9.6 C
Toronto
Monday, April 13, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਲੋਹੜੀ
ਪੋਹ ਮਹੀਨੇ ਦਾ ਆਖਰੀ ਜਦ ਦਿਨ ਹੁੰਦਾ,
ਤਿਓਹਾਰ ਲੋਹੜੀ ਦਾ ਜਾਂਦਾ ਹੈ ਆ ਭਾਈ।
ਲੋਹੜੀ ਮਨਾਉਂਦੇ ਨੇ ਜਿਨ੍ਹਾਂ ਦੀ ਬੜੀ ਜੋੜੀ,
Double ਚੜ੍ਹਦਾ ਹੈ ਪ੍ਰੀਵਾਰਾਂ ਨੂੰ ਚਾਅ ਭਾਈ।
ਧੀਆਂ, ਪੁੱਤਾਂ ਦੀ ਭਾਗਾਂ ਵਾਲੇ ਵੰਡਣ ਲੋਹੜੀ,
ਕਰਤਾਰ ਦੇਵੇ ਜੇ ਵੇਲ ਵਧਾਅ ਭਾਈ।
ਓਧਰ ਪੰਜਾਬ ਵਿੱਚ ਹੁੰਦੀ ਹੈ ਪਤੰਗ਼-ਬਾਜੀ,
ਪੇਚੇ ਲੜਾ ਕੇ Youth ਪਾਉਣ ਗਾਹ ਭਾਈ।
ਰੜ੍ਹਕ ਪੁਰਾਣੀ ਕਈ ਏਸ ਦਿਨ ਕੱਢ ਲੈਂਦੇ,
ਲੜਾਈਆਂ ਭਾਲਦੇ ਨੇ ਖਾਹ-ਮਖ਼ਾਹ ਭਾਈ।
ਮੂੰਗਫਲੀ, ਰਿਓੜੀਆਂ, ਭੁੱਗਾ ਤੇ ਗਚਕ ਖਜੂਰਾਂ,
ਵੇਖ-ਵੇਖ ਜਾਂਦਾ ਹੈ ਮਨ ਲਲਚਾ ਭਾਈ।
‘ਗਿੱਲ ਬਲਵਿੰਦਰਾ’ ਲੋਹੜੀ ਦੀ ਓਟ ਲੈ ਕੇ,
ਰੁੱਸ ਗਿਆਂ ਨੂੰ ਵੀ ਲਈਏ ਮਨਾਅ ਭਾਈ।
ਅਗਲੇ ਦਿਨ ਫਿਰ ਮਾਘੀ ਦੇ ਸ਼ੁਭ ਦਿਹਾੜੇ,
ਇਕੱਠੇ ਗੁਰੂ ਘਰ ਸੀਸ ਦਈਏ ਝੁਕਾਅ ਭਾਈ।
ਗਿੱਲ ਬਲਵਿੰਦਰ
CANADA +1.416.558.5530
([email protected] )

RELATED ARTICLES
POPULAR POSTS