
New Delhi : ਮੰਨ ਲਓ ਤੁਸੀਂ ਕਿਸੇ ਵਿਦੇਸ਼ੀ ਕ੍ਰਿਪਟੋ ਐਪ ਵਿੱਚ ਬਿਟਕੋਇਨ ਜਾਂ ਕੋਈ ਹੋਰ ਡਿਜ਼ਿਟਲ ਕੌਇਨ ਖਰੀਦਿਆ ਹੈ। ਸਵੇਰੇ ਐਪ ਖੋਲ੍ਹਦੇ ਹੀ ਤੁਹਾਨੂੰ ਪਤਾ ਲੱਗੇ ਕਿ ਸਰਕਾਰ ਨੇ ਉਸ ਪਲੇਟਫਾਰਮ ਖ਼ਿਲਾਫ਼ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਉਸ ਦੀ ਐਪ ਤੇ ਵੈੱਬਸਾਈਟ ਨੂੰ ਭਾਰਤ ਵਿੱਚ ਜਨਤਕ ਪਹੁੰਚ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਅਜਿਹੇ ਵਿੱਚ ਸਭ ਤੋਂ ਪਹਿਲਾ ਸਵਾਲ ਇਹੀ ਉੱਠੇਗਾ ਕਿ ਹੁਣ ਮੇਰੇ ਪੈਸਿਆਂ ਦਾ ਕੀ ਹੋਵੇਗਾ।
9 ਸਤੰਬਰ ਨੂੰ ਸਾਹਮਣੇ ਆਏ ਅਪਡੇਟ ਮੁਤਾਬਕ, ਫਾਇਨੈਂਸ਼ਲ ਇੰਟੈਲੀਜੈਂਸ ਯੂਨਿਟ-ਇੰਡੀਆ (FIU-IND) ਨੇ 15 ਵਰਚੁਅਲ ਡਿਜ਼ਿਟਲ ਐਸੈੱਟ ਸਰਵਿਸ ਪ੍ਰੋਵਾਈਡਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਦੋਸ਼ ਹੈ ਕਿ ਇਹ ਪਲੇਟਫਾਰਮ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਤਹਿਤ ਲਾਜ਼ਮੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ।
ਕਾਰਵਾਈ ਦੇ ਘੇਰੇ ਵਿੱਚ Weex (ਵੀਕਸ), Blofin (ਬਲੋਫਿਨ), Rezorex (ਰੇਜ਼ੋਰੇਕਸ), Bitunix (ਬਿਟਯੂਨਿਕਸ), DigiFinex (ਡਿਜੀਫਿਨੈਕਸ), Toobit (ਟੂ-ਬਿਟ), XT.com (ਐਕਸਟੀ ਡੌਟ ਕਾਮ), Latoken (ਲਾਟੋਕਨ) ਅਤੇ WOO X (ਵੂ ਐਕਸ) ਸਮੇਤ ਕੁੱਲ 15 ਪਲੇਟਫਾਰਮ ਸ਼ਾਮਲ ਦੱਸੇ ਗਏ ਹਨ।

