Breaking News
Home / ਪੰਜਾਬ / ਖੇਡ ਰਾਜ ਮੰਤਰੀ ਸੰਦੀਪ ਸਿੰਘ ’ਤੇ ਆਰੋਪ ਲਗਾਉਣ ਵਾਲੀ ਮਹਿਲਾ ਕੋਚ ਦਾ ਵੱਡਾ ਖੁਲਾਸਾ

ਖੇਡ ਰਾਜ ਮੰਤਰੀ ਸੰਦੀਪ ਸਿੰਘ ’ਤੇ ਆਰੋਪ ਲਗਾਉਣ ਵਾਲੀ ਮਹਿਲਾ ਕੋਚ ਦਾ ਵੱਡਾ ਖੁਲਾਸਾ

ਕਿਹਾ : ਕੇਸ ਵਾਪਸ ਲੈਣ ਲਈ ਇਕ ਕਰੋੜ ਰੁਪਏ ਅਤੇ ਵਿਦੇਸ਼ ਭੇਜਣ ਦੀ ਦਿੱਤੀ ਜਾ ਰਹੀ ਹੈ ਆਫ਼ਰ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਖੇਡ ਰਾਜ ਮੰਤਰੀ ਅਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ’ਤੇ ਆਰੋਪ ਲਗਾਉਣ ਵਾਲੀ ਮਹਿਲਾ ਕੋਚ ਦੇ ਮਾਮਲੇ ਦੀ ਜਾਂਚ ਤੇਜ ਹੋ ਗਈ ਹੈ। ਇਸ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਜੂਨੀਅਰ ਮਹਿਲਾ ਕੋਚ ਤੋਂ ਸੈਕਟਰ 26 ਦੇ ਪੁਲਿਸ ਥਾਣੇ ’ਚ 8 ਘੰਟੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਜੂਨੀਅਰ ਮਹਿਲਾ ਕੋਚ ਨੇ ਚੰਡੀਗੜ੍ਹ ਪੁਲਿਸ ਅੱਗੇ ਖੁਲਾਸਾ ਕੀਤਾ ਕਿ ਉਸ ਨੂੰ ਕੇਸ ਵਾਪਸ ਲੈਣ ਦੇ ਲਈ 1 ਕਰੋੜ ਰੁਪਏ ਦੇ ਆਫਰ ਦੇ ਨਾਲ-ਨਾਲ ਵਿਦੇਸ਼ ਭੇਜਣ ਦਾ ਆਫਰ ਵੀ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ਪੁਲਿਸ ਦੇ ਸੂਤਰਾਂ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਮਹਿਲਾ ਕੋਚ ਦੇ ਵਕੀਲਾਂ ਵੱਲੋਂ ਵੀ ਕੁਝ ਸਬੂਤ ਪੁਲਿਸ ਨੂੰ ਸੌਂਪੇ ਗਏ। ਜਾਂਚ ’ਚ ਸ਼ਾਮਲ ਪੁਲਿਸ ਅਧਿਕਾਰੀਆਂ ਨੇ ਮਹਿਲਾ ਕੋਚ ਕੋਲੋਂ 45 ਤੋਂ ਜ਼ਿਆਦਾ ਸਵਾਲ ਪੁੱਛੇ। ਪੁੱਛਗਿੱਛ ਦੌਰਾਨ ਮਹਿਲਾ ਕੋਚ ਦੇ ਬਿਆਨ ਵੀ ਦਰਜ ਕੀਤੇ ਗਏ ਅਤੇ ਜਾਂਚ ਦੇ ਲਈ ਪੀੜਤ ਕੋਚ ਦਾ ਮੋਬਾਇਲ ਵੀ ਜਬਤ ਕਰ ਲਿਆ ਗਿਆ ਹੈ। ਉਧਰ ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਆਰੋਪਾਂ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਖੱਟਰ ਨੇ ਇਸ ਮਾਮਲੇ ’ਤੇ ਆਪਣੀ ਚੁੱਪੀ ਤੋੜੀ ਹੈ ਅਤੇ ਉਹ ਸੰਦੀਪ ਸਿੰਘ ਦੇ ਹੱਕ ਵਿਚ ਉਤਰ ਆਏ ਹਨ। ਉਨ੍ਹਾਂ ਸਾਫ਼ ਸ਼ਬਦਾਂ ’ਚ ਕਿਹਾ ਕਿ ਦੋਸ਼ ਲਗਾਉਣ ਨਾਲ ਕੋਈ ਦੋਸ਼ੀ ਨਹੀਂ ਹੋ ਜਾਂਦਾ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾਵੇਗੀ।

Check Also

ਪੰਜਾਬ ’ਚ ਚੋਣਾਂ ਲਈ ਘਰ-ਘਰ ਭੇਜਿਆ ਜਾਵੇਗਾ ‘ਚੋਣ ਸੱਦਾ’ ਪੱਤਰ

1 ਜੂਨ ਨੂੰ ਪੰਜਾਬ ’ਚ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਚੋਣ ਅਧਿਕਾਰੀ …