17.4 C
Toronto
Thursday, October 1, 2026
spot_img
HomeਕੈਨੇਡਾFrontਕਾਂਗਰਸ ਹਾਈਕਮਾਨ ਵਲੋਂ ਰਾਜਾ ਵੜਿੰਗ ਦੀ ਛੁੱਟੀ

ਕਾਂਗਰਸ ਹਾਈਕਮਾਨ ਵਲੋਂ ਰਾਜਾ ਵੜਿੰਗ ਦੀ ਛੁੱਟੀ

ਕਾਂਗਰਸ ਹਾਈਕਮਾਨ ਵਲੋਂ ਰਾਜਾ ਵੜਿੰਗ ਦੀ ਛੁੱਟੀ
ਵੜਿੰਗ ਨੇ ਆਪਣੇ-ਆਪ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦੌਰਾਨ ਹਾਈਕਮਾਨ ਦੇ ਐਲਾਨ ਤੋਂ ਪਹਿਲਾਂ ਹੀ ਸੰਸਦ ਮੈਂਬਰ ਰਾਜਾ ਵੜਿੰਗ ਨੇ ਆਪਣੇ ਆਪ ਨੂੰ ਹੁਣ ਪੰਜਾਬ ਕਾਂਗਰਸ ਦਾ ਸਾਬਕਾ ਪ੍ਰਧਾਨ ਐਲਾਨ ਦਿੱਤਾ। ਰਾਜਾ ਵੜਿੰਗ ਨੇ ਆਪਣੇ ‘ਐਕਸ’ ਖਾਤੇ ’ਤੇ ਆਪਣੇ ਆਪ ਨੂੰ ‘ਸਾਬਕਾ ਪ੍ਰਧਾਨ’ ਲਿਖ ਦਿੱਤਾ ਹੈ। ਵੜਿੰਗ ਦੇ ਇਸ ਐਲਾਨ ਤੋਂ ਸਾਫ ਹੈ ਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਹੈ। ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਨੂੰ ਬਰੇਕ ਲਾਉਣ ਲਈ ਹਾਈਕਮਾਨ ਨੇ ਆਪਣੇ ਪੁਰਾਣੇ ਫੈਸਲੇ ਨੂੰ ਬਦਲ ਦਿੱਤਾ। ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਜਨਤਕ ਤੌਰ ’ਤੇ ਰਾਜਾ ਵੜਿੰਗ ਖਿਲਾਫ ਪੈਂਤੜਾ ਲੈ ਲਿਆ ਸੀ, ਤਾਂ ਹਾਈਕਮਾਨ ਨੇ ਕਿਸੇ ਵੀ ਧੜੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਬਦਲਿਆ ਅਤੇ ਹੁਣ ਰਾਜਾ ਵੜਿੰਗ ਦੀ ਵੀ ਛੁੱਟੀ ਕਰ ਦਿੱਤੀ ਹੈ। ਕਾਂਗਰਸ ਹਾਈਕਮਾਨ ਦੇ ਇਸ ਫੈਸਲੇ ਨੂੰ ਸਾਬਕਾ ਸੀਐਮ ਚੰਨੀ ਧੜੇ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।

RELATED ARTICLES
POPULAR POSTS