23.8 C
Toronto
Thursday, August 20, 2026
spot_img
HomeਕੈਨੇਡਾFrontਮਨੀਸ਼ ਤਿਵਾੜੀ ਛੱਡ ਸਕਦੇ ਹਨ ਕਾਂਗਰਸ!

ਮਨੀਸ਼ ਤਿਵਾੜੀ ਛੱਡ ਸਕਦੇ ਹਨ ਕਾਂਗਰਸ!

ਮਨੀਸ਼ ਤਿਵਾੜੀ ਛੱਡ ਸਕਦੇ ਹਨ ਕਾਂਗਰਸ!
ਹਾਈਕਮਾਨ ਵਲੋਂ ਸੰਗਠਨ ’ਚ ਕੀਤੇ ਬਦਲਾਅ ਤੋਂ ਤਿਵਾੜੀ ਹੋਏ ਨਰਾਜ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸੰਗਠਨ ਵਿਚ ਹੋਏ ਫੇਰਬਦਲ ਨੂੰ ਲੈ ਕੇ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਰਾਜ਼ ਹੋ ਗਏ ਹਨ। ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਾਂਗਰਸ ਹਾਈਕਮਾਨ ਵਲੋਂ ਗਠਿਤ ਕੀਤੀਆਂ ਗਈਆਂ ਚੋਣਾਵੀ ਕਮੇਟੀਆਂ ’ਚੋਂ ਮਨੀਸ਼ ਤਿਵਾੜੀ ਨੂੰ ਬਾਹਰ ਰੱਖਿਆ ਗਿਆ ਹੈ। ਇਸਦੇ ਚੱਲਦਿਆਂ ਮਨੀਸ਼ ਤਿਵਾੜੀ ਦੀ ਨਰਾਜ਼ਗੀ ਵੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਵੀ ਕਰ ਦਿੱਤਾ ਹੈ। ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 45 ਸਾਲ ਕਾਂਗਰਸ ਪਾਰਟੀ ਨੂੰ ਦਿੱਤੇ ਹਨ, ਪਰ ਅੱਜ ਕੁਝ ਵਿਅਕਤੀਆਂ ਦੀ ਅਸੁਰੱਖਿਆ ਦੀ ਭਾਵਨਾ ਦੇ ਕਾਰਣ ਅਜਿਹੇ ਫੈਸਲੇ ਹੋ ਰਹੇ ਹਨ। ਤਿਵਾੜੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਦੇ ਗਲਿਆਰਿਆਂ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਸਭ ਦੇ ਚੱਲਦਿਆਂ ਚਰਚਾਵਾਂ ਚੱਲ ਪਈਆਂ ਹਨ ਕਿ ਮਨੀਸ਼ ਤਿਵਾੜੀ ਕਾਂਗਰਸ ਪਾਰਟੀ ਛੱਡ ਸਕਦੇ ਹਨ।

RELATED ARTICLES
POPULAR POSTS