Breaking News
Home / ਮੁੱਖ ਲੇਖ / ਵਾਇਰਲ ਮਹਾਂਮਾਰੀਆਂ ਨੂੰ ਖਤਮ ਕਰਨ ਲਈ ਅਸੀਂ ਕੋਵਿਡ-19 ਤੋਂ ਕੀ ਸਿੱਖ ਸਕਦੇ ਹਾਂ?

ਵਾਇਰਲ ਮਹਾਂਮਾਰੀਆਂ ਨੂੰ ਖਤਮ ਕਰਨ ਲਈ ਅਸੀਂ ਕੋਵਿਡ-19 ਤੋਂ ਕੀ ਸਿੱਖ ਸਕਦੇ ਹਾਂ?

ਫੌਜ਼ੀਆ ਤਨਵੀਰ
ਮੈਨੂੰ ਕਿਸੇ ਨੂੰ ਇਹ ਯਾਦ ਕਰਵਾਉਣ ਦੀ ਜ਼ਰੂਰਤ ਨਹੀਂ ਕਿ ਕੋਵਿਡ-19 ਨੇ ਸਾਡਾ ਕਿੰਨਾ ਜ਼ਿਆਦਾ ਨੁਕਸਾਨ ਕੀਤਾ ਹੈ। ਰਿਕਾਰਡ ਤੋੜ ਬਿਮਾਰੀ ਅਤੇ ਮੌਤਾਂ ਤੋਂ ਇਲਾਵਾ ਇਸ ਨੇ ਸਾਡੀ ਆਰਥਿਕਤਾ, ਸਮਾਜਿਕ ਜੀਵਨ ਅਤੇ ਮਾਨਸਿਕ ਸਿਹਤ ਤੇ ਵੀ ਵੱਡਾ ਅਸਰ ਪਾਇਆ। ਇਕ ਸਾਲ ਇਸ ਮਹਾਂਮਾਰੀ ਦੌਰਾਨ ਅਸੀਂ ਇਹ ਵੀ ਦੇਖਿਆ ਹੈ ਕਿ ਇਹ ਕੁਝ ਭਾਈਚਾਰਿਆਂ ਲਈ ਦੂਸਰਿਆਂ ਨਾਲੋਂ ਜ਼ਿਆਦਾ ਭਿਆਨਕ ਰਿਹਾ ਹੈ। ਮਹਾਂਮਾਰੀ ਨੇ ਲੰਮੇ ਸਮੇਂ ਤੋਂ ਮੌਜੂਦ ਸਮਾਜਿਕ, ਜਾਤੀ ਅਤੇ ਜਮਾਤੀ ਆਸਮਾਨਤਾਵਾਂ ਨੂੰ ਵੀ ਨੰਗਿਆਂ ਕੀਤਾ ਹੈ ਜਿਹਨਾਂ ਕਰਕੇ ਕੁਝ ਲੋਕਾਂ ਦੀ ਮਾੜੀ ਸਿਹਤ ਦੀ ਸੰਭਾਵਨਾਂ ਵੱਧ ਅਤੇ ਸਿਹਤ ਸੰਭਾਲ ਤੱਕ ਪਹੁੰਚ ਘੱਟ ਜਾਂਦੀ ਹੈ। ਕੈਨੇਡਾ ਦੇ ਜਾਤੀਗਤ ਭਾਈਚਾਰਿਆਂ ਨੇ ਮਹਾਂਮਾਰੀ ਦੀ ਜ਼ਿਆਦਾ ਮਾਰ ਝੱਲੀ ਹੈ ਅਤੇ ਕਾਰਨ ਅਸੀਂ ਸਭ ਚੰਗੀ ਤਰ੍ਹਾਂ ਜਾਣਦੇ ਹਨ। ਮਹਾਂਮਾਰੀ ਤੋਂ ਪਹਿਲਾਂ ਵੀ ਇਹ ਭਾਈਚਾਰੇ ਦੂਸਰੀਆਂ ਹੋਰ ਜਿਵੇਂ ਕਿ ਐਚ ਆਈ ਵੀ, ਸ਼ੂਗਰ ਅਤੇ ਹੈਪੇਟਾਇਟਸ ਸੀ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਅਤੇ ਵਾਇਰਲ ਮਹਾਂਮਾਰੀਆਂ ਤੋਂ ਪੀੜਤ ਸਨ।
ਉਹ ਕਾਰਨ ਜਿਹਨਾਂ ਕਰਕੇ ਲੋਕ ਬਿਮਾਰੀ ਅਤੇ ਮਾੜੀ ਸਿਹਤ ਦਾ ਸ਼ਿਕਾਰ ਹੁੰਦੇ ਉਹ ਜ਼ਿਆਦਾ ਸਮਾਜਿਕ ਸਥਿਤੀਆਂ ਜਿਵੇਂ ਕਿ ਖਤਰਨਾਕ ਕੰਮ, ਭੀੜ ਭੜੱਕੇ ਵਾਲੀ ਰਹਾਇਸ਼, ਪੌਸ਼ਟਿਕ ਭੌਜਣ, ਸਰੀਰਕ ਕਸਰਤ ਅਤੇ ਸਿਹਤ ਸੇਵਾਵਾਂ ਦੀ ਘਾਟ ਦੁਆਰਾ ਨਿਰਧਾਰਿਤ ਹੁੰਦਾ ਹੈ। ਮਹਾਂਮਾਰੀ ਨੇ ਕੈਨੇਡਾ ਵਿੱਚ ਜਾਤੀਗਤ ਭਾਈਚਾਰਿਆਂ ਦੁਆਰਾ ਹੰਢਾਏ ਜਾ ਰਹੇ ਢਾਂਚਾਗਤ ਨਸਲਵਾਦ ਨੂੰ ਨੰਗਾ ਕੀਤਾ ਹੈ; ਗਰੀਬੀ ਦਾ ਉੱਚਾ ਪੱਧਰ, ਘੱਟ ਵੇਤਨ ਵਾਲੀਆਂ ਨੌਕਰੀਆਂ ਵਿੱਚ ਵਧੇਰੇ ਪ੍ਰਤੀਨਿਧਤਾ ਅਤੇ ਬਿਮਾਰ ਦਿਨਾਂ ਦੇ ਭੁਗਤਾਨ ਦੀ ਅਣਹੋਂਦ ਦਾ ਨਤੀਜਾ ਬਿਮਾਰੀ ਅਤੇ ਮਾੜੀ ਸਿਹਤ ਦਾ ਕਾਰਨ ਬਣਦਾ ਹੈ। ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਮੈਡੀਕਲ ਅਤੇ ਸਿਹਤ ਸੇਵਾਵਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ। ਕੈਨੇਡਾ ਵਿੱਚ ਜਾਤੀਗਤ ਭਾਈਚਾਰੇ ਸਾਹ ਰੋਕ ਕੇ ਬਰਾਮਦਗੀ ਦੀ ਅਜਿਹੀ ਯੋਜਨਾ ਦਾ ਇੰਤਚਾਰ ਕਰ ਰਹੇ ਹਨ ਜੋ ਇਸ ਮਹਾਮਾਰੀ ਦਾ ਉਹਨਾਂ ਦੇ ਜੀਵਨ ਤੇ ਪਏ ਮਾਰੂ ਅਸਰ ਨੂੰ ਘੱਟ ਕਰੇ। ਕੈਨੇਡਾ ਦੇ ਜਾਤੀਗਤ ਭਾਈਚਾਰਿਆਂ ਲਈ ਬਿਮਾਰੀ, ਗਰੀਬੀ ਅਤੇ ਹਾਸ਼ੀਏ ਦੇ ਇਸ ਚੱਕਰ ਨੂੰ ਪੱਕੇ ਤੌਰ ‘ਤੇ ਤੋੜਨ ਲਈ ਬਹੁਤ ਵਿਸ਼ਾਲ ਸਮਾਜਿਕ ਸਹਿਮਤੀ ਦੀ ਲੋੜ ਹੈ ਅਤੇ ਉਮੀਦ ਹੈ ਕਿ ਮਹਾਂਮਾਰੀ ਸਬੰਧੀ ਪ੍ਰਤੀਕਿਰਿਆ ਤੋਂ ਸਿੱਖੇ ਸਬਕ ਕੈਨੇਡੀਅਨ ਸਮਾਜ ਦੇ ਲੰਬੇ ਸਮੇਂ ਦੇ ਪੂਨਰਗਠਨ ਸਮੇਂ ਵਰਤੋਂ ਕੀਤੇ ਜਾਣਗੇ ਜਿਸ ਨਾਲ ਸਭ ਭਾਈਚਾਰਿਆਂ ਨੂੰ ਬਰਾਬਰ ਪਹੁੰਚ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦੇ ਅਵਸਰ ਮਿਲ ਸਕਣ।
ਕੋਵਿਡ-19 ਦੀ ਪ੍ਰੀਕਿਰਿਆ ਵਿੱਚ ਬਹੁਤ ਸਾਰੀਆਂ ਸਫਲਤਾਵਾਂ ਪ੍ਰਾਪਤ ਹੋਈਆਂ ਹਨ – ਕੁਝ ਦੂਸਰਿਆਂ ਨਾਲੋ ਵਧੇਰੇ ਲੁਕਵੀਆਂ ਹਨ- ਜਿਹਨਾਂ ਨੂੰ ਅਸੀਂ ਮਹਾਂਮਾਰੀ ਦੇ ਵਹਿਣ ਦੇ ਤੇਜ਼ ਜਾਂ ਮੱਠੇ ਹੋਣ ਤੇ ਸਿਹਰਾ ਦੇ ਸਕਦੇ ਹਾਂ ਅਤੇ ਉਹ ਸਾਡੇ ਲਈ ਕੈਨੇਡਾ ਵਿੱਚ ਦੂਸਰੀਆਂ ਵਾਈਰਲ ਮਹਾਂਮਾਰੀਆਂ ਨੂੰ ਖਤਮ ਕਰਨ ਲਈ ਸਹਾਈ ਹੋ ਸਕਦੀਆਂ ਹਨ। ਕੋਵਿਡ-19 ਤੋਂ ਸਾਨੂੰ ਪਤਾ ਲੱਗਾ ਹੈ ਕਿ ਅਸੀਂ ਇਹ ਬਹਾਨਾਂ ਨਹੀਂ ਕਰ ਸਕਦੇ ਕਿ ਜੋਖਮ ਦੇ ਪੱਧਰ ਤੇ ਸਾਰੀ ਜਨਸੰਖਿਆ ਬਰਾਬਰ ਹੈ ਅਤੇ ਇਕੋ ਜਿਹੀ ਸਿਹਤ ਸੰਭਾਲ ਪ੍ਰਪਤ ਕਰਦੀ ਹੈ। ਅਸੀਂ ਤਾਂ ਹੀ ਸਫਲ ਹੋਵਾਂਗੇ ਜੇ ਅਸੀਂ ਅਜਿਹੀ ਰਣਨੀਤੀ ਅਪਣਾਈਏ ਜੋ ਉਹਨਾਂ ਵਿਲੱਖਣ ਕਾਰਕਾਂ ਨੂੰ ਸੰਬੋਧਨ ਹੋਵੇ ਜਿਸਦੇ ਨਤੀਜੇ ਵਜੋ ਕੁਝ ਭਾਈਚਾਰਿਆਂ ਵਿੱਚ ਇਸ ਦਾ ਵਧੇਰੇ ਬੋਲਬਾਲਾ ਹੈ। ਕੁਝ ਜਨਤਕ ਸਿਹਤ ਅਦਾਰਿਆਂ ਨੇ ਇਸ ਨੂੰ ਮਾਨਤਾ ਦਿੱਤੀ ਹੈ ਅਤੇ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਤ ਇਲਾਕਿਆਂ, ਕੰਮ ਵਾਲੀਆਂ ਥਾਵਾਂ ਅਤੇ ਭਾਈਚਾਰਿਆਂ ਵਿੱਚ ਟੀਕਾਕਰਨ ਕਲੀਨਿਕਾਂ ਅਤੇ ਪਹੁੰਚ ਨੂੰ ਵਧਾਇਆ ਹੈ। ਇਸ ਨੀਤੀ ਨੇ ਸਰੋਤਾਂ ਨੂੰ ਉਸ ਦਿਸ਼ਾ ਵੱਲ ਕੇਦਰਤ ਕੀਤਾ ਜਿੱਥੇ ਅਸਰ ਸਭ ਤੋਂ ਜ਼ਿਆਦਾ ਸੀ ਅਤੇ ਮੂਲ ਵਾਸੀਆਂ, ਕਾਲੇ ਲੋਕਾਂ ਅਤੇ ਹੋਰ ਅਣਗੌਲੇ ਜਾਤੀਗਤ ਭਾਈਚਾਰਿਆਂ ਲਈ ਸਿਹਤ ਸੇਵਾਵਾਂ ਦੀਆਂ ਅੜਚਨਾਂ ਨੂੰ ਦੂਰ ਕਰਕੇ ਮੁੱਲ ਮੋੜ ਦਿੱਤਾ।
ਕੈਨੇਡਾ ਵਿੱਚ ਵਿਅਕਤੀਆਂ ਅਤੇ ਸਾਡੇ ਸਿਹਤ ਪ੍ਰਬੰਧ ਲਈ ਸਭ ਤੋਂ ਕਸ਼ਟਦਾਇਕ ਛੂਤ ਦੀਆਂ ਬਿਮਾਰੀਆਂ ਵਿੱਚੋਂ ਇੱਕ ਹੈ ਹੈਪੇਟਾਇਟਸ ਸੀ। ਖੁਸ਼ਕਿਸਮਤੀ ਨਾਲ ਹੈਪੇਟਾਇਟਸ ਸੀ ਦਾ ਬਹੁਤ ਪ੍ਰਭਾਵਸ਼ਾਲੀ ਇਲਾਜ਼ ਉਪਲਬਧ ਹੈ। ਬਦਕਿਸਮਤੀ ਨਾਲ ਬਹੁਤ ਸਾਰੇ ਲੋਕ ਇਸ ਲਾਗ ਨਾਲ ਕਈ ਸਾਲ ਜਿਊਂਦੇ ਰਹਿੰਦੇ ਹਨ ਅਤੇ ਜਦੋਂ ਪਤਾ ਲਗਦਾ ਹੈ ਤਾਂ ਵਾਇਰਸ ਜਿਗਰ ਤੇ ਬਹੁਤ ਤਬਾਹੀ ਮਚਾ ਦਿੰਦਾ ਹੈ ਜਿਸ ਨਾਲ ਜਿਗਰ ਦਾ ਕੈਂਸਰ, ਸਿਰੋਸਸ ਅਤੇ ਮੌਤ ਵੀ ਹੋ ਸਕਦੀ ਹੈ। ਕੈਨੇਡੀਅਨ ਅਵਾਸੀ ਅਤੇ ਨਵੇਂ ਆਏ ਲੋਕ ਵੱਸੋਂ ਵਿੱਚੋਂ ਹੈਪੇਟਾਇਟਸ ਸੀ ਤੋਂ ਮੁਕਾਬਲਤਨ ਸਭ ਤੋਂ ਜ਼ਿਆਦਾ ਪ੍ਰਭਾਵਤ ਹਨ। ਕੈਨੇਡਾ 2030 ਤੱਕ ਹੈਪੇਟਾਇਟਸ ਸੀ ਨੂੰ ਜਨਤਕ ਸਿਹਤ ਲਈ ਖਤਰੇ ਵਜੋਂ ਖਤਮ ਕਰਨ ਦੇ ਵਿਸ਼ਵ ਸਿਹਤ ਸੰਗਠਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ। ਹੈਪੇਟਾਇਟਸ ਸੀ ਬਾਰੇ ਕੈਨੇਡੀਅਨ ਨੈਟਵਰਕ ਨੇ 2019 ਵਿੱਚ ਅਰੰਭਿਕ ਕਦਮ ਚੁੱਕਦੇ ਹੋਏ ਕੈਨੇਡਾ ਵਿੱਚ ਹੈਪੇਟਾਇਟਸ ਸੀ ਦੇ ਖਾਤਮੇ ਸਬੰਧੀ ਯਤਨਾਂ ਬਾਰੇ ਕੌਮੀ ਯੋਜਨਾ ਬਣਾਈ ਹੈ। ਸਿਹਤ ਸੇਵਾਵਾਂ ਦੇ ਸਮਰਥਕ ਸਰਕਾਰ ਤੋਂ ਹੈਪੇਟਾਇਟਸ ਸੀ ਦੇ ਖਾਤਮੇ ਲਈ ”ਤਰਜੀਹੀ ਅਬਾਦੀ” ਪਹੁੰਚ ਅਪਣਾਉਣ ਦੀ ਮੰਗ ਕਰ ਰਹੇ ਹਨ। ਇਸਦਾ ਅਰਥ ਹੈ ਹੈਪੇਟਾਇਟਸ ਸੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਭਾਇਚਾਰੇ ਜਿੰਨਾ ਵਿੱਚ ਬਜ਼ੁਰਗ, ਮੂਲ ਵਾਸੀ, ਆਵਾਸੀ ਅਤੇ ਉਹਨਾਂ ਦੇਸ਼ਾਂ ਤੋਂ ਲੋਕ ਜਿਥੇ ਹੈਪੇਟਾਇਟਸ ਸੀ ਬਹੁਤ ਆਮ ਹੈ ਅਤੇ ਉਹ ਲੋਕ ਜੋ ਨਸ਼ਿਆਂ ਦੇ ਟੀਕੇ ਲਗਾਉਂਦੇ ਹਨ, ਨੂੰ ਮਾਣਤਾ ਦੇਣਾ ਅਤੇ ਉਹਨਾਂ ਵਿੱਚ ਜਾਗਰੂਕਤਾ ਵਧਾਉਣਾ, ਜਾਂਚ ਅਤੇ ਸਭਿਆਚਰਕ ਅਨੁਕੂਲ ਜਾਣਕਾਰੀ ਉਹਨਾਂ ਦੀ ਭਾਸ਼ਾ ਵਿੱਚ ਮੁਹੱਈਆ ਕਰਵਾਉਣ ਨੂੰ ਪਹਿਲ ਦੇਣਾ। ਔਸਤਨ ਇੱਕ ਆਵਾਸੀ ਨੂੰ ਕੈਨੇਡਾ ਆਉਣ ਤੋਂ ਬਾਅਦ 10 ਸਾਲ ਹੈਪੇਟਾਇਟਸ ਸੀ ਦੀ ਪਛਾਣ ਹੋਣ ਨੂੰ ਲੱਗ ਜਾਂਦੇ ਹਨ ਅਤੇ ਦੇਖਭਾਲ ਨਾਲ ਜੁੜੇ ਪੰਜ ਸਾਲ ਹੋਰ। ਜਦੋਂ ਤੱਕ ਲੋਕ ਇਲਾਜ ਨਾਲ ਜੁੜਦੇ ਹਨ ਤਦ ਤੱਕ ਬਹੁਤ ਨੁਕਸਾਨ ਹੋ ਚੁੱਕਾ ਹੁੰਦਾ ਹੈ। ਕੇਟੀ ਆਵਾਸੀਆਂ, ਨਵੇਂ ਆਏ ਭਾਇਚਾਰਿਆਂ ਅਤੇ ਉਹਨਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਵਿੱਚ ਹੈਪੇਟਾਇਟਸ ਸੀ ਬਾਰੇ ਸਿੱਖਿਆ ਅਤੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਦਹਾਕੇ ਤੋਂ ਉੱਪਰ ਕੰਮ ਕਰਦੀ ਆ ਰਹੀ ਹੈ। ਅਸੀਂ ਆਪਣੇ ਕੰਮ ਦੌਰਾਨ ਵਾਰ-ਵਾਰ ਇਹ ਦੇਖਿਆ ਹੈ ਕਿ ਕਿਵੇਂ ਅਬਾਦੀ ਸਬੰਧੀ ਰਣਨੀਤੀ ਦੀ ਘਾਟ ਆਵਾਸੀ ਭਾਇਚਾਰਿਆਂ ਵਿੱਚ ਹੈਪੇਟਾਇਟਸ ਸੀ ਨੂੰ ਖਤਮ ਕਰਨ ਨੂੰ ਪ੍ਰਭਾਵਤ ਕਰਦੀ ਹੈ।
ਕੋਵਿਡ-19 ਮਹਾਂਮਾਰੀ ਦੀ ਪ੍ਰਤੀਕਿਰਿਆਂ ਦੀ ਸਫਲਤਾ ਤੋਂ ਸਿੱਖਦੇ ਹੋਏ, ਜੇ ਅਸੀਂ ਹੁਣ ਆਪਣੀ ਪਹੁੰਚ ਨੂੰ ਬਦਲਦੇ ਹੋਏ-ਜਾਂਚ ਦੀ ਕਾਰਜਨੀਤੀ ਦਾ ਵਿਸਥਾਰ ਕਰੀਏ, ਜਨਸੰਖਿਆ ਦੇ ਪ੍ਰਥਮਿਕ ਹਿੱਸੇ ਵਿੱਚ ਰੋਕਥਾਮ ਦੇ ਯਤਨਾਂ ਤੇ ਕੇਂਦਰਤ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਹਰੇਕ ਦੀ ਉਪਚਾਰਕ ਇਲਾਜ਼ ਤੱਕ ਪਹੁੰਚ ਹੋਵੇ- ਮਹਾਂਮਾਰੀ ਵਿਗਿਆਨੀ ਦਾ ਅੰਦਾਜ਼ਾ ਹੈ ਕੈਨੇਡਾ ਅਸਲ ਵਿੱਚ 2030 ਤੱਕ ਹੈਪੇਟਾਇਟਸ ਸੀ ਨੂੰ ਜਨਤਕ ਸਿਹਤ ਲਈ ਖਤਰੇ ਵਜੋਂ ਖਤਮ ਕਰ ਸਕਦਾ ਹੈ, ਲੱਖਾਂ ਡਾਲਰ ਦਾ ਸਿਹਤ ਸੇਵਾਵਾਂ ਦਾ ਖਰਚਾ ਬਚ ਸਕਦਾ ਹੈ ਅਤੇ ਹਾਸ਼ੀਏ ਵਾਲੀ ਵੱਸੋਂ ਸਮੇਤ ਆਵਾਸੀ ਅਤੇ ਨਵੇਂ ਆਇਆਂ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਕੋਵਿਡ-19 ਦੀ ਮਹਾਂਮਾਰੀ ਤੋਂ ਅਸੀਂ ਦੇਖਿਆ ਹੈ ਕਿ ਜੇ ਅਸੀਂ ਕੋਈ ਕਦਮ ਨਹੀਂ ਚੁੱਕਦੇ ਤਾਂ ਕੀ ਨੁਕਸਾਨ ਹੋ ਸਕਦਾ ਹੈ ਅਤੇ ਜੇਕਰ ਅਸੀਂ ਕਦਮ ਚੁੱਕਦੇ ਹਾਂ ਤਾਂ ਕੀ ਫਾਇਦਾ। ਕੀ ਫੈਸਲਾ ਲੈਣ ਵਾਲੇ ਇਹ ਸਬਕ ਸਿੱਖਦੇ ਹਨ ਇਹ ਦੇਖਣਾ ਬਾਕੀ ਹੈ।
ਫੌਜ਼ੀਆ ਤਨਵੀਰ ਕੇਟੀ ਦੀ ਆਵਾਸੀ ਅਤੇ ਨਵੇਂ ਆਇਆਂ ਦੇ ਹੈਪੇਟਾਇਟਸ ਸੀ ਕਮਿਊਨੀ ਹੈਲਥ ਪਰੋਗਰਾਮ ਦੀ ਮੈਨੇਜਰ ਹੈ। ਉਹ ਕੇਟੀ ਨਾਲ 2011 ਤੋਂ ਕੰਮ ਕਰ ਰਹੀ ਹੈ ਅਤੇ ਉਹਨਾਂ ਲੰਡਨ ਯੂਨਵਿਰਸਿਟੀ ਦੇ ਓਰੀਐਂਟਲ ਅਤੇ ਅਫਰੀਕਨ ਸਟੱਡੀਜ਼ ਸਕੂਲ ਤੋਂ ਵਿਕਾਸ ਅਧਿਐਨ ਵਿੱਚ ਮਾਸਟਰ ਡਿਗਰੀ ਕੀਤੀ ਹੈ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …