ਰੰਗਲਾ ਪੰਜਾਬ : ਅੰਮ੍ਰਿਤਸਰ ‘ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ
ਅੰਮ੍ਰਿਤਸਰ : ਰੰਗਲਾ ਪੰਜਾਬ ਸਮਾਗਮ ਦੇ ਤਹਿਤ 6ਵੇਂ ਦਿਨ ਦੁਨੀਆ ਦਾ ਸਭ ਤੋਂ ਵੱਡਾ 37.5 ਕਿੱਲੋ ਵਜ਼ਨੀ ਮੇਥੀ ਦਾ ਪਰੌਂਠਾ ਤਿਆਰ ਕੀਤਾ ਗਿਆ। ਗੁਰੂ ਨਗਰੀ ਅੰਮ੍ਰਿਤਸਰ ਵਿਚ ਹਾਸਲ ਇਸ ਉਪਲਬਧੀ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਨੇ ਸਭ ਤੋਂ ਵੱਡਾ ਪਰੌਂਠਾ ਮੰਨਿਆ ਹੈ। ਰੰਗਲਾ ਪੰਜਾਬ ਈਵੈਂਟ ਨੂੰ ਲੀਡ ਕਰ ਰਹੇ ਸੁਦੇਸ਼ ਸਿੰਘ ਨੇ ਦੱਸਿਆ ਕਿ ਸਥਾਨਕ ਦੁਸ਼ਹਿਰਾ ਗਰਾਊਂਡ ਵਿਚ 8 ਫੁੱਟ ਲੰਬਾ, 4 ਫੁੱਟ ਚੌੜਾ ਪਰੌਂਠਾ ਢਾਈ ਘੰਟੇ ਵਿਚ ਬਣ ਕੇ ਤਿਆਰ ਹੋਇਆ। ਸਵੇਰੇ 10 ਵਜੇ ਪਰੌਂਠਾ ਬਣਾਉਣਾ ਸ਼ੁਰੂ ਕੀਤਾ ਗਿਆ ਜੋ ਦੁਪਹਿਰ 12.30 ਵਜੇ ਬਣ ਕੇ ਤਿਆਰ ਹੋਇਆ। ਪਰੌਂਠਾ ਤਿਆਰ ਕਰਨ ਦਾ ਪ੍ਰਪੋਜ਼ਲ ਟੂਰਿਜਮ ਵਿਭਾਗ ਨੂੰ ਭੇਜਿਆ ਗਿਆ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦਾ ਪ੍ਰਮਾਣ ਪੱਤਰ ਡੀਸੀ ਘਣਸ਼ਿਆਮ ਥੋਰੀ ਅਤੇ ਨਿਰਦੇਸ਼ਕ ਟੂਰਿਜ਼ਮ ਵਿਭਾਗ ਨੀਰੂ ਕਤਯਾਲ ਗੁਪਤਾ ਨੂੰ ਸੌਂਪਿਆ ਗਿਆ। ਇਸ ਬਾਬਤ ਪੁਰਸਕਾਰ ਅੰਮ੍ਰਿਤਸਰ ਟੂਰਿਜ਼ਮ ਐਂਡ ਕਲਚਰ ਵਿਭਾਗ ਨੂੰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਪਰੌਂਠਾ ਦਾ ਸਵਾਦ 200 ਵਿਅਕਤੀਆਂ ਨੇ ਚੱਖਿਆ। ਪਰੌਂਠਾ ਬਣਾਉਣ ਅਤੇ ਪੁਰਸਕਾਰ ਹਾਸਲ ਕਰਨ ਦੇ ਲਈ ਅਲਪਾਈ ਕਰਨ ਸਣੇ ਦੂਜੇ ਕਾਰਜਾਂ ਵਿਚ ਕਰੀਬ 60 ਲੱਖ ਰੁਪਏ ਖਰਚ ਹੋਏ ਹਨ।
10 ਦਿਨ ਤੱਕ ਕੀਤਾ ਅਭਿਆਸ
ਸਭ ਤੋਂ ਪਹਿਲਾਂ ਹੋਟਲ ਵਿਚ 5 ਕਿਲੋ ਦਾ ਪਰੌਂਠਾ ਬਣਾਉਣ ਲਈ ਆਇਆ। ਦੋਬਾਰਾ 7, ਫਿਰ 32 ਕਿਲੋ ਤੱਕ ਦਾ ਪਰੌਂਠਾ ਤਿਆਰ ਕਰਨ ‘ਚ ਸਫਲਤਾ ਮਿਲੀ। ਉਥੇ ਲੰਡਨ ਤੋਂ ਗਿਨੀਜ਼ ਬੁੱਕ ਵਿਚ ਨਾਮ ਦਰਜ ਕਰਾਉਣ ਦੇ ਲਈ ਵੀ 32 ਕਿਲੋ ਦਾ ਪਰੌਂਠਾ ਬਣਾਉਣ ਦਾ ਟਾਰਗਿਟ ਸੀ। ਪਰ 10 ਦਿਨ ਤੱਕ ਇਸ ‘ਤੇ ਕੰਮ ਕਰਕੇ ਸਫਲਤਾ ਹਾਸਲ ਹੋਈ। ਅਸਪਾਲ ਸਿੰਘ ਨੇ ਟੀਮ ਨੂੰ ਲੀਡ ਕੀਤਾ ਹੈ। ਪੰਜਾਬ ਦੇ ਟੂਰਿਜ਼ਮ ਤੇ ਸਭਿਆਚਾਰਕ ਮਾਮਲਿਆਂ ਸਬੰਧੀ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ‘ਚ ਕਰਵਾਏ ਮੇਲੇ ਵਿਚ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ ਤਿਆਰ ਕਰਨ ਦਾ ਰਿਕਾਰਡ ਬਣਨ ‘ਤੇ ਟੀਮ ਨੂੰ ਵਧਾਈ ਦਿੱਤੀ ਹੈ।
ਦਿੱਲੀ ਤੋਂ ਵਿਸ਼ੇਸ਼ ਸਮਾਨ ਮੰਗਵਾਇਆ
ਪਰੌਂਠਾ ਬਣਾਉਣ ਵਿਚ 8 ਟੀਮਾਂ ਲੱਗੀਆਂ। ਕਰੀਬ ਸਾਢੇ 9 ਲੱਖ ਰੁਪਏ ਖਰਚ ਕਰਕੇ ਦਿੱਲੀ ਤੋਂ 10 ਵਾਈ 10 ਦਾ ਤਵਾ ਤੇ 22-22 ਕੇਜੀ ਦੇ ਦੋ ਵੇਲਣੇ ਮੰਗਵਾਏ। ਗੈਸ ਦੇ ਲਈ 12 ਬਰਨਰ ਲਗਾਏ। ਇਕ ਹਜ਼ਾਰ ਕਿੱਲੋ ਆਟਾ ਪਰੌਂਠਾ ਤਿਆਰ ਕਰਨ ‘ਚ ਟਰਾਇਲ ਤੋਂ ਲੈ ਕੇ ਕੰਪਲੀਟ ਹੋਣ ਤੱਕ ਪ੍ਰਯੋਗ ਹੋਇਆ।
Home / ਹਫ਼ਤਾਵਾਰੀ ਫੇਰੀ / 8 ਫੁੱਟ ਲੰਬੇ, 4 ਫੁੱਟ ਚੌੜੇ ਪਰੌਂਠੇ ਨੂੰ ਬਣਾਉਣ ਵਿਚ ਲੱਗੇ ਢਾਈ ਘੰਟੇ, 10-10 ਦਾ ਤਵਾ, 22-22 ਕਿਲੋ ਦੇ 2 ਵੇਲਣਿਆਂ ਨਾਲ ਬਣਾਇਆ
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …