ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ ਦੀਪ ਮਲਹੋਤਰਾ
ਫਰੀਦਕੋਟ/ਬਿਊਰੋ ਨਿਊਜ਼
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਫਰੀਦਕੋਟ ਦੇ ਸਾਬਕਾ ਅਕਾਲੀ ਵਿਧਾਇਕ ਅਤੇ ਸ਼ਰਾਬ ਦੇ ਉਘੇ ਕਾਰੋਬਾਰੀ ਦੀਪ ਮਲੋਹਤਰਾ ਦੇ ਘਰ ਅੱਜ ਮੰਗਲਵਾਰ ਸਵੇਰੇ ਰੇਡ ਕੀਤੀ ਗਈ। ਈਡੀ ਨੇ ਦੀਪ ਮਲਹੋਤਰਾ ਦੀ ਜ਼ੀਰਾ ਸ਼ਰਾਬ ਫੈਕਟਰੀ ’ਤੇ ਵੀ ਛਾਪਾ ਮਾਰਿਆ। ਸੂਚਨਾ ਅਨੁਸਾਰ ਈਡੀ ਦੀ ਟੀਮ ਨੇ ਦੀਪ ਮਲੋਹਤਰਾ ਦੇ ਸਾਥੀ ਕਾਰੋਬਾਰੀਆਂ ਅਤੇ ਹਿੱਸੇਦਾਰਾਂ ਦੇ ਘਰ ਵਿੱਚ ਵੀ ਰੇਡ ਕੀਤੀ ਹੈ ਅਤੇ ਜ਼ਰੂਰੀ ਕਾਗਜ਼ਾਤ ਅਤੇ ਹੋਰ ਸਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਵੀ ਦੀਪ ਮਲਹੋਤਰਾ ਦੇ ਘਰ ਛਾਪੇਮਾਰੀ ਕਰ ਚੁੱਕਾ ਹੈ। ਈਡੀ ਦੀ ਟੀਮ ਨੇ ਇਸ ਛਾਪੇਮਾਰੀ ਬਾਰੇ ਕਿਸੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਇਸ ਮੁੱਦੇ ’ਤੇ ਕਿਸੇ ਨਾਲ ਕੋਈ ਗੱਲਬਾਤ ਕੀਤੀ ਹੈ। ਈਡੀ ਦੀ ਟੀਮ ਨਾਲ ਖੁਫੀਆ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਬਾਕੀ ਸੂਬਿਆਂ ਦੀ ਪੁਲਿਸ ਵੀ ਮੌਜੂਦ ਸੀ।