Breaking News
Home / ਪੰਜਾਬ (page 873)

ਪੰਜਾਬ

ਪੰਜਾਬ

ਬੇਅਦਬੀ ਕਾਂਡ : ਹਾਈਕੋਰਟ ਨੇ ਆਰੋਪੀ ਸੁਖਜਿੰਦਰ ਸਿੰਘ ਦੀ ਅਰਜ਼ੀ ਖਾਰਜ ਕਰਕੇ ਦਿੱਤੇ ਆਦੇਸ਼

ਬੇਅਦਬੀ ਮਾਮਲੇ ਦੀ ਜਾਂਚ ਦੇ ਦਸਤਾਵੇਜ਼ ਸੀਬੀਆਈ ਇੱਕ ਮਹੀਨੇ ‘ਚ ਪੁਲਿਸ ਨੂੰ ਸੌਂਪੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੀਬੀਆਈ ਨੂੰ ਹਦਾਇਤ ਕੀਤੀ ਹੈ ਕਿ ਸਾਲ 2015 ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸਾਰੀਆਂ ਕੇਸ ਡਾਇਰੀਆਂ ਤੇ ਦਸਤਾਵੇਜ਼ ਇਕ ਮਹੀਨੇ ਦੇ ਅੰਦਰ ਪੰਜਾਬ ਪੁਲਿਸ ਨੂੰ ਸੌਂਪ ਦਿੱਤੇ ਜਾਣ। ਅਦਾਲਤ …

Read More »

ਹਾਈਕੋਰਟ ਨੇ ਖੱਟੜਾ ਨੂੰ ਸਿਟ ‘ਚੋਂ ਬਾਹਰ ਕਰਨ ਦੇ ਦਿੱਤੇ ਆਦੇਸ਼

ਫਰੀਦਕੋਟ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਪੰਜਾਬ ਪੁਲਿਸ ਨੂੰ ਸੌਂਪਦਿਆਂ ਆਦੇਸ਼ ਦਿੱਤੇ ਹਨ ਕਿ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਚੇਅਰਮੈਨ ਡੀਆਈਜੀ …

Read More »

ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ

ਮਾਲਵਾ ਯੂਥ ਅਕਾਲੀ ਦਲ ਦੇ ਪ੍ਰਧਾਨ 3 ਸਾਥੀਆਂ ਸਣੇ ਆਮ ਆਦਮੀ ਪਾਰਟੀ ‘ਚ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਯੂਥ ਅਕਾਲੀ ਦਲ ਮਾਲਵਾ ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਆਪਣੇ 3 ਸਾਥੀਆਂ ਸਣੇ …

Read More »

ਚੰਨੀ ਸੰਭਾਲਣਗੇ ਸੁਖਬੀਰ ਦੀ ‘ਡ੍ਰੀਮ ਬੱਸ’ ਦਾ ਸਟੇਅਰਿੰਗ

ਸੈਰ-ਸਪਾਟਾ ਮੰਤਰੀ ਨੇ ਸਿੰਚਾਈ ਵਿਭਾਗ ਨੂੰ ਜਲ ਬੱਸਾਂ ਚਲਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ : ਪਾਣੀ ਵਿੱਚ ਬੱਸਾਂ ਚਲਾਉਣੀਆਂ, ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਤੱਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰਾਜੈਕਟ ਸੀ। ਇਹ ਪ੍ਰਾਜੈਕਟ ਜ਼ਮੀਨੀ ਹਕੀਕਤ ਵੀ ਬਣਿਆ, ਪਰ ਕਾਮਯਾਬ ਨਹੀਂ ਹੋ ਸਕਿਆ। ਪੰਜਾਬ ਵਿਚ 2017 …

Read More »

ਨਵਜੋਤ ਸਿੰਘ ਸਿੱਧੂ ਨੇ ਸੇਲ ‘ਤੇ ਲਾਈ ਸੀ ਬੱਸ

ਸੁਖਬੀਰ ਬਾਦਲ ਨੇ 15 ਜਨਵਰੀ 2015 ਨੂੰ ਹਰੀਕੇ ਪੱਤਣ ਵਿਚ ਜਲ ਬੱਸ ਚਲਾਉਣ ਦਾ ਐਲਾਨ ਕੀਤਾ ਸੀ। 13 ਦਸੰਬਰ 2016 ਨੂੰ ਸੁਖਬੀਰ ਦਾ 10 ਕਰੋੜੀ ਇਹ ਪ੍ਰਾਜੈਕਟ ਜ਼ਮੀਨ ਹਕੀਕਤ ਬਣਿਆ। ਬੱਸ ਦੀ ਕੀਮਤ 2 ਕਰੋੜ ਰੁਪਏ ਸੀ ਤੇ 8 ਕਰੋੜ ਰੁਪਏ ਇਸ ਬੱਸ ਨੂੰ ਚਲਾਉਣ ਲਈ ਬਣਾਏ ਗਏ ਟਰੈਕ ‘ਤੇ …

Read More »

ਕੈਪਟਨ ਅਮਰਿੰਦਰ ਨੇ ਭੂਸ਼ਣ ਦੇ ਬਿਆਨ ਤੋਂ ਬਾਅਦ ਦਿੱਤੀ ਸਫਾਈ

ਕਿਹਾ, ਪੰਜਾਬ ‘ਚ ਨਹੀਂ ਲਾਗੂ ਕੇਂਦਰ ਦੇ ਖੇਤੀ ਕਾਨੂੰਨ ਚੰਡੀਗੜ੍ਹ, ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਕੇਂਦਰ ਦੇ ਖੇਤੀ ਕਾਨੂੰਨ ਲਾਗੂ ਨਹੀਂ ਹਨ। ਮੁੱਖ ਮੰਤਰੀ ਨੇ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ ਕੈਬਨਿਟ ਮੰਤਰੀ …

Read More »

ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਬਲਜੀਤ ਸਿੱਧੂ ਅਤੇ ਪਰਮਜੀਤ ਪੰਨੂੰ ਮੁਅੱਤਲ

ਇਰਾਦਾ ਏ ਕਤਲ ਤੋਂ ਇਲਾਵਾ ਹੋਰ ਅਹਿਮ ਧਾਰਾਵਾਂ ਤਹਿਤ ਵੀ ਕੇਸ ਦਰਜ ਫਰੀਦਕੋਟ, ਬਿਊਰੋ ਨਿਊਜ਼ ਪੰਜਾਬ ਦੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੇ ਡੀਜੀਪੀ ਪੰਜਾਬ ਦੀ ਸਿਫਾਰਸ਼ ‘ਤੇ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਕੋਟਕਪੂਰਾ ਗੋਲੀਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਤਤਕਾਲੀ ਡੀਐਸਪੀ ਕੋਟਕਪੂਰਾ ਤੇ ਮੌਜੂਦਾ ਐਸ ਪੀ ਬਲਜੀਤ ਸਿੰਘ ਸਿੱਧੂ …

Read More »

ਪੰਜਾਬ ‘ਚ ਨਗਰ ਕੌਂਸਲ ਚੋਣਾਂ 20 ਫਰਵਰੀ ਨੂੰ ਹੋਣ ਦੀ ਸੰਭਾਵਨਾ

ਸਿਆਸੀ ਪਾਰਟੀਆਂ ਦੇ ਆਗੂ ਆਪੋ ਆਪਣੇ ਹਲਕਿਆਂ ‘ਚ ਹੋਏ ਸਰਗਰਮ ਚੰਡੀਗੜ੍ਹ, ਬਿਊਰੋ ਨਿਊਜ਼ ਪੰਜਾਬ ਵਿਚ 118 ਨਗਰ ਕੌਂਸਲਾਂ ਦੀਆਂ ਚੋਣਾਂ 20 ਫਰਵਰੀ ਨੂੰ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਰਾਜ ਦੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੀ ਤਰੀਕ ਅਤੇ ਚੋਣ ਪ੍ਰਕਿਰਿਆ ਬਾਰੇ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ …

Read More »

ਪੰਜਾਬ ‘ਚ ਅੱਜ ਖੁੱਲ੍ਹੇ ਸਕੂਲ, ਬੱਚਿਆਂ ‘ਚ ਦਿਸਿਆ ਉਤਸ਼ਾਹ

ਪਟਿਆਲਾ ‘ਚ ਬੱਚਿਆਂ ਦੇ ਗਲਾਂ ਵਿੱਚ ਹਾਰ ਪਾ ਕੇ ਕੀਤਾ ਗਿਆ ਸਵਾਗਤ ਚੰਡੀਗੜ੍ਹ, ਬਿਊਰੋ ਨਿਊਜ਼ ਪੰਜਾਬ ਦੇ ਸਿੱਖਿਆ ਵਿਭਾਗ ਦੇ ਆਦੇਸ਼ਾਂ ‘ਤੇ ਅੱਜ ਸੂਬੇ ਦੇ ਸਾਰੇ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ ਖੁੱਲ੍ਹ ਗਏ ਅਤੇ ਬੱਚਿਆਂ ਵਿਚ ਉਤਸ਼ਾਹ ਵੀ ਦੇਖਿਆ ਗਿਆ। ਪਹਿਲੇ ਦਿਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ …

Read More »

ਹੁਸ਼ਿਆਰਪੁਰ ‘ਚ ਨਰਸਿੰਗ ਦੀ ਵਿਦਿਆਰਥਣ ਨੇ ਪੇਪਰ ਤੋਂ ਇਕ ਦਿਨ ਪਹਿਲਾਂ ਹੋਸਟਲ ‘ਚ ਕੀਤੀ ਖੁਦਕੁਸ਼ੀ

ਹਿਮਾਚਲ ਦੇ ਕਾਂਗੜਾ ਨਾਲ ਸਬੰਧਤ ਸੀ ਮ੍ਰਿਤਕਾ ਸੁਰਭੀ ਹੁਸ਼ਿਆਰਪੁਰ, ਬਿਊਰੋ ਨਿਊਜ਼ ਹੁਸ਼ਿਆਰਪੁਰ ਵਿਚ ਲੰਘੀ ਦੇਰ ਰਾਤ ਨਰਸਿੰਗ ਦੀ ਵਿਦਿਆਰਥਣ ਸੁਰਭੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੀ ਰਹਿਣ ਵਾਲੀ ਸੀ। ਧਿਆਨ ਰਹੇ ਕਿ ਮ੍ਰਿਤਕਾ ਦੇ ਭਰਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ …

Read More »