18.5 C
Toronto
Wednesday, August 26, 2026
spot_img
HomeਕੈਨੇਡਾFrontਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ਪਹੁੰਚਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ਪਹੁੰਚਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ਪਹੁੰਚਣਗੇ
2 ਕਰੋੜ ਰੁਪਏ ਦਾ ਲੱਗੇਗਾ ਟੈਂਟ – ਇਕ ਹੀ ਦਿਨ ਵਿਚ 8 ਟੈਂਡਰ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਂਦੀ 17 ਜੁਲਾਈ ਨੂੰ ਚੰਡੀਗੜ੍ਹ ਦੌਰੇ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸਦੇ ਚੱਲਦਿਆਂ ਸਮਾਗਮ ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਆਯੋਜਿਤ ਕੀਤਾ ਜਾਵੇਗਾ। ਇਸਦੇ ਲਈ ਲੰਘੇ ਕੱਲ੍ਹ ਸੋਮਵਾਰ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ ਨੇ ਇਕ ਹੀ ਦਿਨ ਵਿਚ 8 ਵੱਖ-ਵੱਖ ਟੈਂਡਰ ਜਾਰੀ ਕੀਤੇ ਹਨ। ਇਨ੍ਹਾਂ ਵਿਚ ਸਭ ਤੋਂ ਵੱਡਾ ਟੈਂਡਰ ਕਰੀਬ 2 ਕਰੋੜ ਰੁਪਏ ਦਾ ਹੈ, ਜੋ ਟੈਂਟ ਅਤੇ ਸਮਾਗਮ ਸਥਾਨ ’ਤੇ ਅਸਥਾਈ ਵਿਵਸਥਾਵਾਂ ਦੇ ਲਈ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਾਈਟਿੰਗ, ਬਿਜਲੀ, ਕੈਮਰੇ ਅਤੇ ਹੋਰ ਸਹੂਲਤਾਂ ਦੇ ਲਈ ਵੱਖ-ਵੱਖ ਟੈਂਡਰ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀਜੀਆਈ ਅਤੇ ਪੰਜਾਬ ਯੂਨੀਵਰਸਿਟੀ ਦੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸੇ ਦੌਰਾਨ ਭਾਰਤੀ ਰੇਲਵੇ ਦੀ ਮਹੱਤਵਾ ਕਾਂਖੀ ਅੰਮਿ੍ਰਤ ਭਾਰਤ ਸਟੇਸ਼ਨ ਯੋਜਨਾ ਤਹਿਤ ਵਿਕਸਤ ਕੀਤੇ ਗਏ 4 ਆਧੁਨਿਕ ਰੇਲਵੇ ਸਟੇਸ਼ਨਾਂ – ਸ੍ਰੀ ਅਨੰਦਪੁਰ ਸਾਹਿਬ,  ਕਾਲਕਾ, ਮੁਹਾਲੀ ਅਤੇ ਅੰਬ ਅੰਦੌਰਾ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਚੰਡੀਗੜ੍ਹ ਤੋਂ ਇਨ੍ਹਾਂ ਸਟੇਸ਼ਨਾਂ ਦਾ ਵਰਚੂਅਲੀ ਉਦਘਾਟਨ ਕਰਨਗੇ।

RELATED ARTICLES
POPULAR POSTS