਼ੋਰ  ਨਾਲ ਹੋਣ ਆਪੇ ।

ਮਨ ਪਿੱਛੇ ਲੱਗ, ਗਲਤੀਆਂ ਕਰੀ ਜਾਂਦੇ,
ਗੱਠੜੀ ਪਾਪਾਂ ਦੀ ਸਿਰਾਂ ‘ਤੇ ਢੋਣ ਆਪੇ ।

ਗਿੱਲ ਬਲਵਿੰਦਰਾ ਕੰਮ ਇਹ ਬੜਾ ਔਖਾ,
ਲਾਲਚ ਚੌਧਰ ਦਾ ਛੱਡੂਗਾ ਕੌਣ ਆਪੇ ।
416-558-5530

RELATED ARTICLES
POPULAR POSTS

ਲਾੜਾ

CLEAN WHEELS