-21 C
Toronto
Saturday, January 24, 2026
spot_img
HomeਕੈਨੇਡਾFrontਨਿਤੀਸ਼ ਕੁਮਾਰ 9ਵੀਂ ਵਾਰ ਬਣੇ ਬਿਹਾਰ ਦੇ ਮੁੱਖ ਮੰਤਰੀ

ਨਿਤੀਸ਼ ਕੁਮਾਰ 9ਵੀਂ ਵਾਰ ਬਣੇ ਬਿਹਾਰ ਦੇ ਮੁੱਖ ਮੰਤਰੀ

ਰਾਜਪਾਲ ਰਾਜੇਂਦਰ ਆਰਲੇਕਰ ਨੇ ਰਾਜ ਭਵਨ ਵਿੱਚ ਚੁਕਾਈ ਸਹੁੰ


ਪਟਨਾ/ਬਿਊਰੋ ਨਿਊਜ਼ : ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਅੱਜ ਰਿਕਾਰਡ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਰਾਜੇਂਦਰ ਆਰਲੇਕਰ ਨੇ ਰਾਜ ਭਵਨ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਨਿਤਿਸ਼ ਕੁਮਾਰ ਦੇ ਨਾਲ ਭਾਜਪਾ ਆਗੂਆਂ ਵਿਜੈ ਕੁਮਾਰ ਸਿਨਹਾ ਤੇ ਸਮਰਾਟ ਚੌਧਰੀ ਨੇ ਮੰਤਰੀਆਂ ਵਜੋਂ ਹਲਫ਼ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਤਿਸ਼ ਕੁਮਾਰ ਨੂੰ ਫੋਨ ਕਰਕੇ ਵਧਾਈ ਦਿੱਤੀ। ਮੋਦੀ ਨੇ ਕਿਹਾ ਕਿ ਬਿਹਾਰ ਦੀ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ’ਚ ਕੋਈ ਕਸਰ ਨਹੀਂ ਛੱਡੇਗੀ। ਇਸ ਤੋਂ ਪਹਿਲਾਂ ਅੱਜ ਦਿਨੇਂ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੁਮਾਰ ਨੇ ਰਾਜ ਭਵਨ ਜਾ ਕੇ ਰਾਜਪਾਲ ਰਾਜੇਂਦਰ ਵੀ.ਅਰਲੇਕਰ ਨੂੰ ਅਸਤੀਫ਼ਾ ਸੌਂਪਿਆ। ਰਾਜਪਾਲ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਨਿਗਰਾਨ ਮੁੱਖ ਮੰਤਰੀ ਵਜੋਂ ਸੇਵਾਵਾਂ ਜਾਰੀ ਰੱਖਣ ਲਈ ਕਿਹਾ ਸੀ। ਨਿਤੀਸ਼ ਕੁਮਾਰ ਨਾਲ ਇਸ ਮੌਕੇ ਸੀਨੀਅਰ ਮੰਤਰੀ ਬੀਜੇਂਦਰ ਯਾਦਵ ਵੀ ਮੌਜੂਦ ਸਨ। ਨਿਤੀਸ਼ ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਆਪਣੀ ਅਧਿਕਾਰਤ ਰਿਹਾਇਸ਼ ’ਤੇ ਪਾਰਟੀ ਵਿਧਾਇਕਾਂ ਨਾਲ ਬੈਠਕ ਵੀ ਕੀਤੀ। ਬਿਹਾਰ ਵਿਚ ਐੱਨਡੀਏ ਦੇ ਸਾਰੇ ਭਾਈਵਾਲਾਂ ਐੱਚਏਐੱਮ ਤੇ ਲੋਕ ਜਨਸ਼ਕਤੀ ਪਾਰਟੀ ਨੇ ਨਿਤੀਸ਼ ਕੁਮਾਰ ਨੂੰ ਮੁੜ ਗੱਠਜੋੜ ’ਚ ਸ਼ਾਮਲ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਜੇਡੀਯੂ 2024 ਦੀਆਂ ਲੋਕ ਸਭਾ ਚੋਣਾਂ ਐੱਨਡੀਏ ਨਾਲ ਮਿਲ ਕੇ ਲੜੇਗੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੁਮਾਰ ਦੀ ਜੇਡੀਯੂ ਸਣੇ ਸਾਰੇ ਐੱਨਡੀਏ ਭਾਈਵਾਲਾਂ ਨੇ ਬਿਹਾਰ ਦੀਆਂ 40 ਵਿਚੋਂ 31 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ।

RELATED ARTICLES
POPULAR POSTS