14.5 C
Toronto
Monday, August 24, 2026
spot_img
HomeਕੈਨੇਡਾFrontਪੰਜਾਬ ’ਚ ਮਹਿਲਾਵਾਂ ਨੂੰ ਜੁਲਾਈ ਤੋਂ ਮਿਲੇਗੀ ਸਰਕਾਰੀ ਸਹਾਇਤਾ ਰਾਸ਼ੀ

ਪੰਜਾਬ ’ਚ ਮਹਿਲਾਵਾਂ ਨੂੰ ਜੁਲਾਈ ਤੋਂ ਮਿਲੇਗੀ ਸਰਕਾਰੀ ਸਹਾਇਤਾ ਰਾਸ਼ੀ

ਪੰਜਾਬ ’ਚ ਮਹਿਲਾਵਾਂ ਨੂੰ ਜੁਲਾਈ ਤੋਂ ਮਿਲੇਗੀ ਸਰਕਾਰੀ ਸਹਾਇਤਾ ਰਾਸ਼ੀ

ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਚ ਭਗਵੰਤ ਮਾਨ ਸਰਕਾਰ ਵਲੋਂ 1 ਜੁਲਾਈ ਤੋਂ ਹਰ ਮਹਿਲਾ ਦੇ ਖਾਤੇ ਵਿਚ ਸਹਾਇਤਾ ਰਾਸ਼ੀ ਪਾਈ ਜਾਣੀ ਹੈ। ਸੂਬੇ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ ਇਹ ਸਹਾਇਤਾ ਰਾਸ਼ੀ ਮਿਲਣੀ ਹੈ। ਇਹ ਸਹਾਇਤਾ ਰਾਸ਼ੀ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਅਤੇ ਐਸ.ਸੀ.ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਣੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਿਹਾ ਗਿਆ ਹੈ ਕਿ 1 ਜੁਲਾਈ ਤੋਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ ਇਕੱਠੇ 3 ਮਹੀਨਿਆਂ ਦੇ ਪੈਸੇ ਪਾ ਦਿੱਤੇ ਜਾਣਗੇ। ਇਸਦੇ ਚੱਲਦਿਆਂ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ ਇਕੱਠੇ 3 ਹਜ਼ਾਰ ਰੁਪਏ ਅਤੇ ਐਸ.ਸੀ. ਵਰਗ ਦੀਆਂ ਮਹਿਲਾਵਾਂ ਨੂੰ 4500 ਰੁਪਏ ਮਿਲਣਗੇ। ਇਸ ਸਬੰਧੀ ਰਜਿਸਟਰੇਸ਼ਨ ਵੀ ਹੋ ਰਹੀ ਹੈ ਅਤੇ ਰਜਿਸਟ੍ਰੇਸ਼ਨ ਤੋਂ ਬਾਅਦ ਲਾਭਪਾਤਰੀ ਨੂੰ 1 ਰੁਪਈਆ ਟਰਾਂਸਫਰ ਦਾ ਬੈਂਕ ਵਲੋਂ ਮੈਸੇਜ ਵੀ ਆ ਰਿਹਾ ਹੈ। ਇਸਦੇ ਚੱਲਦਿਆਂ ਸਾਈਬਰ ਠੱਗ ਵੀ ਲੋਕਾਂ ਨੂੰ ਝਾਂਸਾ ਦੇ ਰਹੇ ਹਨ ਕਿ ਅਸੀਂ ਤੁਹਾਡੀ ਵੈਰੀਫਿਕੇਸ਼ਨ ਕਰਾ ਦਿਆਂਗੇ। ਇਸਦੇ ਬਦਲੇ ਮਹਿਲਾਵਾਂ ਕੋਲੋਂ ਅਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਡਿਟੇਲ ਵੀ ਮੰਗ ਰਹੇ ਹਨ। ਇਸ ਨੂੰ ਦੇਖਦੇ ਹੋਏ ਲੁਧਿਆਣਾ ਪੁਲਿਸ ਨੇ ਮਹਿਲਾਵਾਂ ਲਈ ਅਲਰਟ ਜਾਰੀ ਕਰ ਦਿੱਤਾ ਹੈ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਦਸਤਾਵੇਜ਼ ਸ਼ੇਅਰ ਨਾ ਕਰੋ।

RELATED ARTICLES
POPULAR POSTS