Breaking News
Home / 2021 / July / 16 (page 3)

Daily Archives: July 16, 2021

ਸਿਮਰਜੀਤ ਬੈਂਸ ਦੀ ਗ੍ਰਿਫ਼ਤਾਰੀ ਲਈ ਅਕਾਲੀਆਂ ਨੇ ਭਾਰਤ ਭੂਸ਼ਣ ਆਸ਼ੂ ਦੀ ਰਿਹਾਇਸ਼ ਘੇਰੀ

ਕਈ ਘੰਟਿਆਂ ਦੇ ਪ੍ਰਦਰਸ਼ਨ ਮਗਰੋਂ ਪੁਲਿਸ ਨੇ ਅਕਾਲੀ ਆਗੂਆਂ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ/ਬਿਊਰੋ ਨਿਊਜ਼ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਦੀ ਮੰਗ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ …

Read More »

ਕਿਸਾਨਾਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਮਾਮਲੇ ਦਰਜ ਕਰਨ ਦੀ ਮੰਗ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸਿੰਘੂ ਵਿਖੇ ਮੀਟਿੰਗ ਸੀਨੀਅਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਪੰਜਾਬ ਵਿੱਚ ਸਿਆਸੀ ਆਗੂਆਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾਣ ਉਪਰ ਖ਼ਾਸ ਚਰਚਾ ਕੀਤੀ ਗਈ ਕਿਉਂਕਿ ਭਾਜਪਾ ਤੋਂ ਇਲਾਵਾ …

Read More »

ਅਨਿਲ ਜੋਸ਼ੀ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ : ਕਿਸਾਨਾਂ ਦੀ ਹਮਾਇਤ ਕਰਨ ਦੇ ਮਾਮਲੇ ਵਿਚ ਸਾਬਕਾ ਭਾਜਪਾ ਮੰਤਰੀ ਅਨਿਲ ਜੋਸ਼ੀ ਜਿਨ੍ਹਾਂ ਨੂੰ ਪਾਰਟੀ ਨੇ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਪਾਰਟੀ ਤੋਂ ਫਾਰਗ ਕਰ ਦਿੱਤਾ ਹੈ, ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਹੈ। ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਜੋਸ਼ੀ ਨੇ ਆਖਿਆ ਕਿ ਗੁਰੂ ਘਰ ਨਤਮਸਤਕ ਹੋ ਕੇ …

Read More »

ਕੈਪਟਨ ਅਮਰਿੰਦਰ ਦੀ ਲਗਾਮ ਭਾਜਪਾ ਦੇ ਹੱਥ : ਸੁਖਬੀਰ

ਕਿਹਾ – ਕੈਪਟਨ ਕੋਲ ਭਾਜਪਾ ਦੇ ਵਫਦ ਨੂੰ ਮਿਲਣ ਲਈ ਖੁੱਲ੍ਹਾ ਸਮਾਂ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਲਗਾਮ ਭਾਜਪਾ ਦੇ ਹੱਥ ਹੋਣ ਦੀ ਗੱਲ ਹੁਣ ਜੱਗ ਜ਼ਾਹਿਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ …

Read More »

ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਵੀ ਕਿਸਾਨਾਂ ਨੇ ਕੀਤਾ ਘਿਰਾਓ

ਕਿਸਾਨ ਜਥੇਬੰਦੀਆਂ ਨੇ ਕਿਸਾਨੀ ਝੰਡਿਆਂ ਨਾਲ ਕੀਤਾ ਵਿਰੋਧ ਭਿੱਖੀਵਿੰਡ/ਬਿਊਰੋ ਨਿਊਜ਼ : ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਖੇਮਕਰਨ ਹਲਕੇ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਅਤੇ ਭਿੱਖੀਵਿੰਡ ਤੋਂ ਯੂਥ ਕਾਂਗਰਸ ਦੇ ਨਵੇਂ ਬਣਾਏ ਪ੍ਰਧਾਨ ਬਲਰਾਜ ਸਿੰਘ ਬੌਬੀ ਉਦੋਕੇ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਾਮਲ ਹੋਣ ਪੁੱਜੇ, ਜਿਨ੍ਹਾਂ …

Read More »

ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਸਾਈਕਲਿੰਗ ਸਰਗਰਮੀਆਂ ਵੱਲ ਹੱਥ ਵਧਾਇਆ

ਬਰੈਂਪਟਨ/ਡਾ. ਝੰਡ : ਮਹਾਂਮਾਰੀ ਕਰੋਨਾ ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਚੱਲ ਰਹੀ ਹੈ ਅਤੇ ਇਸ ਦੇ ਕਾਰਨ ਲੱਗਭੱਗ ਸਾਰੀਆਂ ਸਰਗਰਮੀਆਂ ਠੱਪ ਹੋਈਆਂ ਰਹੀਆਂ ਹਨ। ਟੀਪੀਏਆਰ ਕਲੱਬ ਵੱਲੋਂ ਅਕਤੂਬਰ-ਨਵੰਬਰ ਦੌਰਾਨ ਕਰੋਨਾ ਸਬੰਧੀ ਪੂਰੀਆਂ ਸਾਵਧਾਨੀਆਂ ਵਰਤਦਿਆਂ ਹੋਇਆਂ ਹਾਫ਼-ਮੈਰਾਥਨ ਦੇ ਤਿੰਨ ਸਫ਼ਲ ਈਵੈਂਟ ਆਯੋਜਿਤ ਕੀਤੇ ਗਏ। ਫਿਰ ਸਰਦੀ ਦਾ ਮੌਸਮ ਸ਼ੁਰੂ ਹੋ …

Read More »

ਰੈਡ ਵਿੱਲੋਂ ਕਲੱਬ ਨੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੀ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੇ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪਿਛਲੇ ਦਿਨੀ ਗੁਰਨਾਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਕਾਫੀ ਸਮੇਂ ਬਾਅਦ ਹੋਈ ਮੀਟਿੰਗ ਵਿੱਚ ਇੱਕ ਦੂਜੇ ਤੋਂ ਪਰਿਵਾਰਾਂ ਦਾ ਹਾਲ ਚਾਲ ਪੁੱਛਿਆ ਗਿਆ। ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ ਮਹਾਂਮਾਰੀ ਦੇ ਦੌਰ ਵਿੱਚ ਅਸੀਂ …

Read More »

ਮਲਿਕਾ ਬੈਂਸ ਦਾ ਗੀਤ ‘ਸਾਹ ਰੁਕਦੇ’ ਹੋਇਆ ਰਿਲੀਜ਼

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜਿਕ ਅਕੈਡਮੀ ਰਾਜਿੰਦਰ ਸਿੰਘ ਰਾਜ, ਹੈਰੀ ਸੰਧੂ ਅਤੇ ਬੀਟ ਪਲੱਸ ਦੀ ਪੇਸ਼ਕਸ਼ ‘ਸਾਹ ਰੁਕਦੇ’ ਰਿਲੀਜ਼ ਹੋਇਆ। ਮਲਿਕਾ ਬੈਂਸ ਦਾ ਗੀਤ ‘ઑਸਾਹ ਰੁਕਦੇ਼’ ਨੂੰ ਕੁਲਦੀਪ ਸਿੰਘ ਤੂਰ ਨੇ ਲਿਖਿਆ ਅਤੇ ਸੰਗੀਤਬੱਧ ਕੀਤਾ ਹੈ। ਇਹ ਗੀਤ ਇਸ ਵਕਤ ਚਰਚਾ ਵਿੱਚ ਵੀ ਹੈ। ਇਸ ਬਾਰੇ ਗੱਲ ਕਰਦਿਆਂ ਰਾਜਿੰਦਰ …

Read More »

ਬਿਡੇਨ ਵਲੋਂ ਵਿਦਿਆਰਥੀ ਵੀਜ਼ਾ 4 ਸਾਲ ਤੱਕ ਸੀਮਿਤ ਕਰਨ ਦੀ ਟਰੰਪ ਦੀ ਤਜਵੀਜ਼ ਰੱਦ

ਲੱਖਾਂ ਵਿਦਿਆਰਥੀਆਂ ਨੇ ਕੀਤੀ ਰਾਹਤ ਮਹਿਸੂਸ ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਤਜਵੀਜ਼ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਭਾਰਤੀ ਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ 4 ਸਾਲ ਤੱਕ ਸੀਮਿਤ ਕਰ ਦੇਣ ਦੀ ਵਿਵਸਥਾ ਹੈ। ਬਿਡੇਨ …

Read More »