ਅਹਿਮਦਾਬਾਦ ਫਲਾਈਟ ਦੇ ਯਾਤਰੀ ਨੇ ਕੀਤੀ ਸ਼ਿਕਾਇਤ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ਵਿਚ ਯਾਤਰੀ ਮੱਛਰਾਂ ਤੋਂ ਪ੍ਰੇਸ਼ਾਨ ਹੋ ਗਏ। ਦੋ ਘੰਟੇ ਦੇ ਸਫਰ ਵਿਚ ਯਾਤਰੀਆਂ ਨੇ ਇਸਦੀ ਸ਼ਿਕਾਇਤ ਸਟਾਫ ਨੂੰ ਵੀ ਕੀਤੀ ਅਤੇ ਏਅਰ ਲਾਈਨਜ਼ ਨੂੰ ਕਰ ਦਿੱਤੀ। ਜਿਸ ਤੋਂ ਬਾਅਦ ਏਅਰ ਲਾਈਨਜ਼ ਨੇ ਇਸਦੇ ਲਈ ਮਾਫੀ ਮੰਗੀ ਅਤੇ ਅੱਗੇ ਤੋਂ ਇਸਦਾ ਧਿਆਨ ਰੱਖਣ ਦਾ ਵਾਅਦਾ ਵੀ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮਿ੍ਰਤਸਰ ਦੇ ਏਅਰਪੋਰਟ ਤੋਂ ਅਹਿਮਦਾਬਾਦ ਲਈ ਫਲਾਈਟ ਮੰਗਲਵਾਰ ਰਾਤ 8 ਵਜੇ ਰਵਾਨਾ ਹੋਈ ਅਤੇ ਰਾਤ ਸਵਾ 10 ਦਸੇ ਅਹਿਮਦਾਬਾਦ ਪਹੁੰਚੀ। ਅਹਿਮਦਾਬਾਦ ਦੇ ਹੋਮਿਓਪੈਥੀ ਡਾਕਟਰ ਕਿਊਰ ਮਜੂਮਦਾਰ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਫਲਾਈਟ ਵਿਚ ਮੱਛਰਾਂ ਦੀ ਭਰਮਾਰ ਹੈ। ਜਿਸਦੇ ਚੱਲਦਿਆਂ ਇਹ ਸਫਰ ਅਰਾਮਦਾਇਕ ਨਹੀਂ ਰਿਹਾ। ਸ਼ਿਕਾਇਤ ਤੋਂ ਬਾਅਦ ਏਅਰ ਲਾਈਨਜ਼ ਨੇ ਯਾਤਰੀ ਕੋਲੋਂ ਮਾਫੀ ਮੰਗੀ। ਏਅਰ ਲਾਈਨਜ਼ ਦਾ ਕਹਿਣਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਮੱਛਰਾਂ ਨੂੰ ਦੇਖਣਾ ਨਿਸ਼ਚਿਤ ਰੂਪ ਵਿਚ ਅਸੰਭਵ ਹੈ ਅਤੇ ਅਸੀਂ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨੂੰ ਗੰਭੀਰਤਾ ਨਾਲ ਲੈਂਦੇ ਵੀ ਹਾਂ। ਏਅਰ ਲਾਈਨਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗੇ ਤੋਂ ਸਾਡੀ ਟੀਮ ਉਡਾਣ ਦੌਰਾਨ ਬਿਹਤਰ ਉਪਾਅ ਕਰੇਗੀ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …