Breaking News
Home / ਪੰਜਾਬ (page 1566)

ਪੰਜਾਬ

ਪੰਜਾਬ

ਪੰਜਾਬ ਕਾਂਗਰਸ ਨੇ ਮੋਦੀ ਸਰਕਾਰ ‘ਤੇ ਲਾਏ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼

ਅਕਾਲੀ-ਭਾਜਪਾ ਦੇ ਰਿਸ਼ਤਿਆਂ ‘ਚ ਗਿਰਾਵਟ ਪੰਜਾਬ ਲਈ ਮਹਿੰਗੀ ਸਾਬਤ ਹੋਈ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਨੇ ਮੋਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ। ਪੰਜਾਬ ਕਾਂਗਰਸ ਦੇ ਆਗੂਆਂ ਕੇਵਲ ਸਿੰਘ ਢਿੱਲੋਂ, ਓ.ਪੀ. ਸੋਨੀ ਤੇ ਰਾਣਾ ਗੁਰਜੀਤ ਸਿੰਘ ਨੇ ਕਿਹਾ …

Read More »

ਹਰਸਿਮਰਤ ‘ਤੇ ਗਹਿਣੇ-ਗੱਟੇ ਦੀ ‘ਸੰਘਣੀ ਛਾਂ’

ਕੇਂਦਰੀ ਵਜ਼ਾਰਤ ਵਿਚ ਸ਼ਾਮਲ ਮਹਿਲਾਵਾਂ ‘ਚੋਂ ਸਭ ਤੋਂ ਵੱਧ ਛੇ ਕਰੋੜ ਦੇ ਗਹਿਣੇ ਬਠਿੰਡਾ/ਬਿਊਰੋ ਨਿਊਜ਼ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਤਕਰੀਬਨ ਛੇ ਕਰੋੜ ਰੁਪਏ ਦੇ ਗਹਿਣੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਪੂਰੀ ਕੇਂਦਰੀ ਵਜ਼ਾਰਤ ਨੂੰ ਪਛਾੜ ਦਿੱਤਾ ਹੈ। ਹਰਸਿਮਰਤ ਬਾਦਲ ਨੇ 2015-16 ਮਾਲੀ ਵਰ੍ਹੇ ਦੌਰਾਨ ਤਕਰੀਬਨ 62 ਲੱਖ …

Read More »

ਪੁਲਿਸ ਮੁਲਾਜ਼ਮਾਂ ਲਈ ਸਾਲ ਵਿਚ ਦੋ ਵਾਰ ਨਿਸ਼ਾਨੇਬਾਜ਼ੀ ਸਿਖਲਾਈ ਜ਼ਰੂਰੀ

ਸਿਖਲਾਈ ਨੂੰ ਅਣਦੇਖਿਆ ਕਰਨ ਵਾਲਿਆਂ ਨੂੰ ਵਿਭਾਗੀ ਤਰੱਕੀ ਲਈ ਕਰਨੀ ਪਏਗੀ ਉਡੀਕ ਪਟਿਆਲਾ/ਬਿਊਰੋ ਨਿਊਜ਼ ਸੂਬੇ ਵਿੱਚ ਹਾਲ ਹੀ ਵਿੱਚ ਅੱਤਵਾਦੀ ਹਮਲਿਆਂ ਤੇ ਦਹਿਸ਼ਤੀ ਧਮਕੀਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਆਪਣੇ ਮੁਲਾਜ਼ਮਾਂ ਲਈ ਸਾਲ ਵਿੱਚ ਦੋ ਵਾਰ ਟਾਰਗੈੱਟ ਸ਼ੂਟਿੰਗ ਪ੍ਰੈਕਟਿਸ ਜ਼ਰੂਰੀ ਕਰ ਦਿੱਤੀ ਹੈ। ਜਿਹੜੇ ਇਸ ਸਿਖਲਾਈ ਵਿੱਚ ਹਿੱਸਾ ਨਹੀਂ ਲੈਣਗੇ …

Read More »

ਮਰਹੂਮ ਗੁਰਚਰਨ ਵਿਰਕ ਨੂੰ ਸੰਗੀਤ ਦੀਆਂ ਵੱਖ-ਵੱਖ ਹਸਤੀਆਂ ਵੱਲੋਂ ਸ਼ਰਧਾਂਜਲੀਆਂ ਭੇਟ

ਸਾਦਿਕ/ਬਿਊਰੋ ਨਿਊਜ਼ ਨਿੱਘੇ ਸੁਭਾਅ ਨਾਲ ਜਾਣੇ ਜਾਂਦੇ ਨਾਮਵਰ ਫ਼ਿਲਮ ਡਾਇਰੈਕਟਰ ਅਤੇ ਪ੍ਰਸਿੱਧ ਗੀਤਕਾਰ ‘ਗੁਰਚਰਨ ਵਿਰਕ ਅਰਾਈਆਂ’ ਵਾਲਾ ਜੋ ਪਿਛਲੇ ਦਿਨੀਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਅਰਾਈਆਂ ਵਾਲਾ ਵਿਖੇ ਪਾਏ …

Read More »

ਪੱਤਰਕਾਰਾਂ ਨੂੰ ਸੁਰੱਖਿਆ ਮੁਹੱਈਆ ਕੀਤੇ ਬਿਨਾਂ ਦੇਸ਼ ਦੀ ਤਰੱਕੀ ਅਸੰਭਵ: ਜਸਟਿਸ ਪ੍ਰਸਾਦ

ਮੀਡੀਆ ਲਈ ਚੁਣੌਤੀਆਂ ਬਾਰੇ ਸੈਮੀਨਾਰ; ਪੱਤਰਕਾਰ ਭਲਾਈ ਫੰਡ ‘ਤੇ ਵਿਚਾਰਾਂ; ਪੱਤਰਕਾਰ ਸੁਰੱਖਿਆ ਕਾਨੂੰਨ ਬਣਾਉਣ ਦੀ ਉਠੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਸੀ.ਕੇ. ਪ੍ਰਸਾਦ ਨੇ ਕਿਹਾ ਕਿ ਪੱਤਰਕਾਰਾਂ ਨੂੰ ਸਰੀਰਕ ਤੇ ਵਿੱਤੀ ਸੁਰੱਖਿਆ ਮੁਹੱਈਆ ਕੀਤੇ ਬਿਨਾਂ ਦੇਸ਼ ਦਾ ਅੱਗੇ ਵਧਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ …

Read More »

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ ਦਿੱਤੀ ਵਿਰਾਸਤੀ ਦਿਖ

ਵਿਸ਼ਵ ਪੱਧਰੀ ਵਿਰਾਸਤੀ ਤੇ ਸੁੰਦਰ ਦਿਖ ਦੇਣ ਦਾ ਸੁਪਨਾ ਪੂਰਾ ਹੋਇਆ: ਉਪ ਮੁੱਖ ਮੰਤਰੀ ਅੰਮ੍ਰਿਤਸਰ : ਪੁਰਾਤਨ ਟਾਊਨ ਹਾਲ ਇਮਾਰਤ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਦੇ ਰਸਤੇ ਨੂੰ ਨਵੀਂ ਵਿਰਾਸਤੀ ਦਿਖ ਦੇ ਦਿੱਤੀ ਗਈ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ …

Read More »

‘ਬਾਦਲ ਟੈਕਸ’ ਨੇ ਤਬਾਹ ਕੀਤੀ ਪੰਜਾਬ ਦੀ ਸਨਅਤ: ਕੇਜਰੀਵਾਲ

‘ਆਪ’ ਵਲੋਂ ਚੋਣ ਕਮਿਸ਼ਨ ਨੂੰ ਸੌਂਪੀ ਜਾਵੇਗੀ ਸ਼ੱਕੀ ਭੂਮਿਕਾ ਵਾਲੇ ਅਧਿਕਾਰੀਆਂ ਦੀ ਸੂਚੀ ਬਠਿੰਡਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਆਖਿਆ ਕਿ ਪੰਜਾਬ ਦੇ ਉਦਯੋਗ ‘ਬਾਦਲ ਟੈਕਸ’ ਨੇ ਤਬਾਹ ਕੀਤੇ ਹਨ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬ ਵਿੱਚੋਂ ਬਾਹਰ ਜਾਣ ਲਈ ਮਜਬੂਰ …

Read More »

‘ਆਪ’ ਵੱਲੋਂ ਸਨਅਤ, ਟਰਾਂਸਪੋਰਟ ਤੇ ਵਪਾਰ ਬਾਰੇ 21 ਨੁਕਾਤੀ ਮੈਨੀਫੈਸਟੋ ਜਾਰੀ

ਲੁਧਿਆਣਾ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਥੇ ਵਪਾਰ, ਉਦਯੋਗ ਤੇ ਟਰਾਂਸਪੋਰਟ ਬਾਰੇ 21 ਨੁਕਤਿਆਂ ਵਾਲਾ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਹੈ ਕਿ ਬਾਦਲ ਸਰਕਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਘੁਟਾਲੇ ਦਾ ਕੇਸ ਬੰਦ ਕਰਕੇ ਕੈਪਟਨ ਨਾਲ ਹੋਏ ਰਾਜਸੀ ਸਮਝੌਤੇ ਦਾ …

Read More »

ਛੋਟੇਪੁਰ ਖ਼ਿਲਾਫ਼ ਪੈਸੇ ਲੈਣ ਦੀ ਇਕ ਨਹੀਂ, ਕਈ ਸ਼ਿਕਾਇਤਾਂ ਸਨ: ਕੇਜਰੀਵਾਲ

ਕੋਈ ਗਰਾਫ ਨਹੀਂ ਡਿੱਗਾ, ਅੱਜ ਵੀ 96 ਸੀਟਾਂ ਪੱਕੀਆਂ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮ ਖੁਲਾਸਾ ਕੀਤਾ ਹੈ ਕਿ ਪਾਰਟੀ ਵਿਚੋਂ ਕੱਢੇ ਸੁੱਚਾ ਸਿੰਘ ਛੋਟੇਪੁਰ ਖ਼ਿਲਾਫ਼ ਪੈਸੇ ਲੈਣ ਦੀ ਇਕ ਨਹੀਂ ਬਲਕਿ ਕਈ ਸ਼ਿਕਾਇਤਾਂ ਮਿਲੀਆਂ ਸਨ। ਕੇਜਰੀਵਾਲ ਨੇ …

Read More »

ਫ਼ੌਜੀਆਂ ਦੇ ਮਸਲੇ ਹੱਲ ਕਰਨ ਲਈ ਹੈਲਪਲਾਈਨ ਛੇਤੀ: ਬਾਦਲ

ਮੁੱਖ ਮੰਤਰੀ ਵੱਲੋਂ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਦਾ ਉਦਘਾਟਨ; ਜੰਗੀ ਨਾਇਕਾਂ ਦੀ ਸ਼ਲਾਘਾ ਅੰਮ੍ਰਿਤਸਰ/ਬਿਊਰੋ ਨਿਊਜ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਦੇ ਮੱਦੇਨਜ਼ਰ ਐਤਵਾਰ ਨੂੰ ਇਥੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਫੌਜੀਆਂ ਅਤੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਜਲਦੀ ਹੀ ਹੈਲਪਲਾਈਨ ਸ਼ੁਰੂ ਕਰੇਗੀ। ਉਨ੍ਹਾਂ ਹਦਾਇਤ …

Read More »