24.4 C
Toronto
Friday, August 21, 2026
spot_img
HomeਕੈਨੇਡਾFrontਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪਹੁੰਚਣਗੇ ਚੰਡੀਗੜ੍ਹ - ਪੀਜੀਆਈ ਅਤੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪਹੁੰਚਣਗੇ ਚੰਡੀਗੜ੍ਹ – ਪੀਜੀਆਈ ਅਤੇ ਹੋਰ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪਹੁੰਚਣਗੇ ਚੰਡੀਗੜ੍ਹ – ਪੀਜੀਆਈ ਅਤੇ ਹੋਰ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਚੰਡੀਗੜ੍ਹ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 17 ਜੁਲਾਈ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ ਅਤੇ ਉਹ ਪੀਜੀਆਈ ਤੇ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪਰ ਅਜੇ ਤੱਕ ਪੀਐਮ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪੀਐਮ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ  ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੀਐਮ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ’ਚ ਸਥਿਤ ਪੀਜੀਆਈ ’ਚ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਕੁਝ ਨਵੇਂ ਪ੍ਰੋਜੈਕਟਾਂ ਦਾ ਵੀ ਐਲਾਨ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੀਜੀਆਈ ਵਿਚ 300 ਬੈਡ ਦਾ ਐਡਵਾਂਸਡ ਆਈ ਐਂਡ ਟਰੌਮਾ ਸੈਂਟਰ ਕਰੀਬ 495 ਕਰੋੜ ਰੁਪਏ ਨਾਲ ਬਣ ਕੇ ਤਿਆਰ ਹੋ ਚੁੱਕਾ ਹੈ। ਇਸ ਵਿਚ ਕਲੀਨਿਕ ਲੈਬ, ਈ.ਐਨ.ਟੀ. ਵਿਭਾਗ, ਕੈਫੇਟੇਰੀਆ, ਮਿੰਨੀ ਡੈਂਟਲ, ਫੈਕਲਟੀ ਰੂਮ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਹਨ। ਇਸੇ ਦੌਰਾਨ ਪੀ.ਐਮ. ਚੰਡੀਗੜ੍ਹ ਵਿਚ 117 ਕਰੋੜ ਰੁਪਏ ਨਾਲ ਬਣਨ ਵਾਲੇ ਰੇਲਵੇ ਸਟੇਸ਼ਨ, ਜਿਸ ਵਿਚ ਸਿਟੀ ਸੈਂਟਰ ਕੈਪਸੂਲ ਸਣੇ ਹੋਰ ਸਹੂਲਤਾਂ ਦਾ ਵੀ ਉਦਘਾਟਨ ਕਰਨਗੇ।

RELATED ARTICLES
POPULAR POSTS