ਚੰਡੀਗੜ੍ਹ : ਸਾਬਕਾ ਆਈਏਐਸ ਅਧਿਕਾਰੀ ਮਨਦੀਪ ਸਿੰਘ ਨੂੰ ਵਿਜੀਲੈਂਸ ਨੇ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਹਾਲੀ ਦੇ ਇੱਕ ਹੋਟਲ ਵਿੱਚੋਂ ਉਸ ਨੂੰ ਹਿਰਾਸਤ ਵਿੱਚ ਲਿਆ। ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਕੇਂਦਰੀ ਜੇਲ੍ਹ, ਪਟਿਆਲਾ ਭੇਜ ਦਿੱਤਾ ਹੈ। ਇਸ ਕੇਸ ਦੇ ਦੋ ਸਹਿ-ਮੁਲਜ਼ਮ ਅਵਤਾਰ ਸਿੰਘ ਤੇ ਮੱਖਣ ਸਿੰਘ ਪਹਿਲਾਂ ਹੀ ਸਲਾਖ਼ਾਂ ਪਿੱਛੇ ਹਨ। ਪੁਲਿਸ ਨੇ ਇੱਕ ਗੁਪਤ ਸ਼ਿਕਾਇਤ ‘ਤੇ ਮਨਦੀਪ ਸਿੰਘ ਖ਼ਿਲਾਫ਼ ਦੋ ਸਾਲ ਪਹਿਲਾਂ ਕੇਸ ਦਰਜ ਕੀਤਾ ਸੀ। ਮੁਹਾਲੀ ਦੇ ਵਿਜੀਲੈਂਸ ਥਾਣੇ ਵਿੱਚ ਮੁਲਜ਼ਮ ਤੇ ਦੋ ਸਹਿ ਮੁਲਜ਼ਮਾਂ ਵਿਰੁੱਧ 12 ਨੰਬਰ ਐਫਆਈਆਰ ਦਰਜ ਹੈ। ਮਾਮਲੇ ਦੀ ਜਾਂਚ ਆਈਜੀ ਚੰਦਰ ਸ਼ੇਖਰ ਨੂੰ ਦਿੱਤੀ ਗਈ ਸੀ। ਇਸ ਬਾਅਦ ਵਿਜੀਲੈਂਸ ਦੇ ਉੱਚ ਅਧਿਕਾਰੀ ਏ ਐਸ ਰਾਏ ਨੇ ਜਾਂਚ ਮੁਕੰਮਲ ਕੀਤੀ ਸੀ।
Check Also
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਕਰੇਗੀ ਪਹਿਲਗਾਮ ਹਮਲੇ ਦੇ ਪੀੜਤਾਂ ਦੀ ਸਹਾਇਤਾ
ਡਾ. ਜ਼ੋਰਾ ਸਿੰਘ ਨੇ ਕਿਹਾ : ਸਮਾਜਿਕ ਭਲਾਈ ਲਈ ਸਾਡੀ ਵਚਨਬੱਧਤਾ ਅਟੁੱਟ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ …