ਪੰਜਾਬ ਨੂੰ ਮਿਲਣਗੇ 218.40 ਕਰੋੜ ਰੁਪਏ
ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ 22 ਸੂਬਾ ਸਰਕਾਰਾਂ ਨੂੰ ਸਬੰਧਤ ਸੂਬਾ ਆਫਤ ਪ੍ਰਤੀਕਿਰਿਆ ਫੰਡਾਂ (ਐਸਡੀਆਰਐਫ) ਦੇ ਲਈ 7532 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਰਾਸ਼ੀ ਗ੍ਰਹਿ ਮੰਤਰਾਲੇ ਦੀਆਂ ਸਿਫਾਰਸ਼ਾਂ ਅਨੁਸਾਰ ਜਾਰੀ ਕੀਤੀ ਗਈ ਹੈ। ਕੇਂਦਰ ਨੇ ਇਸ ਸਾਲ ਪਏ ਭਾਰੀ ਮੀਂਹ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਬੀਤੇ ਵਿੱਤੀ ਵਰ੍ਹੇ ਵਿਚ ਦਿੱਤੀ ਗਈ ਧਨ ਰਾਸ਼ੀ ਦੀ ਵਰਤੋਂ ਦੇ ਸਰਟੀਫਿਕੇਟਾਂ ਦੀ ਉਡੀਕ ਕੀਤੇ ਬਿਨਾ ਹੀ ਤੁਰੰਤ ਰਾਸ਼ੀ ਜਾਰੀ ਕਰਨ ਲਈ ਦਿਸ਼ਾ ਨਿਰਦੇਸ਼ ਵਿਚ ਢਿੱਲ ਦਿੱਤੀ ਹੈ। ਕੇਂਦਰ ਵਲੋਂ ਜਾਰੀ ਕੀਤੇ ਸੂਬਾ ਆਫਤ ਫੰਡ ਤਹਿਤ ਪੰਜਾਬ ਨੂੰ 218.40 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਨੂੰ 493.60 ਕਰੋੜ, ਅਰੁਣਾਂਚਲ ਪ੍ਰਦੇਸ਼ ਨੂੰ 110.40 ਕਰੋੜ, ਆਸਾਮ ਨੂੰ 340.40 ਕਰੋੜ, ਬਿਹਾਰ ਨੂੰ 624.40 ਕਰੋੜ, ਛੱਤੀਸ਼ਗੜ੍ਹ ਨੂੰ 181.60 ਕਰੋੜ, ਗੋਆ ਨੂੰ 4.80 ਕਰੋੜ, ਗੁਜਰਾਤ ਨੂੰ 584 ਕਰੋੜ, ਹਰਿਆਣਾ ਨੂੰ 216.80 ਕਰੋੜ, ਹਿਮਾਚਲ ਪ੍ਰਦੇਸ਼ ਨੂੰ 180.40 ਕਰੋੜ, ਕਰਨਾਟਕ ਨੂੰ 348.80 ਕਰੋੜ, ਕੇਰਲ ਨੂੰ 138.80 ਕਰੋੜ, ਮਨੀਪੁਰ ਨੂੰ 18.80 ਕਰੋੜ, ਮੇਘਾਲਿਆ ਨੂੰ 27.20 ਕਰੋੜ, ਮਿਜ਼ੋਰਮ ਨੂੰ 20.80 ਕਰੋੜ, ਉਡੀਸਾ ਨੂੰ 707.60 ਕਰੋੜ, ਤਾਮਿਲਨਾਡੂ ਨੂੰ 450 ਕਰੋੜ, ਤੇਲੰਗਾਨਾ ਨੂੰ 188.80 ਕਰੋੜ, ਤ੍ਰਿਪੁਰਾ ਨੂੰ 30.40 ਕਰੋੜ, ਉਤਰ ਪ੍ਰਦੇਸ਼ ਨੂੰ 812 ਕਰੋੜ ਤੇ ਉਤਰਾਖੰਡ ਨੂੰ 413.20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …