24 C
Toronto
Wednesday, August 12, 2026
spot_img
Homeਪੰਜਾਬਨਾਗਰਿਕਤਾ ਮਾਮਲੇ 'ਚ ਅਕਾਲੀ ਦਲ ਨੇ ਨਿਭਾਈ ਦੋਗਲੀ ਭੂਮਿਕਾ

ਨਾਗਰਿਕਤਾ ਮਾਮਲੇ ‘ਚ ਅਕਾਲੀ ਦਲ ਨੇ ਨਿਭਾਈ ਦੋਗਲੀ ਭੂਮਿਕਾ

ਨਾਗਰਿਕਤਾ ਮਾਮਲੇ ‘ਚ ਅਕਾਲੀ ਦਲ ਨੇ ਨਿਭਾਈ ਦੋਗਲੀ ਭੂਮਿਕਾਭਗਵੰਤ ਮਾਨ ਨੇ ਕਿਹਾ – 1920 ‘ਚ ਬਣਿਆ ਅਕਾਲੀ ਦਲ 2020 ‘ਚ ਹੋ ਜਾਵੇਗਾ ਸਿਆਸੀ ਤੌਰ ‘ਤੇ ਖਤਮ
ਸੰਗਰੂਰ/ਬਿਊਰੋ ਨਿਊਜ਼
ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ਵਿਚ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਦੋਹਰਾ ਵਤੀਰਾ ਅਪਣਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੀ ਕੁਰਸੀ ਬਚਾਉਣ ਲਈ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਨਾਗਰਿਕਤਾ ਬਿੱਲ ਦੇ ਹੱਕ ਵਿਚ ਵੋਟ ਪਾਈ ਅਤੇ ਉਹ ਹੁਣ ਕਹਿ ਰਹੇ ਹਨ ਕਿ ਮੁਸਲਮਾਨਾਂ ਨੂੰ ਇਸ ਬਿੱਲ ਵਿਚ ਸ਼ਾਮਲ ਕੀਤਾ ਜਾਵੇ। ਭਗਵੰਤ ਮਾਨ ਨੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਦਿਆਂ ਅਕਾਲੀ ਦਲ ਦੀ ਦੋਗਲੀ ਨੀਤੀ ‘ਤੇ ਵੀ ਸਵਾਲ ਚੁੱਕੇ। ਭਗਵੰਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਲਾਤ ਦੇ ਚੱਲਦਿਆਂ ਕਿਹਾ ਕਿ ਅਕਾਲੀ ਦਲ 1920 ਵਿਚ ਬਣਿਆ ਸੀ ਅਤੇ 2020 ਵਿਚ ਸਿਆਸੀ ‘ਤੇ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ।

RELATED ARTICLES
POPULAR POSTS