
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦੇ ਪਿੱਛੇ 6 ਵੱਡੇ ਕਾਰਨ ਹਨ। ਪਹਿਲਾ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਹਨ। ਬ੍ਰੈਂਟ ਕਰੂਡ 0.63 ਫੀਸਦੀ ਵਧ ਕੇ 91.46 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ ਹੈ। ਅਮਰੀਕਾ-ਇਰਾਨ ਤਣਾਅ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ। ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਕੱਚਾ ਤੇਲ ਦਰਾਮਦ ਕਰਦਾ ਹੈ। ਇਸ ਲਈ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਮਹਿੰਗਾਈ ਵਧਾਉਣ ਦੇ ਨਾਲ-ਨਾਲ ਕੰਪਨੀਆਂ ਦੀ ਲਾਗਤ ’ਤੇ ਵੀ ਦਬਾਅ ਪਾ ਸਕਦੀਆਂ ਹਨ। ਦੂਜਾ ਵੱਡਾ ਕਾਰਨ ਏਸ਼ੀਆਈ ਬਾਜ਼ਾਰਾਂ ਵਿੱਚ ਕਮਜ਼ੋਰੀ ਰਹੀ। ਕੋਸਪੀ, ਨਿੱਕੇਈ, ਸ਼ੰਘਾਈ ਅਤੇ ਹੈਂਗਸੇਂਗ ਵਰਗੇ ਪ੍ਰਮੁੱਖ ਬਾਜ਼ਾਰ ਗਿਰਾਵਟ ਵਿੱਚ ਰਹੇ। ਇਸ ਤੋਂ ਇਲਾਵਾ ਅਮਰੀਕੀ ਬਾਜ਼ਾਰ ਵੀ ਲਾਲ ਨਿਸ਼ਾਨ ’ਤੇ ਬੰਦ ਹੋਏ। ਨੈਸਡੈਕ ਫਿਊਚਰਜ਼ ਵਿੱਚ ਵੀ 0.6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਤਕਨੀਕੀ ਪੱਖੋਂ ਨਿਫਟੀ ਲਈ 24,170 ਅੰਕ ਦਾ ਪੱਧਰ ਮਹੱਤਵਪੂਰਨ ਸਹਾਰਾ ਮੰਨਿਆ ਜਾ ਰਿਹਾ ਹੈ। ਜੇਕਰ ਨਿਫਟੀ ਇਸ ਪੱਧਰ ਤੋਂ ਹੇਠਾਂ ਜਾਂਦਾ ਹੈ ਤਾਂ ਗਿਰਾਵਟ ਵਧ ਕੇ 23,575 ਅੰਕ ਤੱਕ ਪਹੁੰਚ ਸਕਦੀ ਹੈ। ਦੂਜੇ ਪਾਸੇ 24,540 ਤੋਂ 24,666 ਅੰਕ ਦਾ ਪੱਧਰ ਨਿਫਟੀ ਲਈ ਵੱਡੀ ਰੁਕਾਵਟ ਬਣਿਆ ਹੋਇਆ ਹੈ।

