
ਨਵੀਂ ਦਿੱਲੀ/ਬਿਊਰੋ ਨਿਊਜ਼
ਰੌਇਲ ਐਨਫੀਲਡ ਨੇ ਆਪਣੀ ਲੋਕਪਿ੍ਰਯ ਕੈਫੇ ਰੇਸਰ ਮੋਟਰਸਾਈਕਲ ਕੌਨਟੀਨੈਂਨਟਲ ਜੀ.ਟੀ.- 650 ਦਾ ਅਪਡੇਟਿਡ ਮਾਡਲ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਮੋਟਰ ਸਾਈਕਲ ਵਿੱਚ ਕੁਝ ਕਾਸਮੈਟਿਕ ਬਦਲਾਅ ਕਰਨ ਦੇ ਨਾਲ-ਨਾਲ ਨਵੇਂ ਫੀਚਰ ਵੀ ਸ਼ਾਮਲ ਕੀਤੇ ਹਨ। ਅਪਡੇਟਿਡ ਕੌਨਟੀਨੈਂਨਟਲ ਜੀ.ਟੀ.- 650 ਦੀ ਕੀਮਤ 3 ਲੱਖ 58 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ 3 ਲੱਖ 88 ਹਜ਼ਾਰ ਰੁਪਏ ਤੱਕ ਜਾਂਦੀ ਹੈ। ਨਵੇਂ ਫੀਚਰਾਂ ਅਤੇ ਸਟਾਈਲਿੰਗ ਅਪਡੇਟ ਦੇ ਨਾਲ ਕੰਪਨੀ ਨੇ ਇਸ ਮੋਟਰ ਸਾਈਕਲ ਨੂੰ ਮੌਜੂਦਾ 650 ਸੀਸੀ ਪ੍ਰੀਮੀਅਮ ਮੋਟਰਸਾਈਕਲ ਸੈਗਮੈਂਟ ਵਿੱਚ ਹੋਰ ਵੀ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨਵੀਂ ਕੌਨਟੀਨੈਂਨਟਲ ਜੀ.ਟੀ.- 650 ਦੇ ਡਿਜ਼ਾਈਨ ਨੂੰ ਹੋਰ ਆਕਰਸ਼ਕ ਬਣਾਉਣ ਲਈ ਇੰਸਟਰੂਮੈਂਟ ਕਾਊਲ ਨੂੰ ਬਲੈਕ ਫਿਨਿਸ਼ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ਵਿੱਚ ਹੁਣ ਨਵੇਂ ਐਲ.ਈ.ਡੀ. ਇੰਡੀਕੇਟਰ ਦਿੱਤੇ ਗਏ ਹਨ। ਮੋਟਰਸਾਈਕਲ ਵਿੱਚ ਯੂਐਸਬੀ ਟਾਈਪ-ਸੀ ਫਾਸਟ ਚਾਰਜਿੰਗ ਪੋਰਟ ਵੀ ਜੋੜਿਆ ਗਿਆ ਹੈ। ਇਸਦੀ ਮਦਦ ਨਾਲ ਸਵਾਰ, ਸਫ਼ਰ ਦੌਰਾਨ ਆਪਣੇ ਸਮਾਰਟਫੋਨ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਆਸਾਨੀ ਨਾਲ ਚਾਰਜ ਕਰ ਸਕਣਗੇ।

