‘ਇੰਡੀਆ ਯੂਕੇ ਆਊਟਸਟੈਂਡਿੰਗ ਆਨਰ ਐਵਾਰਡ’ ਮਿਲੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਯੂਕੇ ਦੀ ਸੰਸਦ ਵਿਚ ‘ਇੰਡੀਆ ਯੂਕੇ ਆਊਟਸਟੈਂਡਿੰਗ ਆਨਰ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਰਾਘਵ ਚੱਢਾ ਨੂੰ ਸਰਕਾਰ, ਰਾਜਨੀਤੀ, ਕਾਨੂੰਨ ਅਤੇ ਸਮਾਜ ਸ਼੍ਰੇਣੀ ਲਈ ਲਾਮਿਸਾਲ ਪ੍ਰਾਪਤੀਆਂ ਕਰਨ ਵਾਲੇ ਦੇ ਰੂਪ ਵਿਚ ਚੁਣਿਆ ਗਿਆ ਹੈ। ਇੰਡੀਆ ਯੂਕੇ ਅਚੀਵਰ ਐਵਾਰਡ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਯੂਕੇ ਵਿਚ ਅਧਿਐਨ ਕਰਨ ਵਾਲੇ ਨੌਜਵਾਨ ਭਾਰਤੀਆਂ ਦੀਆਂ ਵਿਦਿਅਕ ਅਤੇ ਪ੍ਰੋਫੈਸ਼ਨਲ ਪ੍ਰਾਪਤੀਆਂ ਦੇ ਸਨਮਾਨ ਵਿਚ ਪ੍ਰਦਾਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਰਾਘਵ ਚੱਢਾ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹਾਈ ਕੀਤੀ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਲੰਡਨ ਵਿੱਚ ਇੱਕ ਬੁਟੀਕ ਵੇਲਥ ਮੈਨੇਜਮੈਂਟ ਫਰਮ ਦੀ ਸਥਾਪਨਾ ਕੀਤੀ। ਫਿਰ ਉਹ ਭਾਰਤ ਵਾਪਸ ਪਰਤੇ ਅਤੇ ਇੱਕ ਨੌਜਵਾਨ ਕਾਰਕੁਨ ਵਜੋਂ ਭਿ੍ਰਸ਼ਟਾਚਾਰ ਵਿਰੋਧੀ ਕਾਨੂੰਨ ਦੀ ਮੰਗ ਕਰਦੇ ਹੋਏ ਇੰਡੀਆ ਅਗੇਂਸਟ ਕਰੱਪਸ਼ਨ ਮੂਵਮੈਂਟ ਵਿੱਚ ਸ਼ਾਮਲ ਹੋ ਗਏ। ਬਾਅਦ ਵਿੱਚ ਇਸ ਅੰਦੋਲਨ ਨੇ ਆਮ ਆਦਮੀ ਪਾਰਟੀ (ਆਪ) ਦਾ ਰੂਪ ਲੈ ਲਿਆ, ਜਿਸ ਦੀ ਅਗਵਾਈ ਇਸ ਅੰਦੋਲਨ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਕਰ ਰਹੇ ਸਨ। ਇੱਕ ਨੌਜਵਾਨ ਆਗੂ ਵਜੋਂ ਰਾਘਵ ਚੱਢਾ ‘ਆਪ’ ਦੇ ਸੰਸਥਾਪਕ ਮੈਂਬਰ ਬਣ ਗਏ। ਰਾਘਵ ਚੱਢਾ 2022 ਵਿੱਚ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਬਣੇ, ਜਿੱਥੇ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …