5.3 C
Toronto
Wednesday, March 25, 2026
spot_img
HomeਕੈਨੇਡਾFrontਡੱਲੇਵਾਲ ਨਿਵਾਸੀ ਵੀ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦੇ ਹੱਕ ’ਚ...

ਡੱਲੇਵਾਲ ਨਿਵਾਸੀ ਵੀ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦੇ ਹੱਕ ’ਚ ਨਿੱਤਰੇ


ਡੱਲੇਵਾਲ ਦੇ ਕਿਸੇ ਵੀ ਘਰ ’ਚ ਨਹੀਂ ਬਲਿਆ ਚੁੱਲ੍ਹਾ, ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਰਹੀ ਭੁੱਖ ਹੜਤਾਲ
ਫਰੀਦਕੋਟ/ਬਿਊਰੋ ਨਿਊਜ਼ : ਕੇਂਦਰ ਸਰਕਾਰ ਕੋਲੋਂ ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ’ਤੇ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦੇ ਸਮਰਥਨ ’ਚ ਅੱਜ ਉਨ੍ਹਾਂ ਦੇ ਪਿੰਡ ਨਿਵਾਸੀ ਵੀ ਉਤਰ ਆਏ ਹਨ ਅਤੇ ਡੱਲੇਵਾਲ ’ਚ ਕਿਸੇ ਵੀ ਘਰ ਅੱਜ ਚੁੱਲ੍ਹਾ ਨਹੀਂ ਬਲਿਆ। ਡੱਲੇਵਾਲ ਨਿਵਾਸੀਆਂ ਨੇ ਅੱਜ ਸਮੂਹਿਕ ਰੂਪ ਵਿਚ ਭੁੱਖ ਹੜਤਾਲ ਰੱਖੀ ਅਤੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀਕਲਾ ਲਈ ਅਰਦਾਸ ਵੀ ਕੀਤੀ। ਇਸੇ ਤਰ੍ਹਾਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਪਿਛਲੇ ਲੰਬੇ ਸਮੇਂ ਤੋਂ ਧਰਨੇ ’ਤੇ ਬੈਠੇ ਕਿਸਾਨ ਆਗੂਆਂ ਅਤੇ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿਚ ਅੱਜ ਭੁੱਖ ਹੜਤਾਲ ਕੀਤੀ ਗਈ।

RELATED ARTICLES
POPULAR POSTS