7.3 C
Toronto
Friday, May 22, 2026
spot_img
HomeਕੈਨੇਡਾFrontਰਾਜ ਸਭਾ ਦੀਆਂ 26 ਸੀਟਾਂ ਲਈ 18 ਜੂਨ ਨੂੰ ਵੋਟਾਂ

ਰਾਜ ਸਭਾ ਦੀਆਂ 26 ਸੀਟਾਂ ਲਈ 18 ਜੂਨ ਨੂੰ ਵੋਟਾਂ


ਖੜਗੇ ਅਤੇ ਦਿਗਵਿਜੇ ਸਣੇ 24 ਸੰਸਦ ਮੈਂਬਰਾਂ ਦੀ ਜੂਨ-ਜੁਲਾਈ ’ਚ ਰਿਟਾਇਰਮੈਂਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ 12 ਸੂਬਿਆਂ ਦੀਆਂ 26 ਰਾਜ ਸਭਾ ਸੀਟਾਂ ’ਤੇ 18 ਜੂਨ ਨੂੰ ਵੋਟਾਂ ਪੈਣਗੀਆਂ। ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਸ਼ੁੱਕਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਹੈ। ਰਿਟਾਇਰ ਹੋ ਰਹੇ ਰਾਜ ਸਭਾ ਮੈਂਬਰਾਂ ਵਿਚ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ, ਸੀਨੀਅਰ ਲੀਡਰ ਦਿਗਵਿਜੇ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਸਣੇ 24 ਸੰਸਦ ਮੈਂਬਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦਾ ਵੀ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ 21 ਜੂਨ ਨੂੰ ਸਮਾਪਤ ਹੋ ਰਿਹਾ ਹੈ। ਰਵਨੀਤ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ ਅਤੇ ਕੇਂਦਰੀ ਰੇਲ ਰਾਜ ਮੰਤਰੀ ਹਨ। ਇਹ ਵੀ ਦੱਸਣਯੋਗ ਹੈ ਕਿ ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿਚ ਦੋ ਉਪ-ਚੋਣਾਂ ਦਾ ਵੀ ਐਲਾਨ ਕੀਤਾ ਗਿਆ ਹੈ।

RELATED ARTICLES
POPULAR POSTS