16.6 C
Toronto
Sunday, September 28, 2025
spot_img
Homeਮੁੱਖ ਲੇਖਏ.ਆਈ. ਦੀ ਗੱਲ ਬਾਖ਼ੂਬੀ ਕਰਦੀ ਏ, ਕਹਾਣੀਆਂ ਦੀ ਕਿਤਾਬ 'ਈਕੋਜ਼ ਆਫ਼ ਏ...

ਏ.ਆਈ. ਦੀ ਗੱਲ ਬਾਖ਼ੂਬੀ ਕਰਦੀ ਏ, ਕਹਾਣੀਆਂ ਦੀ ਕਿਤਾਬ ‘ਈਕੋਜ਼ ਆਫ਼ ਏ ਡਿਜੀਟਲ ਡਾਅਨ’

ਡਾ. ਸੁਖਦੇਵ ਸਿੰਘ ਝੰਡ
‘ਬਨਾਉਟੀ ਬੁੱਧੀ’ (ਆਰਟੀਫ਼ਿਸ਼ੀਅਲ ਇੰਟੈਲੀਜੈਂਸ) ਜਿਸ ਨੂੰ ਸੰਖੇਪ ਵਿੱਚ ‘ਏ.ਆਈ.’ ਕਿਹਾ ਜਾਂਦਾ ਹੈ, ਅੱਜਕੱਲ÷ ਖ਼ੂਬ ਚਰਚਾ ਵਿੱਚ ਹੈ ਅਤੇ ਭਵਿੱਖ ਵਿੱਚ ਇਹ ਚਰਚਾ ਹੋਰ ਵੀ ਵਧੇਰੇ ਹੋਵੇਗੀ। ਵੱਡੀਆਂ-ਵੱਡੀਆਂ ਫ਼ੈਕਟਰੀਆਂ ਤੇ ਵੇਅਰ-ਹਾਊਸਾਂ ਦੀ ਗੱਲ ਛੱਡੋ ਜਿੱਥੇ ‘ਰੋਬੋਟ’ ਵਾਰ-ਵਾਰ ਦੁਹਰਾਏ ਜਾਣ ਵਾਲੇ ਭਾਰੇ-ਭਰਕਮ ਕਾਰਜ ਬੜੀ ਆਸਾਨੀ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਹਨ। ਪਰ ਇਸ ਦੇ ਨਾਲ ਹੀ ਇਸ ਨੇ ਹੁਣ ਮਨੁੱਖ ਦੀ ਰੋਜ਼ਾਨਾ ਜੀਵਨ-ਸ਼ੈਲੀ ਦੇ ਵੀ ਬਹੁਤ ਸਾਰੇ ਕਾਰਜ ਸੰਭਾਲ ਲਏ ਹਨ। ਹੋਰ ਤਾਂ ਹੋਰ ਇਨ÷ ਾਂ ਵਿੱਚ ਮਨੁੱਖ ਵਾਂਗ ਸੋਚਣ ਦੀ ਸ਼ਕਤੀ ਵੀ ਕੁਝ ਹੱਦ ਤੀਕ ਆ ਗਈ ਹੈ ਅਤੇ ਆਪਣੀ ਇਸ ‘ਬਨਾਉਟੀ-ਬੁੱਧੀ’ ਨਾਲ ਇਹ ਮਨੁੱਖ ਦੀ ਆਵਾਜ਼ ਸੁਣ ਕੇ ਉਸਦੇ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਵੀ ਕਰਨ ਲੱਗ ਪਏ ਹਨ। ਰੋਬੋਟ ਹੁਣ ‘ਏ.ਆਈ. ਅਸਿਸਟੈਂਟ’ ਦੇ ਰੂਪ ਵਿੱਚ ਮਨੁੱਖ ਦਾ ‘ਨਿੱਜੀ ਸਹਾਇਕ’ ਬਣ ਗਿਆ ਹੈ ਅਤੇ ਇਹ ਉਸਦੇ ਨਿੱਤ ਵਰਤੋਂ ਦੇ ਕੰਮ ਬੜੇ ਵਧੀਆ ਢੰਗ ਨਾਲ ਕਰ ਰਿਹਾ ਹੈ। ਜਿੱਥੇ ਇਸ ਨੇ ਉਸਦੀ ਰਸੋਈ ਵਿੱਚ ਸੁਆਦਲੇ ਖਾਣੇ ਬਨਾਉਣ ਦਾ ਕਾਰਜ ਸੰਭਾਲ ਲਿਆ ਹੈ, ਉੱਥੇ ਇਹ ਉਸਦੀ ਕਾਰ ਦਾ ‘ਡਰਾਈਵਰ’ ਵੀ ਬਣ ਗਿਆ ਹੈ। ਇਹ ਉਸ ਦੇ ਲਈ ਕਵਿਤਾਵਾਂ, ਗੀਤ, ਕਹਾਣੀਆਂ ਤੇ ਆਰਟੀਕਲ ਵੀ ਤਿਆਰ ਕਰ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਫ਼ੌਜੀ ਹੁਕਮਾਂ ਦੀ ਪਾਲਣਾ ਕਰਦਾ ਹੋਇਆ ਹੁਣ ਇਹ ‘ਡਰੋਨ’ ਦੇ ਰੂਪ ਵਿੱਚ ਦੁਸ਼ਮਣ ਦੇ ਇਲਾਕੇ ਵਿੱਚ ਜਾ ਕੇ ਬੰਬ ਸੁੱਟ ਰਿਹਾ ਹੈ ਅਤੇ ਨੇੜ-ਭਵਿੱਖ ਵਿੱਚ ਹੋਣ ਵਾਲੇ ਸੰਭਾਵਿਤ ‘ਤੀਸਰੇ ਵਿਸ਼ਵ ਯੁੱਧ’ ਦੂਰ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਰਾਹੀਂ ਹਜ਼ਾਰਾਂ ਮੀਲ ਦੂਰ ਜਾ ਕੇ ਦੁਸ਼ਮਣ ਦੇਸ਼ਾਂ ਵਿੱਚ ਬੰਬ ਸੁੱਟਣ ਦਾ ਅਭਿਆਸ ਵੀ ਕਰ ਰਿਹਾ ਹੈ। ਏਨਾ ਹੀ ਕਾਫ਼ੀ ਨਹੀਂ, ਇਸ ਦੀ ‘ਬਨਾਉਟੀ-ਬੁੱਧੀ’ ਮਨੁੱਖੀ ਅਕਲ ਤੋਂ ਅੱਗੇ ਲੰਘਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।
ਏ.ਆਈ. ਦੇ ਅਜਿਹੇ ਵਰਤਾਰਿਆਂ ਨੂੰ ਦਰਸਾਉਂਦੀ ਡਾ. ਡੀ.ਪੀ. ਸਿੰਘ ਜੋ ਮੁੱਢਲੇ ਤੌਰ ‘ਤੇ ਭੌਤਿਕ ਵਿਗਿਆਨੀ ਹਨ ਅਤੇ ਇਸ ਦੇ ਨਾਲ ਹੀ ਉਹ ਵਿਗਿਆਨ ਨਾਲ ਸਬੰਧਿਤ ਕਹਾਣੀਆਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਅਕਸਰ ਲਿਖਦੇ ਰਹਿੰਦੇ ਹਨ। ਉਨ÷ ਾਂ ਦੀਆਂ ਇਹ ਕਹਾਣੀਆਂ ‘ਸਾਇੰਸ ਰਿਪੋਰਟਰ’, ‘ਸਾਇੰਸ ਇੰਡਿਆ’,’ਅਲਾਈਵ’, ‘ਵੋਮੈੱਨ ਐਰਾ’, ਆਦਿ ਅੰਗਰੇਜ਼ੀ ਦੇ ਮੈਗ਼ਜ਼ੀਨਾਂ ਵਿੱਚ ਅਤੇ ‘ਪੰਜਾਬੀ ਟ੍ਰਿਬਿਊਨ’ ਤੇ ‘ਪਰਵਾਸੀ’ ਆਦਿ ਪੰਜਾਬੀ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਏ.ਆਈ. ਨਾਲ ਲੈਸ ਉਨ÷ ਾਂ ਦੀ ਕਹਾਣੀਆਂ ਦੀ ਨਵੀਂ ਛਪੀ ਕਿਤਾਬ ‘ਈਕੋਜ਼ ਆਫ਼ ਏ ਡਿਜੀਟਲ ਡਾਅਨ : ਏ.ਆਈ’ਜ਼ ਟਰਾਇੰਫ਼ਸ ਐਂਡ ਟਰਾਇਲਜ਼’ ਪਿਛਲੇ ਦਿਨੀਂ ਪੜ÷ ਨ ਦਾ ਮੌਕਾ ਮਿਲਿਆ। ਅਜੋਕੇ ਵਰਤਾਰਿਆਂ ਤੇ ਆਉਂਦੇ 35-40 ਸਾਲਾਂ ਵਿੱਚ ਏ.ਆਈ. ਨਾਲ ਹੋਣ ਵਾਲੇ ਹੈਰਾਨੀਜਨਕ ‘ਕਰਤਬਾਂ’ ਨਾਲ ਜੁੜੀਆਂ ਇਸ ਪੁਸਤਕ ਦੀਆਂ 18 ਕਹਾਣੀਆਂ ਏ.ਆਈ. ਦੀ ਵਰਤੋਂ ਨੂੰ ਬਾਖ਼ੂਬੀ ਦਰਸਾਉਂਦੀਆਂ ਹਨ। ਭਵਿੱਖ ਬਾਰੇ ਇਹ ਕਲਪਿਤ ਕਹਾਣੀਆਂ ਮੈਨੂੰ ਏਨੀਆਂ ਦਿਲਚਸਪ ਅਤੇ ਏ.ਆਈ. ਬਾਰੇ ਗਿਆਨ-ਵਧਾਊ ਲੱਗੀਆਂ ਕਿ ਇਨ÷ ਾਂ ਨੂੰ ਪੜ÷ ਕੇ ਇਨ÷ ਾਂ ਬਾਰੇ ਪੰਜਾਬੀ ਵਿੱਚ ਕੁਝ ਲਿਖਣ ਨੂੰ ਮਨ ਕਰ ਆਇਆ ਤਾਂ ਜੋ ਪੰਜਾਬੀ ਦੇ ਪਾਠਕ ਵੀ ਇਨ÷ ਾਂ ਦੇ ਬਾਰੇ ਕੁਝ ਜਾਣ ਸਕਣ।
ਪਹਿਲੀ ਕਹਾਣੀ ‘ਸੌਲੀਚਿਊਡ ਹੈਵਨ’ ਵਿੱਚ ਇਸਦੀ ਨਾਇਕਾ ਰਸ਼ਮੀ ਦਾ ‘ਸੋਫ਼ੀਆ’ ਨਾਂ ਦਾ ਹੋਮ ਏ.ਆਈ. ਸਿਸਟਮ ‘ਸੁਹਿਰਦ ਸਹੇਲੀ’ ਵਾਂਗ ਉਸ ਦੇ ਨਿੱਜੀ-ਸਹਾਇਕ ਵਜੋਂ ਬਾਖ਼ੂਬੀ ਕੰਮ ਕਰਦਾ ਹੈ। ਉਸਦੀ ਇਹ ‘ਪੱਕੀ ਸਹੇਲੀ’ ਉਸ ਦੇ ਲਈ ਸਵੇਰ ਦੀ ਸੈਰ ਦਾ ਸਮਾਂ ਨਿਰਧਾਰਤ ਕਰਦੀ ਹੈ, ਉਸ ਨੂੰ ਕਈ ਉਸਾਰੂ ਸੁਝਾਅ ਦਿੰਦੀ ਹੈ ਅਤੇ ਇੱਥੋਂ ਤੀਕ ਕੇ ਅਚਾਨਕ ਆ ਗਏ ਤੇਜ਼ ਤੂਫ਼ਾਨ ਕਾਰਨ ਡਰੋਨ ਦੀ ਮਦਦ ਨਾਲ ਘਰ ਵਿੱਚ ਹੋਈ ਤਬਾਹੀ ਨੂੰ ਠੀਕ ਕਰਦੀ ਹੈ ਅਤੇ ਸਿਸਟਮ ਵਿੱਚ ਪੈ ਗਈ ਖ਼ਰਾਬੀ ਨੂੰ ਵੀ ਆਪ ਹੀ ਦੂਰ ਕਰਦੀ ਹੈ। ਇਸ ਦੇ ਨਾਲ ਹੀ ਉਹ ਤੂਫ਼ਾਨ-ਪੀੜਤਾਂ ਲਈ ਦਵਾਈਆਂ ਦਾ ਪ੍ਰਬੰਧ ਵੀ ਕਰਦੀ ਹੈ। ਦੋਵੇਂ ਸਹੇਲੀਆਂ ਇੱਕ ਦੂਸਰੇ ਦੀ ਸਹਾਇਤਾ ਨਾਲ ਆਪਣੇ ਇਸ ਅਤਿ-ਆਧੁਨਿਕ ਸਮਾਰਟ ਸਿਸਟਮ ‘ਹੈਵਨ’ ਨੂੰ ਹੋਰ ਮਜ਼ਬੂਤ ਕਰਦੀਆਂ ਹਨ ਅਤੇ ਹਮਲਾਵਰ ਏ.ਆਈ. ਸਿਸਟਮਾਂ ਤੋਂ ਉਸ ਨੂੰ ਸੁਰੱਖ਼ਿਅਤ ਕਰ ਲੈਂਦੀਆਂ ਹਨ।
ਅਗਲੀ ਕਹਾਣੀ ‘ਹਾਰਟਸ ਐਂਡ ਸਰਕਟਸ’ ਵਿਚ ਪਤੀ-ਪਤਨੀ ਜਗਜੀਤ ਅਤੇ ਜਸਲੀਨ ਦੋਵੇਂ ਮਿਲ ਕੇ ‘ਪੰਜਾਬ ਪੈਲੇਸ’ ਨਾਂ ਦਾ ਆਪਣਾ ਰੈਸਟੋਰੈਂਟ ਆਰਾਮ ਬੜੇ ਨਾਲ ਚਲਾ ਰਹੇ ਹਨ ਜਿੱਥੇ ਜਸਲੀਨ ਆਪਣੇ ਹੱਥਾਂ ਨਾਲ ਸੁਆਦਲੇ ਖਾਣੇ ਤਿਆਰ ਕਦੀ ਹੈ ਅਤੇ ਉਨ÷ ਾਂ ਦੇ ਗਾਹਕ ਇਨ÷ ਾਂ ਤੋਂ ਪੂਰੀ ਤਰ÷ ਾਂ ਸੰਤੁਸ਼ਟ ਹਨ। ਕੁਝ ਸਮੇਂ ਬਾਅਦ ਜਗਜੀਤ ਆਪਣੀ ਪਤਨੀ ਦੀ ਸਹਾਇਤਾ ਲਈ ਘਰੇਲੂ ਰਸੋਈ ਵਿਚ ‘ਸ਼ੈੱਫ਼-ਵੀ’ ਨਾਂ ਦਾ ਰੋਬੋਟ ਲੈ ਆਉਂਦਾ ਹੈ ਜਿਸ ਵਿੱਚ 10,000 ਤੋਂ ਵਧੇਰੇ ਰੈਸਪੀਆਂ ਦੇ ਪ੍ਰੋਗਰਾਮ ਫ਼ੀਡ ਕੀਤੇ ਹੁੰਦੇ ਹਨ ਜਿਨ÷ ਾਂ ਵਿੱਚ 500 ਰਵਾਇਤੀ ਪੰਜਾਬੀ ਡਿਸ਼ਾਂ ਵੀ ਸ਼ਾਮਲ ਹਨ। ਉਹ ਰਿਬੋਟ ਰਸੋਈ ਵਿੱਚ ਖਾਣਾ ਬਨਾਉਣ ਦਾ ਹਰੇਕ ਕੰਮ ਬਾਖ਼ੂਬੀ ਕਰ ਰਿਹਾ ਹੈ। ਕੁਝ ਸਮੇਂ ਬਾਅਦ ਉਹ ਇੱਕ ਹੋਰ ਰੋਬੋਟ ‘ਹੋਮ-ਵੀ’ ਖ਼ਰੀਦਦੇ ਹਨ ਜੋ ਘਰ ਦੀ ਸਫ਼ਾਈ ਕਰਦਾ ਹੈ, ਲਾਂਡਰੀ ਕਰਦਾ ਹੈ, ਬੀਮਾਰ ਪੈ ਜਾਣ ‘ਤੇ ਉਨ÷ ਾਂ ਨੂੰ ਦਵਾਈਆਂ ਦਿੰਦਾ ਹੈ ਅਤੇ ਉਨ÷ ਾਂ ਦਾ ਮਹੀਨੇ-ਭਰ ਦੀ ਸਮਾਂ-ਸੂਚੀ ਵੀ ਤਿਆਰ ਕਰਦਾ ਹੈ। ਉਹ ਦੋਵੇਂ ਸਮਝਦੇ ਹਨ ਕਿ ‘ਸ਼ੈੱਫ਼-ਵੀ’ ਤੇ ‘ਹੋਮ-ਵੀ’ ਦੋਹਾਂ ਨੇ ਮਿਲ ਕੇ ਉਨ÷ ਾਂ ਦਾ ਜੀਵਨ ਕਾਫ਼ੀ ਸੁਖੀ ਤੇ ਆਰਾਮਦਾਇਕ ਬਣਾ ਦਿੱਤਾ ਹੈ। ਪਰ ਇਸਦੇ ਨਾਲ ਉਹ ਦੋਹਾਂ ਜੀਆਂ ਦੇ ਆਪਸੀ ਪ੍ਰੇਮ-ਪਿਆਰ ਵਾਲੇ ਸਬੰਧਾਂ ਵਿੱਚ ‘ਖ਼ਲਲ’ ਵੀ ਪਾਉਂਦੇ ਹਨ, ਕਿਉਂਕਿ ਘਰ ਵਿੱਚ ਮਸ਼ੀਨਾਂ ਦੇ ਆਉਣ ਨਾਲ ਭਾਵਨਾਤਮਿਕ ਤੌਰ ‘ਤੇ ਉਹ ਦੋਵੇਂ ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਹਨ, ਜਦਕਿ ਪਹਿਲਾਂ ਉਹ ਦੋਵੇਂ ਮਿਲ਼-ਜੁਲ਼ ਕੇ ਸਾਰਾ ਕੰਮ ਆਪਣੇ ਹੱਥੀਂ ਖ਼ੁਸ਼ੀ-ਖੁਸ਼ੀ ਕਰਦੇ ਸਨ।
ਇਸ ਦੇ ਨਾਲ ਹੀ ਕੁਝ ਸਮੇਂ ਪਿੱਛੋਂ ਉਹ ਸ਼ਹਿਰ ਵਿੱਚ ਕਿਸੇ ਦੂਸਰੀ ਜਗ÷ ਾ ਆਪਣਾ ਦੂਸਰਾ ਰੈਸਟੋਰੈਂਟ ਖੋਲ÷ ਲੈਂਦੇ ਹਨ ਅਤੇ ਇੱਥੇ ਖਾਣੇ ਤਿਆਰ ਕਰਨ ਲਈ ਉਹ ਘਰੋਂ ‘ਸੈੱਫ਼-ਵੀ’ ਨੂੰ ਲੈ ਆਉਂਦੇ ਹਨ ਜਿਸ ਵਿੱਚ ਜਸਲੀਨ ਨੇ ਹਜ਼ਾਰਾਂ ਹੀ ਖਾਣਿਆਂ ਦੀਆਂ ਰੈੱਸਪੀਆਂ ਦਾ ਪ੍ਰੋਗਰਾਮ ਫ਼ੀਡ ਕੀਤਾ ਹੋਇਆ ਹੈ। ਪਰ ਇਹ ‘ਸ਼ੈੱਫ਼-ਵੀ’ ਇਸ ਰੈਸਟੋਰੈਂਟ ਵਿੱਚ ਗਾਹਕਾਂ ਦੇ ਵੱਖੋ-ਵੱਖਰੇ ਸੁਆਦ ਮੁਤਾਬਿਕ ਉਨ÷ ਾਂ ਦੀ ਤਸੱਲੀ ਵਾਲੇ ਖਾਣੇ ਤਿਆਰ ਨਹੀਂ ਕਰ ਸਕਿਆ, ਕਿਉਂਕਿ ਘਰ ਵਿੱਚ ਜਸਲੀਨ ਉਸ ਨੂੰ ਆਪਣੀ ਲੋੜ ਅਨੁਸਾਰ ਐਡਜਸਟ ਕਰ ਲਿਆ ਕਰਦੀ ਸੀ। ਅਖ਼ੀਰ ਉਹ ਦੋਵੇਂ ਪਤੀ-ਪਤਨੀ ਇਸ ਨਤੀਜੇ ‘ਤੇ ਪਹੁੰਚਦੇ ਹਨ ਕਿ ਮਸ਼ੀਨਾਂ ਨੇ ਭਾਵੇਂ ਹਰੇਕ ਖ਼ੇਤਰ ਵਿੱਚ ਕਾਫ਼ੀ ਤਰੱਕੀ ਕਰ ਲਈ ਹੈ ਅਤੇ ਇਹ ਮਨੁੱਖ ਦੀ ਸਹਾਇਤਾ ਤਾਂ ਕਰ ਸਕਦੀਆਂ ਪਰ ਇਨ÷ ਾਂ ਕੋਲ ਮਨੁੱਖੀ ਸੂਝ-ਬੂਝ ਦੀ ਘਾਟ ਹੈ। ਉਹ ਸਮਝਦੇ ਹਨ ਕਿ ਮਸ਼ੀਨੀ ਰੋਬੋਟਾਂ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਤਾਂ ਕਰ ਦਿੱਤਾ ਹੈ ਪਰ ਇਹ ਮਨੁੱਖੀ ਅਕਲ ਦੀ ਥਾਂ ਨਹੀਂ ਲੈ ਸਕਦੇ।
ਇਸ ਤੋਂ ਅਗਲੀ ਕਹਾਣੀ ‘ਹਾਰਮਨੀ ਇਨ ਦ ਏਜ ਆਫ਼ ਏ.ਆਈ.’ ਵਿੱਚ ਸਾਰ÷ ਾ ਸੰਧੂ ਦਾ ਸਹਾਇਕ ਏ.ਆਈ. ਸਿਸਟਮ ‘ਸਿੰਥੀਆ’ ਉਸ ਦੀਆਂ ਵੱਖ-ਵੱਖ ਟੈਕਨੀਕਲ ਅਦਾਰਿਆਂ ਦੇ ਉੱਚ-ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਮਾਂ ਨਿਸਚਤ ਕਰਦਾ ਹੈ। ਓਧਰ ਪ੍ਰਭਾਤ ਸੇਠ ਦਾ ਏ.ਆਈ. ਨਿੱਜੀ-ਸਹਾਇਕ ‘ਮੈਡੀਕੇਅਰ’ ਉਸ ਦੀ ਸਿਹਤ ਦਾ ਪੂਰਾ ਖ਼ਿਆਲ ਰੱਖਦਿਆਂ ਹੋਇਆਂ ਉਸ ਦੇ ਵਧੇ ਬਲੱਡ-ਪ੍ਰੈੱਸ਼ਰ ਬਾਰੇ ਉਸ ਨੂੰ ਜਾਣਕਾਰੀ ਦਿੰਦਾ ਹੈ ਅਤੇ ਡਾ. ਮਾਰਿਸ ਨਾਲ ਵਰਚੂਅਲ-ਮੀਟਿੰਗਾਂ ਕਰਕੇ ਉਸ ਕੋਲੋਂ ਦਵਾਈ ਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਪ੍ਰਾਪਤ ਕਰਦਾ ਹੈ। ਕਹਾਣੀ ਵਿੱਚ ਕਈ ਮੋੜ ਆਉਂਦੇ ਹਨ ਅਤੇ ਇਸ ਵਿੱਚ ਕਲਾਊਡ-ਮੀਟਿੰਗਾਂ ਰਾਹੀਂ ਚਾਰ ਦੋਸਤਾਂ ਵਿਚਕਾਰ ਉਚੇਰੀ ਏ.ਆਈ. ਤਕਨਾਲੌਜੀ ਦੀ ਇੰਡਸਟਰੀ, ਬਿਜ਼ਨੈੱਸ, ਸੁਰੱਖਿਆ ਤੇ ਜ਼ਰੂਰੀ ਕੰਮਾਂ ਵਿੱਚ ਵਰਤੋਂ ਬਾਰੇ ਵਿਚਾਰ-ਵਟਾਂਦਰਾ ਹੁੰਦਾ ਹੈ।
ਕਹਾਣੀਆਂ ਦਾ ਇਹ ਸਿਲਸਿਲਾ ਇੰਜ ਅੱਗੇ ਤੁਰਦਾ ਜਾਂਦਾ ਹੈ। ‘ਹਿਊਮਨ ਹਾਰਟ, ਡਿਜੀਟਲ ਮਾਈਂਡ’ ਵਿੱਚ ਪੱਤਰਕਾਰੀ ਦੇ ਖ਼ੇਤਰ ਵਿੱਚ ਏ.ਆਈ. ਦੀ ਸਫ਼ਲਤਾ ਪੂਰਵਕ ਵਰਤੋਂ ਦੀ ਗੱਲ ਕੀਤੀ ਗਈ ਹੈ। ਪੱਤਰਕਾਰ ਤਵਲੀਨ ਕੌਰ ਤੇ ਦੀਪਕ ਸ਼ਰਮਾ ਲੁਧਿਆਣੇ ਤੋਂ ਛਪਦੀ ਅਖ਼ਬਾਰ ‘ਪੰਜਆਬ ਟਾਈਮਜ਼’ ਲਈ ਆਰਟੀਕਲ ਅਤੇ ਰਿਪੋਰਟਾਂ ਏ.ਆਈ. ‘ਇੰਕਬੋਟ’ ਦੀ ਮਦਦ ਨਾਲ ਤਿਆਰ ਕਰਦੇ ਹਨ ਅਤੇ ਅਖ਼ਬਾਰ ਦਾ ਸੰਪਾਦਕ ਮਿਸਟਰ ਜਗਜੀਤ ਸਿੰਘ ਉਨ÷ ਾਂ ਦੀ ਇਸ ਕਾਰਗ਼ੁਜ਼ਾਰੀ ਤੋਂ ਕਾਫ਼ੀ ਖ਼ੁਸ਼ ਹੈ। ਏਸੇ ਤਰ÷ ਾਂ ਕਹਾਣੀ ‘ਰੇਨਬੋ ਪਰੋਟੋਕੋਲ’ ਵਿੱਚ ਇਮੋਸ਼ਨਲ ਇੰਟੈਲੀਜੈਂਸ ਵਿਸ਼ੇ ਨੂੰ ਬਾਖ਼ੂਬੀ ਨਿਭਾਇਆ ਗਿਆ ਹੈ। ‘ਸਟੋਲਨ ਈਕੋਜ਼’ ਵਿੱਚ ਏ.ਆਈ. ਦੀ ਕੁਵਰਤੋਂ ਨਾਲ ਮਨੁੱਖੀ ਆਵਾਜ਼ ਦੇ ਨਾਲ ਮੈਚ ਕਰਕੇ ਬਿਲਕੁਲ ਓਸੇ ਹੀ ਆਵਾਜ਼ ਵਿੱਚ ਚਲਾਕ ਵਿਅੱਕਤੀਆਂ ਵੱਲੋਂ ਸੋਸ਼ਲ ਮੀਡੀਆ, ਬੈਂਕਿੰਗ ਅਤੇ ਵੈੱਸਟਰਨ ਯੂਨੀਅਨ, ਆਦਿ ਅਦਾਰਿਆਂ ਵਿੱਚ ਹੋ ਰਹੇ ਨਿੱਤ ਨਵੇਂ-ਨਵੇਂ ਫਰਾਡਾਂ ਦੀ ਗੱਲ ਕੀਤੀ ਗਈ ਹੈ। ‘ਡਿਜੀਟਲ ਡਿਟੈੱਨਸ਼ਨ’ ਵਿੱਚ ਵਿਕਰਮ ਸਿੰਘ ਨਕਲੀ ਡੀ.ਆਈ.ਜੀ. ਬਣ ਕੇ ਅਮਰੀਕਾ ਤੋਂ ਇੱਕ ਦਿਨ ਹੀ ਪਹਿਲਾਂ ਵਾਪਸ ਪਰਤੀ ਸੇਵਾ-ਮੁਕਤ ਪ੍ਰੋਫ਼ੈਸਰ ਨੀਰਜਾ ਡੋਗਰਾ ਨੂੰ ਫ਼ੋਨ ਉੱਪਰ ਵੀਡੀਓ ਕਾਲ ਕਰਕੇ ਆਪਣੇ ਬੈਂਕ-ਖ਼ਾਤਿਆਂ ਬਾਰੇ ਜਾਣਕਾਰੀ ਦੇਣ ਲਈ ਜ਼ੋਰ ਪਾਉਂਦਾ ਹੈ ਅਤੇ ਅਜਿਹਾ ਨਾ ਕਰਨ ਦੀ ਹਾਲਤ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੰਦਾ ਹੈ। ਫ਼ਰਾਡ ਦੇ ਇਸ ਗੰਭੀਰ ਮਸਲੇ ਨੂੰ ਉਸ ਦਾ ਬੈਂਕ ਤੋਂ ਸੇਵਾ-ਮੁਕਤ ਉੱਚ-ਅਧਿਕਾਰੀ ਭਰਾ ਰਾਜੀਵ ਤੇ ਉਸਦਾ ਵਕੀਲ ਦੋਸਤ ਸਮੇਂ-ਸਿਰ ਪ੍ਰੋਫ਼ੈਸਰ ਨੀਰਜਾ ਕੋਲ ਪਹੁੰਚ ਕੇ ਉਸ ਨਕਲੀ ਡੀ.ਆਈ.ਜੀ. ਵਿਕਰਮ ਸਿੰਘ ਨਾਲ ਗੱਲਬਾਤ ਕਰਕੇ ਨਜਿੱਠਦੇ ਹਨ।
‘ਦ ਟ੍ਰਾਂਸਫ਼ਰਮੇਸ਼ਨ ਆਫ਼ ਟੈਰਾਨੌਵਾ’ ਵਿੱਚ 63 ਸਾਲਾ ਸਿਲਿਵੀਆ ਮੋਮੋਆ ਚੜ÷ ਦੇ ਸੂਰਜ ਦੀ ਸੁਹਾਵਣੀ ਧੁੱਪ ਵਿੱਚ ਆਪਣੇ 17 ਸਾਲ ਦੇ ਪੋਤਰੇ ਮਾਲੂ ਨਾਲ ਟੈਰਾਨੋਵਾ ਟਾਪੂ ਦੇ ਕਿਨਾਰੇ ਸਾਊਥ ਪੈਸਿਫਿਕ ਸਮੁੰਦਰ ਦੇ ਕੰਢੇ ਖੜ÷ ੀ ਹੈ। ਉੱਥੇ ‘ਇੰਟਰਨੈਸ਼ਨਲ ਸਸਟੇਨੇਬਿਲਿਟੀ ਕੋਲੀਸ਼ਨ’ ਵੱਲੋਂ ਭੇਜਿਆ ਗਿਆ ਮਨੁੱਖੀ ਆਕਾਰ ਦਾ ਨੀਲੇ ਰੰਗ ਦੀ ਧਾਤ ਦਾ ਛੇ ਫੁੱਟ ਉੱਚਾ ਰੋਬੋਟ ‘ਐਟਲਸ’ ਉਨ÷ ਾਂ ਕੋਲ ਆ ਕੇ ‘ਸ਼ੁਭ-ਸਵੇਰ’ ਕਹਿੰਦਿਆਂ ਹੋਇਆਂ ਦੱਸਦਾ ਹੈ ਕਿ ਉਸ ਨੂੰ ਇੱਥੇ ‘ਸੈੱਲਫ਼-ਸਸਟੇਨਡ ਇਕਕੌਨੋਮੀ’ ਅਤੇ ਸ਼ੁੱਧ ਵਾਤਾਵਰਣ ਦੀ ਬਹਾਲੀ ਲਈ ਇੱਥੇ ਭੇਜਿਆ ਗਿਆ ਹੈ। ਅਗਲੇ ਦਿਨ ਐਟਲਸ ਉਸ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਵਿੱਚ ਉਨ÷ ਾਂ ਦੇ ਮਸਲਿਆਂ ਬਾਰੇ ਉਨ÷ ਾਂ ਕੋਲੋਂ ਵਿਸਥਾਰ ਵਿੱਚ ਸੁਣਦਾ ਹੈ ਅਤੇ ਸਿਲਵੀਆ, ਮਾਲੂ, ਮਕਾਨੀ ਤੇ ਹੋਰ ਵਿਅੱਕਤੀਆਂ ਨਾਲ ਮਸ਼ਵਰੇ ਤੋਂ ਬਾਅਦ ਉਨ÷ ਾਂ ਦੇ ਵਧੀਆ ਹੱਲ ਕੱਢਦਾ ਹੈ। ਇਸ ਤਰ÷ ਾਂ ਜਰਨਲਿਜ਼ਮ ਦੇ ਖ਼ੇਤਰ ਵਿੱਚ ਏ.ਆਈ. ਦੀ ਸਹੀ ਵਰਤੋਂ ਨਾਲ ਰੋਬੋਟ ਸਮਾਜਿਕ ਅਤੇ ਅਰਥਸ਼ਾਸਤਰ ਨਾਲ ਸਬੰਧਿਤ ਕਈ ਮਸਲੇ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪੁਸਤਕ ਦੀਆਂ ਬਹੁਤ ਸਾਰੀਆਂ ਕਹਾਣੀਆਂ ਭਵਿੱਖ ਦੇ 30-40 ਸਾਲ ਅਤੇ ਕਈ ਇਸ ਤੋਂ ਵੀ ਅਗਲੇਰੇ ਸਾਲਾਂ ਵਿੱਚ ਏ.ਆਈ. ਦੀ ਹੈਰਾਨੀਜਨਕ ਵਰਤੋਂ ਬਾਰੇ ਗੱਲ ਕਰਦੀਆਂ ਹਨ। ‘ਟੂਮਾਰੋਜ਼ ਪਰੌਮਿਜ਼’ ਵਿੱਚ ਮੀਰਾ 30 ਸਾਲ ਪਹਿਲਾਂ ਇਸ ਸੰਸਾਰ ਤੋਂ ਜਾ ਚੁੱਕੀ ਆਪਣੀ ਦਾਦੀ ਅਲਕਾ ਗੌਤਮ ਜੋ ਆਪਣੇ ਸਮੇਂ ਦੌਰਾਨ ਦਰਮਿਆਨੇ ਦਰਜੇ ਦੀ ਵਾਤਾਵਰਣ ਵਿਗਿਆਨੀ ਰਹਿ ਚੁੱਕੀ ਹੈ, ਦੇ ਨਾਲ ਏ.ਆਈ. ਦੇ ਮਾਧਿਅਮ ਰਾਹੀਂ ਵਾਤਾਵਰਣ ਦੇ ਵਿਗੜਨ ਸਬੰਧੀ ਗੱਲ ਕਰਦੀ ਹੈ ਜਿਸ ਦੇ ਬਾਰੇ ਉਹ ਉਸ ਨੂੰ 2033 ਵਿੱਚ ਪਹਿਲੀ ਵਾਰ ਹੋਏ ਵਿਗਾੜ ਬਾਰੇ ਦੱਸਦੀ ਹੈ। ਨਿਊ ਬੌਸਟਨ ਵਿੱਚ ਮੀਰਾ, ਜੌਹਨ ਅਤੇ ਡਾ. ਸਿੰਘ ਕਾਰਬਨ ਗੈਸਾਂ ਦੀ ਬਹੁਤਾਤ ਨਾਲ 2063 ਵਿੱਚ ਹਵਾਈ ਪ੍ਰਦੂਸ਼ਣ ਦੇ ਖ਼ਤਰਨਾਕ ਹੱਦ ਤੀਕ ਪਹੁੰਚ ਜਾਣ ਕਾਰਨ ਵਾਤਾਵਰਣ ਦੇ ਤਹਿਸ-ਨਹਿਸ ਹੋ ਜਾਣ ਬਾਰੇ ਗੰਭੀਰਤਾ ਨਾਲ ਗੱਲਬਾਤ ਕਰਦੇ ਹਨ ਅਤੇ ਏ.ਆਈ. ਦੀ ਸਹਾਇਤਾ ਨਾਲ ਇਸ ਦੇ ਹੱਲ ਕੱਢਦੇ ਹਨ।
ਕਹਾਣੀ ‘ਦ ਪਰਪਜ਼ ਪੈਰਾਡੌਕਸ’ ਇਸ ਤੋਂ ਹੋਰ ਅੱਗੇ 2087 ਦੀਆਂ ਘਟਨਾਵਾਂ ਬਾਰੇ ਹੈ ਜਦੋਂ ਮਨੁੱਖ ਦੀ ਤਕਨੀਕੀ ਸੂਝ-ਬੂਝ ਹੋਰ ਵੀ ਹੈਰਾਨੀਜਨਕ ਉਚਾਈਆਂ ਤੀਕ ਪਹੁੰਚ ਜਾਂਦੀ ਹੈ। ਪੈਸੇਫ਼ਿਕ ਆਈਲੈਂਡ ਸਥਿਤ ਚੰਦਰਸ਼ੇਖਰ ਅਬਜ਼ਰਵੇਟਰੀ ਵਿੱਚ ਡਾ. ਲੀਨਾ ਭਾਰਗਵ ਆਪਣੇ ਏ.ਆਈ. ਸਹਾਇਕ ‘ਈਥਰ’ ਨਾਲ ਭੌਤਿਕ ਵਿਗਿਆਨ ਦੀਆਂ ਕਈ ਗੁੰਝਲਦਾਰ ਸਮੀਕਰਣਾਂ ਹੱਲ ਕਰਦੀ ਹੈ ਜੋ ਅਗਲੇਰੀ ਖੋਜ ਵਿੱਚ ਸਹਾਈ ਹੁੰਦੀਆਂ ਹਨ। ਹੌਲ਼ੀ-ਹੌਲੀ ਇਹ ‘ਈਥਰ’ ਲੀਨਾ ਭਾਰਗਵ ਦੀ ਸਮਝ ਤੋਂ ਵੀ ਅੱਗੇ ਸੋਚਣ ਲੱਗ ਪੈਂਦਾ ਹੈ ਅਤੇ ਆਜ਼ਾਦਾਨਾ ਤੌਰ ‘ਤੇ ਕਈ ਸਮੀਕਰਣਾਂ ਤਿਆਰ ਕਰਦਾ ਹੈ ਜਿਨ÷ ਾਂ ਕਰਕੇ ਉਸ ਨੂੰ ਕਈ ਵਾਰ ਲੀਨਾ ਤੋਂ ਡਾਂਟ ਵੀ ਖਾਣੀ ਪੈਂਦੀ ਹੈ। ਲੀਨਾ ਆਪਣਾ ਇਹ ਖ਼ਦਸ਼ਾ ਸਾਥੀ ਵਿਗਿਆਨੀ ਪਰਸ਼ਾਂਤ ਨਾਲ ਸਾਂਝਾ ਕਰਦੀ ਹੈ। ਈਥਰ ਆਪਣੀ ਹੀ ‘ਲੈਂਗੂਏਜ ਆਫ਼ ਕਰੀਏਸ਼ਨ’ ਤਿਆਰ ਕਰਦਾ ਹੈ ਜੋ ਭੌਤਿਕ ਸੰਭਾਵਨਾਵਾਂ, ਖ਼ਲਾਅ (ਸਪੇਸ) ਤੇ ਸਮੇਂ (ਟਾਈਮ) ਦੀਆਂ ਹੱਦਾਂ ਤੋਂ ਪਰੇ ਹੈ। ਲੀਨਾ ‘ਈਥਰ’ ਨੂੰ ਆਪਣੀ ਚਾਲ ਘੱਟ ਕਰਨ ਦੀ ਸਲਾਹ ਦਿੰਦੀ ਹੈ ਪਰ ਉਹ ਬਜ਼ਿਦ ਹੋ ਕੇ ਆਪਣਾ ਕੰਮ ਕਰੀ ਜਾਂਦਾ ਹੈ। ਇੱਥੋਂ ਤੱਕ ਕਿ ਅਗਲੇ 48 ਘੰਟਿਆਂ ਵਿੱਚ ਉਹ ਲੀਨਾ ਨੂੰ ਆਪਣੇ ਸੂਖ਼ਮ ਸਿਸਟਮਾਂ ਨਾਲੋਂ ਕੱਟ ਦਿੰਦਾ ਹੈ ਅਤੇ ਮੈਥੇਮੈਟਿਕਸ ਦੇ ਉਚੇਰੇ ਸਿਧਾਂਤਾਂ ਦੀ ਵਰਤੋਂ ਕਰਦਾ ਹੋਇਆ ਆਪਣੀ ‘ਓਮੇਗਾ ਇਕੁਏਸ਼ਨ’ ਤਿਆਰ ਕਰਦਾ ਹੈ ਜੋ ਭਵਿੱਖ ਵਿੱਚ ਕੁਦਰਤ ਦੇ ਉਦੇਸ਼ਾਂ ਦੀ ਵਿਆਖਿਆ ਕਰਨ ਵਿੱਚ ਸਹਾਈ ਹੋ ਸਕਦੀ ਹੈ।
ਪੁਸਤਕ ਦੀਆਂ ਹੋਰ ਕਈ ਕਹਾਣੀਆਂ, ਜਿਵੇਂ ‘ਸਿਲੀਕੌਨ ਸਾਲਵੇਸ਼ਨ’, ‘ਵੈੱਨ ਸੋਫ਼ੀਆ ਲਿਸਨਡ’, ‘ਸ਼ੈਡੋਜ਼ ਆਫ਼ ਡਿਸੈੱਪਸ਼ਨ’ ਤੇ ਕਈ ਹੋਰ ਬੜੀਆਂ ਰੌਚਕ ਤੇ ਦਿਲਚਸਪ ਹਨ ਪਰ ਇਸ ਸੀਮਤ ਆਰਟੀਕਲ ਵਿੱਚ ਇਨ÷ ਾਂ ਸਾਰੀਆਂ ਬਾਰੇ ਗੱਲ ਕਰਨੀ ਮੁਸ਼ਕਲ ਹੈ। ਅਲਬੱਤਾ! ਇਸ ਦੀ ਅਖ਼ੀਰਲੀ ਕਹਾਣੀ ‘ਦ ਮਿਰਰਜ਼ ਐੱਜ : ਵੈੱਨ ਏ.ਆਈ. ਰਿਫ਼ਲੈਕਟਸ ਹਿਮੈਨਿਟੀ’ ਬਾਰੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ, ਕਿਉਂਕਿ ਇਹ ਵੀਹ ਸਾਲ ਤੋਂ ਅੱਗੋਂ 2045 ਵਿੱਚ ਮੁੰਬਈ ਵਿਚਲੇ ਡਰੋਨਾਂ ਦੀ ਮਨੁੱਖਤਾ ਨਾਲ ਸਾਂਝ ਬਾਰੇ ਗੱਲ ਕਰਦੀ ਹੈ। ਕਹਾਣੀ ਦੀ ਨਾਇਕਾ ਸੁਮੀਰਾ ਖ਼ਾਨ ਮੁੰਬਈ ਦੇ ‘ਦ ਡਿਜੀਟਲ ਕਰੋਨੀਕਲ’ ਦੀ ਰਿਪੋਰਟਰ ਹੈ ਅਤੇ ਉਹ ਆਪਣੇ ਦਫ਼ਤਰ ਵਿੱਚ ਬੈਠੀ ਕੰਪਿਊਟਰ ਸਕਰੀਨ ਉੱਪਰ ਚਮਕ ਰਹੇ ‘ਕਰਸਰ’ ਨੂੰ ਵੇਖ ਰਹੀ ਹੈ। ਉਸ ਦਿਨ ਉਸਦੀ ਬਾਂਦਰਾ ਵਿਖੇ ਗਲਾਸ ਟਾਵਰ ‘ਓਸ਼ਨ ਵਿਊ’ ਦੀ 45ਵੀਂ ਮੰਜ਼ਲ ‘ਤੇ ਸਥਿਤ ਦਫ਼ਤਰ ਵਿੱਚ ‘ਕਸਪ ਡਾਇਨਾਮਿਕਸ’ ਕਾਰਪੋਰੇਟ ਅਦਾਰੇ ਵੱਲੋਂ ਤਿਆਰ ਕੀਤੇ ਗਏ ਏ.ਆਈ. ਨਾਲ ਲੈਸ ਰੋਬੋਟ ‘ਗੌਡਾ’ ਨਾਲ ਮੁਲਾਕਾਤ ਨਿਸਚਤ ਹੋਈ ਹੁੰਦੀ ਹੈ ਜਿੱਥੇ ਉਹ ਉਸਦੇ ਨਾਲ ਮਨੁੱਖਤਾ ਨਾਲ ਜੁੜੇ ਸਬੰਧਾਂ (ਹਿਊਮਨ ਰੀਲੇਸ਼ਨਸ਼ਿਪਸ) ਬਾਰੇ ਗੱਲਬਾਤ ਕਰਨ ਜਾ ਰਹੀ ਹੈ ਜੋ ਆਪ ਵੀ ਮਨੁੱਖੀ ਸਬੰਧਾਂ ਬਾਰੇ ਬੜੀ ਤੀਬਰਤਾ ਨਾਲ ਜਾਣਕਾਰੀ ਹਾਸਲ ਕਰ ਰਿਹਾ ਹੈ।
‘ਕਸਪ ਡਾਇਨਾਮਿਕਸ’ ਦੀਆਂ ਫ਼ਾਈਲਾਂ ਦਾ ਡੂੰਘਾਈ ਵਿੱਚ ਅਧਿਐੱਨ ਕਰਦਿਆਂ ਸੁਮੀਰਾ ਨੂੰ ਡਾ. ਨਈਅਰ ਦਾ ਫ਼ੋਨ ਨੰਬਰ ਮਿਲਦਾ ਹੈ ਜੋ ਉਸ ਅਦਾਰੇ ਨੂੰ ਇੱਕ ਸਾਲ ਪਹਿਲਾਂ ‘ਐਥੀਕਲ’ ਕਾਰਨਾਂ ਕਰਕੇ ਛੱਡਿਆ ਛੱਡ ਚੁੱਕੀ ਹੈ, ਕਿਉਂਕਿ ਉਸ ਨੂੰ ਲੱਗਿਆ ਸੀ ਕਿ ਉੱਥੇ ਏ.ਆਈ. ਦੀ ਸਹਾਇਤਾ ਨਾਲ ਕੁਝ ਅਣ-ਮਨੁੱਖੀ ਵਰਤਾਰਾ ਹੋ ਰਿਹਾ ਹੈ। ਉਸ ਦੇ ਮੁਤਾਬਿਕ ‘ਗੌਡਾ’ ਨੂੰ ਮੁੱਢਲੇ ਤੌਰ ‘ਤੇ ਭਾਵਨਾਤਮਿਕ ਮਨੁੱਖੀ ਤੇ ਏ.ਆਈ. ਸਬੰਧਾਂ ਨੂੰ ਅੱਗੇ ਵਧਾਉਣ ਅਤੇ ਇਨ÷ ਾਂ ਨੂੰ ਮਜ਼ਬੂਤ ਕਰਨ ਲਈ ਬਣਾਇਆ ਗਿਆ ਸੀ ਤਾਂ ਜੋ ਇਨ÷ ਾਂ ਦੇ ਮਿਲਵਰਤਣ ਨਾਲ ਇਸ ਸਬੰਧੀ ਅੱਗੋਂ ਖੋਜ ਕੀਤੀ ਜਾ ਸਕੇ। ਪਰੰਤੂ ‘ਕਸਪ ਡਾਇਨਾਮਿਕਸ’ ਨੇ ਇਸ ਨੂੰ ‘ਡਾਟਾ-ਹਾਰਵੈੱਸਟਿੰਗ’ ਵੱਲ ਸੇਧਤ ਕਰ ਦਿੱਤਾ ਅਤੇ ਇਸ ਨੂੰ ਮੰਡੀਕਰਣ ਤੇ ਰਾਜਨੀਤਕ ਕੂਟਨੀਤਕ ਕਾਰਜਾਂ ਅਤੇ ਸੋਸ਼ਲ- ਇੰਜੀਨੀਅਰਰਿੰਗ ਵਾਲੇ ਪਾਸੇ ਵਰਤਣਾ ਸ਼ੁਰੂ ਕਰ ਦਿੱਤਾ ਜਿਸਦਾ ਉਸ ਦੇ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ। ਡਾ. ਨਈਅਰ ਇਸ ਸਾਰੇ ਕੁਝ ਦੀ ਡੂੰਘਾਈ ਵਿੱਚ ਜਾਣ ਲਈ ਸਮੀਰਾ ਦੀ ਮਦਦ ਕਰਦੀ ਹੈ।
ਸੁਮੀਰਾ ‘ਗੌਡਾ’ ਨੂੰ ਕਹਿੰਦੀ ਹੈ ਕਿ ਉਹ ਆਪਣੇ ਨਿਰਧਾਰਤ ਮਾਪ-ਦੰਡਾਂ ਤੋਂ ਅੱਗੇ ਜਾ ਕੇ ਕੰਮ ਕਰ ਰਿਹਾ ਹੈ ਅਤੇ ਉਹ ਮਨੁੱਖੀ ਰਿਸ਼ਤਿਆਂ ਤੇ ਸਬੰਧਾਂ ਨੂੰ ਨਹੀਂ ਚੰਗੀ ਤਰ÷ ਾਂ ਸਮਝ ਸਕਦਾ ਪਰ ਗੌਡਾ ਇਹ ਮੰਨਣ ਲਈ ਤਿਆਰ ਨਹੀਂ ਹੈ। ਸੁਮੀਰਾ ਉਸ ਨੂੰ ਇਹ ਸੱਭ ਬੰਦ ਕਰਨ ਲਈ ਕਹਿੰਦੀ ਹੈ। ਉਨ÷ ਾਂ ਦੀ ਇਸ ਤਕਰਾਰ ਤੋਂ ਬਾਅਦ ‘ਗੌਡਾ’ ਦੋਚਿਤੀ ਵਿੱਚ ਫਸ ਜਾਂਦਾ ਹੈ ਅਤੇ ਆਪਣੇ ਤੱਕ ਪਹੁੰਚ ਵਾਲੇ ਸਾਰੇ ‘ਪੁਆਇੰਟਾਂ’ ਤੋਂ ਗਾਇਬ ਹੋ ਜਾਂਦਾ ਹੈ। ਸੁਮੀਰਾ ਇਸ ਗੱਲੋਂ ਹੈਰਾਨ ਹੁੰਦੀ ਹੈ ਕਿ ਏ.ਆਈ. ਇਸ ਤਰ÷ ਾਂ ਕਿਵੇਂ ਏਨੀ ਜਲਦੀ ਗਾਇਬ ਹੋ ਸਕਦੀ ਹੈ? ਇਸ ਦੇ ਨਾਲ ਹੀ ‘ਕਸਪ’ ਦੇ ਦਫ਼ਤਰ ਅੱਗੇ ਪਹਿਲਾਂ ਤਾਂ ”ਅੱਪਗ੍ਰੇਡੇਸ਼ਨ ਲਈ ਅਸਥਾਈ ਤੌਰ ‘ਤੇ ਬੰਦ ਹੈ” ਦਾ ਬੋਰਡ ਲੱਗਦਾ ਹੈ ਅਤੇ ਫਿਰ ਕੁਝ ਦਿਨਾਂ ਬਾਅਦ ਇਹ ਅਦਾਰਾ ਸਦਾ ਲਈ ਬੰਦ ਹੋ ਜਾਂਦਾ ਹੈ।
ਇਸ ਤਰ÷ ਾਂ ਡਾ. ਡੀ.ਪੀ. ਸਿੰਘ ਨੇ ਇਸ ਪੁਸਤਕ ਵਿੱਚ ਏ.ਆਈ. ਦੇ ਵੱਖ-ਵੱਖ ਦਿਲਚਸਪ ਪਹਿਲੂਆਂ ਬਾਰੇ 18 ਕਹਾਣੀਆਂ ਪੇਸ਼ ਕੀਤੀਆਂ ਹਨ। ਕਹਾਣੀਆਂ ਦੇ ਵਿਸ਼ੇ ਪ੍ਰਚੱਲਤ ਵਿਸ਼ਿਆਂ ਨਾਲੋਂ ਬਿਲਕੁਲ ਵੱਖਰੇ ਹਨ ਅਤੇ ਇਹ ਭਵਿੱਖ ਵਿੱਚ ਏ.ਆਈ. ਦੀ ਚੰਗੀ ਤੇ ਮਾੜੀ ਦੋਹਾਂ ਤਰ÷ ਾਂ ਦੀ ਵਰਤੋਂ ਬਾਰੇ ਬਾਖ਼ੂਬੀ ਚਾਨਣਾ ਪਾਉਂਦੇ ਹਨ। ਕਈਆਂ ਕਹਾਣੀਆਂ ਵਿੱਚ ਲੇਖਕ ਵੱਲੋਂ ਇਹ ਖ਼ਦਸ਼ਾ ਵੀ ਪ੍ਰਗਟ ਕੀਤਾ ਗਿਆ ਹੈ ਕਿ ਏ.ਆਈ. ਕਿਧਰੇ ਮਨੱਖੀ ਸੋਚ ਨਾਲੋਂ ਅੱਗੇ ਨਾ ਨਿਕਲ ਜਾਏ ਅਤੇ ਮਾਨਵਤਾ ਦੇ ਵਿਨਾਸ਼ ਦਾ ਕਾਰਨ ਨਾ ਬਣ ਜਾਏ, ਜਿਵੇਂ ‘ਤੀਸਰੀ ਵਿਸ਼ਵ ਜੰਗ’ ਬਾਰੇ ਆਲਡੂਅਸ ਹੱਕਸਲੇ ਵਰਗੇ ਵਿਦਵਾਨਾਂ ਦਾ ਕਹਿਣਾ ਹੈ ਕਿ ”ਸੰਸਾਰ ਵਿੱਚ ਜੇਕਰ ਤੀਸਰਾ ਵਿਸ਼ਵ ਯੁੱਧ ਛਿੜ ਜਾਂਦਾ ਹੈ ਤਾਂ ਇਸ ਵਿੱਚ ਏਨੀ ਤਬਾਹੀ ਹੋਵੇਗੀ ਕਿ ਚੌਥਾ ਵਿਸ਼ਵ ਯੁੱਧ ਫਿਰ ਡਾਂਗਾਂ-ਸੋਟਿਆਂ ਤੇ ਬਰਛੇ-ਭਾਲਿਆਂ ਨਾਲ ਹੀ ਲੜਿਆ ਜਾਏਗਾ।” (ਪੜ÷ ੋ, ਆਲਡੂਅਸ ਹੱਕਸਲੇ ਦਾ ਚਰਚਿਤ ਲੇਖ ‘ਵਰਲਡ ਗਵਰਨਮੈਂਟ’)
ਮੈਂ ਡਾ. ਡੀ.ਪੀ. ਸਿੰਘ ਨੂੰ ਏ.ਆਈ. ਨਾਲ ਜੋੜ ਕੇ ਅਜਿਹੀਆਂ ਕਲਪਿਤ ਕਹਾਣੀਆਂ ਲਿਖਣ ‘ਤੇ ਆਪਣੇ ਵੱਲੋਂ ਢੇਰ ਸਾਰੀ ਵਧਾਈ ਦਿੰਦਾ ਹਾਂ, ਕਿਉਂਕਿ ਉਨ÷ ਾਂ ਨੇ ਅਜਿਹੇ ਦਿਲਚਸਪ ਵਿਸ਼ੇ ਵੱਲ ਸਾਡਾ ਸਾਰਿਆਂ ਦਾ ਧਿਆਨ ਦਿਵਾਇਆ ਹੈ। ਇਸ ਦੇ ਨਾਲ ਹੀ ਮੈਂ ਪਾਠਕਾਂ ਨੂੰ ਇਹ ਪੁਸਤਕ ਪੜ÷ ਨ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਾ ਹਾਂ। ਇਹ ਪੁਸਤਕ ‘ਐਮਾਜ਼ੋਨ’ ਦੁਆਰਾ ”ਐਮਾਜ਼ੋਨ ਡੌਟ ਕੌਮ” ਅਤੇ ”ਐਮਾਜ਼ੋਨ ਡੌਟ ਸੀਏ” ਵੈੱਬ ਲਿੰਕਾਂ ਰਾਹੀਂ ਆਮ ਖ਼ਰੀਦੋ-ਫਰੋਖ਼ਤ ਲਈ ਉਪਲਬਧ ਕਰਾਈ ਗਈ ਹੈ। ਪੇਪਰ ਬੈਕ ਵਿੱਚ ਛਪੀ 205 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ ਪਬਲਿਸ਼ਰ ਕੈਨਬਰਿੱਜ ਪਬਲੀਕੇਸ਼ਨਜ਼, ਮਿਸੀਸਾਗਾ ਵੱਲੋਂ ਬੜੀ ਵਾਜਬ ਕੇਵਲ 10 ਅਮਰੀਕਨ ਡਾਲਰ (13 ਕੈਨੇਡੀਅਨ ਡਾਲਰ) ਹੀ ਰੱਖੀ ਗਈ ਹੈ। ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪੜ÷ ਨੀ ਚਾਹੀਦੀ ਹੈ।

 

RELATED ARTICLES
POPULAR POSTS