ਨਵੀਂ ਦਿੱਲੀ : ਐੱਨਸੀਈਆਰਟੀ ਦੀਆਂ 12ਵੀਂ ਕਲਾਸ ਦੀਆਂ ਕਿਤਾਬਾਂ ‘ਚੋਂ ਕੁਝ ਖਾਸ ਹਵਾਲੇ ਹਟਾਏ ਜਾਣ ਲਈ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਮੁਤਾਬਕ ਆਧੁਨਿਕ ਭਾਰਤੀ ਇਤਿਹਾਸ 2014 ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਸਿੱਬਲ ਨੇ ਟਵੀਟ ਕੀਤਾ,”ਐੱਨਸੀਈਆਰਟੀ ਪਾਠ ਪੁਸਤਕਾਂ: ਹਟਾਏ ਗਏ ਵਿਸ਼ੇ-1. ਹਿੰਦੂ ਮੁਸਲਿਮ ਏਕਤਾ ਲਈ ਗਾਂਧੀ ਦੀਆਂ ਕੋਸ਼ਿਸ਼ਾਂ, 2. ਆਰਐੱਸਐੱਸ ‘ਤੇ ਪਾਬੰਦੀ, 3. ਗੁਜਰਾਤ ਦੰਗਿਆਂ ਨਾਲ ਜੁੜੇ ਸਾਰੇ ਸੰਦਰਭ, 4. ਸਮਕਾਲੀ ਭਾਰਤ ‘ਚ ਸਮਾਜਿਕ ਅੰਦੋਲਨ ‘ਚ ਤਬਦੀਲ ਹੋਣ ਵਾਲੇ ਪ੍ਰਦਰਸ਼ਨ।” ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੇ ਭਾਰਤ ਮੁਤਾਬਕ ਆਧੁਿਨਕ ਭਾਰਤੀ ਇਤਿਹਾਸ 2014 ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਭਾਜਪਾ 2014 ‘ਚ ਸੱਤਾ ‘ਚ ਆਈ ਸੀ।