Breaking News
Home / ਭਾਰਤ (page 826)

ਭਾਰਤ

ਭਾਰਤ

ਕੇਜਰੀਵਾਲ ਨੇ ਪਾਈ ਪੰਜਾਬੀ ਨਾਲ ਪ੍ਰੀਤ

ਤਿੰਨ ਮਹੀਨਿਆਂ ਤੋਂ ਸਿੱਖ ਰਹੇ ਹਨ ਗੁਰਮੁਖੀ ਲਿੱਪੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬੀ ਬੋਲਣ ਤੇ ਸਿੱਖਣ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਹਨ ਅਤੇ ਖਾਸੀ ਪੰਜਾਬੀ ਸਿੱਖ ਵੀ ਗਏ ਹਨ। ਸੂਤਰਾਂ ਮੁਤਾਬਕ ਕੇਜਰੀਵਾਲ ਪਿਛਲੇ ਤਿੰਨ ਕੁ ਮਹੀਨਿਆਂ ਤੋਂ ਗੁਰਮੁਖੀ ਲਿਪੀ …

Read More »

‘ਉੜਤਾ ਪੰਜਾਬ’ ਲਈ ਇੱਕ ਹੋਰ ਮੁਸੀਬਤ

ਪੰਜਾਬ ਦੇ ਇਕ ਐਨਜੀਓ ਨੇ ਸੁਪਰੀਮ ਕੋਰਟ ‘ਚ ਕੀਤੀ ਅਰਜ਼ੀ ਦਾਖਲ ਨਵੀਂ ਦਿੱਲੀ/ਬਿਊਰੋ ਨਿਊਜ਼ ਬਾਲੀਵੁੱਡ ਫਿਲਮ ‘ਉੜਤਾ ਪੰਜਾਬ’ ਨੂੰ ਬੰਬੇ ਹਾਈਕੋਰਟ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਵੀ ਰਿਲੀਜ਼ ਦੀ ਰਾਹ ਵਿੱਚ ਕਈ ਅੜਿੱਕੇ ਆ ਰਹੇ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਤੋਂ ਬਾਅਦ ਹੁਣ ਪੰਜਾਬ ਦੇ ਇੱਕ ਹੋਰ …

Read More »

ਨਵੀਂ ਹਵਾਬਾਜ਼ੀ ਨੀਤੀ ‘ਤੇ ਮੋਦੀ ਦੀ ਮੋਹਰ

ਇਕ ਘੰਟੇ ਦਾ ਹਵਾਈ ਸਫਰ 2500 ਰੁਪਏ ‘ਚ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਿੱਚ ਨਵੀਂ ਹਵਾਬਾਜ਼ੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਨੀਤੀ ਨੂੰ ਪੇਸ਼ ਕੀਤਾ ਹੈ। ਇਸ ਤਹਿਤ ਇੱਕ ਘੰਟੇ ਦੇ ਹਵਾਈ ਸਫਰ ਲਈ ਸਿਰਫ 2500 ਰੁਪਏ ਦੇਣੇ ਹੋਣਗੇ। …

Read More »

ਹੁਣ ਫਿਲਮ ‘ਡਿਸ਼ੂਮ’ ਖਿਲਾਫ ਡਟੀ ਦਿੱਲੀ ਗੁਰਦੁਆਰਾ ਕਮੇਟੀ

ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਕਿਰਪਾਨ ਦੀ ਬੇਅਦਬੀ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਡਿਸ਼ੂਮ’ ਫਿਲਮ ਦੇ ਨਿਰਮਾਤਾ ਤੇ ਅਦਾਕਾਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਹ ਨੋਟਿਸ ਭੇਜਿਆ ਹੈ। ਸਿਰਸਾ ਨੇ …

Read More »

ਕੇਜਰੀਵਾਲ ਨੇ ਮੋਦੀ ਨੂੰ ਬਣਾਇਆ ਨਿਸ਼ਾਨਾ

ਕਿਹਾ, ਦਿੱਲੀ ਦੇ ਲੋਕਾਂ ਨੂੰ ਤੰਗ ਨਾ ਕਰੋ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ, ਕੇਜਰੀਵਾਲ ਨਾਲ ਆਪਣੀ ਲੜਾਈ ਵਿੱਚ ਦਿੱਲੀ ਦੇ ਲੋਕਾਂ ਨੂੰ ਤੰਗ ਨਾ ਕਰਨ। ਕੇਜਰੀਵਾਲ ਨੇ ਕਿਹਾ ਕਿ …

Read More »

ਕੇਜਰੀਵਾਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨੇ ਦਿੱਤਾ ਅਸਤੀਫਾ

ਸਤੇਂਦਰ ਜੈਨ ਬਣੇ ਟਰਾਂਸਪੋਰਟ ਮੰਤਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਜਰੀਵਾਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਦਿੱਲੀ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਦਾ ਅਸਤੀਫਾ ਮੁੱਖ ਮੰਤਰੀ ਨੇ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਦੀ ਥਾਂ ‘ਤੇ ਹੁਣ ਸਤੇਂਦਰ ਜੈਨ ਨੂੰ ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਗੋਪਾਲ ਰਾਏ …

Read More »

ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਰਾਸ਼ਟਰਪਤੀ ਭਵਨ ਲਈ ਆਪਣਾ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਜੋਸ਼ੀ ਨੇ ਆਰ. ਐੱਸ. ਐੱਸ. ਅਤੇ ਭਾਜਪਾ ਲੀਡਰਸ਼ਿਪ ਵਿਚ ਲਾਬਿੰਗ ਸ਼ੁਰੂ ਕਰ ਦਿੱਤੀ ਹੈ। ਦੇਸ਼ ਵਿਚ …

Read More »

ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਵਿਜੇ ਮਾਲਿਆ ਨੂੰ ਭਗੌੜਾ ਐਲਾਨਿਆ

ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿਚੋਂ ਫਰਾਰ ਚੱਲ ਰਹੇ 9000 ਕਰੋੜ ਦੇ ਕਰਜਈ ਉਦਯੋਗਪਤੀ ਵਿਜੇ ਮਾਲਿਆ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟਰੇਟ ਦੀ ਮੰਗ ‘ਤੇ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਮਾਲਿਆ ਨੂੰ ਭਗੌੜਾ ਕਰਾਰ ਦਿੱਤਾ ਹੈ। ਵਿਜੇ ਮਾਲਿਆ ਇਸ ਵੇਲੇ ਇੰਗਲੈਂਡ ਵਿੱਚ ਹੈ। ਭਰਤ ਸਰਕਾਰ ਮਾਲਿਆ ਨੂੰ ਭਾਰਤ ਵਾਪਸ …

Read More »

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ‘ਡੀਅਰ’ ਕਹਿ ਕਸੂਤੇ ਫਸੇ ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ

ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਡੀਅਰ ਕਹਿ ਕੇ ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ ਕਸੂਤੇ ਘਿਰ ਗਏ। ਦਰਅਸਲ, ਚੌਧਰੀ ਨੇ ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਸਮ੍ਰਿਤੀ ਨੂੰ ਟਵਿਟਰ ‘ਤੇ ਡੀਅਰ ਕਹਿ ਕੇ ਸਵਾਲ ਪੁੱਛਿਆ। ਇਸ ‘ਤੇ ਸਮ੍ਰਿਤੀ ਨੇ ਇਤਰਾਜ਼ ਕੀਤਾ। ਇਸ ਬਹਿਸ ਵਿੱਚ ਟਵਿਟਰ ਦਾ ਪ੍ਰਯੋਗ …

Read More »

ਚੀਨ ਨੇ ਪਹਿਲੀ ਵਾਰ ਮੰਨਿਆ ਕਿ ਮੁੰਬਈ ਹਮਲੇ ‘ਚ ਸੀ ਪਾਕਿ ਦਾ ਹੱਥ

ਚੀਨ ਦੇ ਸਰਕਾਰੀ ਚੈਨਲ ‘ਤੇ ਡਾਕੂਮੈਂਟਰੀ ਦਿਖਾਈ ਮੁੰਬਈ/ਬਿਊਰੋ ਨਿਊਜ਼ ਚੀਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਮੁੰਬਈ ਉੱਤੇ ਹੋਏ ਦਹਿਸ਼ਤਗਰਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ। ਲਸ਼ਕਰ-ਏ-ਤੋਇਬਾ ਦੀ ਭੂਮਿਕਾ ਨੂੰ ਉਜਾਗਰ ਕਰਦੀ ਇੱਕ ਡਾਕੂਮੈਂਟਰੀ ਚੀਨ ਦੇ ਸਰਕਾਰੀ ਚੈਨਲ ਉੱਤੇ ਦਿਖਾਈ ਗਈ ਜਿਸ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ …

Read More »