ਤਿੰਨ ਰੋਜ਼ਾ ਪੰਜਾਬ ਫੇਰੀ ‘ਤੇ ਆਏ ਅਰਵਿੰਦ ਕੇਜਰੀਵਾਲ ਕਰ ਗਏ ਐਲਾਨ
ਬਟਾਲਾ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤਿੰਨ ਰੋਜ਼ਾ ਪੰਜਾਬ ਦੌਰੇ ਦੇ ਆਖਰੀ ਦਿਨ ਬਟਾਲਾ ਪਹੁੰਚੇ। ਉਨ੍ਹਾਂ ਕਿਹਾ ਕਿ ਅੱਜ ਕਿਸੇ ਹੋਰ ਪਾਰਟੀ ਕੋਲ ਬਿਕਰਮ ਮਜੀਠੀਆ ਨੂੰ ਜੇਲ੍ਹ ਭੇਜਣ ਦੀ ਤਾਕਤ ਨਹੀਂ ਹੈ ਅਤੇ ਜਦੋਂ 2017 ਵਿਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਮਜੀਠੀਆ ਨੂੰ ਜੇਲ੍ਹ ਭੇਜਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਚਲਦਿਆਂ ਸੂਬੇ ਦੀ ਇੰਡਸਟਰੀ ਦੂਜੇ ਸੂਬਿਆਂ ਵਿਚ ਸ਼ਿਫਟ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਸ ਦੌਰਾਨ ਲੁਧਿਆਣਾ ‘ਚ ਪੰਜਾਬ ਦੇ ਉਦਯੋਗਪਤੀਆਂ ਲਈ ਇੰਡਸਟਰੀ ਦਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ।
ਸਵਾਲ : ਖੁਦ ਜਾਂ ਪਤਨੀ ਨੂੰ ਪੰਜਾਬ ਦਾ ਸੀਐਮ ਤਾਂ ਨਹੀਂ ਬਣਾਉਣਾ ਚਾਹੁੰਦੇ?
ਕੇਜਰੀਵਾਲ ਦਾ ਜਵਾਬ : ਪਤਨੀ ਦਾ ਸਵਾਲ ਹੀ ਨਹੀਂ, ਖੁਦ ਬਾਰੇ ਸੋਚਿਆ ਨਹੀਂ।
ਸਵਾਲ : ਤੁਸੀਂ ਪੰਜਾਬ ਦੇ ਸੀਐਮ ਕੈਂਡੀਡੇਟ ਦਾ ਐਲਾਨ ਕਰਨ ਤੋਂ ਡਰ ਰਹੇ ਹੋ?
ਜਵਾਬ : ਸਾਡਾ ਸੀਐਮ ਕੌਣ ਹੋਵੇਗਾ ਇਹ ਚਰਚਾ ਦਾ ਵਿਸ਼ਾ ਨਹੀਂ। ਅਸੀਂ ਤਾਂ ਮੁੱਦਿਆਂ ਨੂੰ ਲੈ ਕੇ ਕੰਮ ਕਰ ਰਹੇ ਹਾਂ। ਮੇਰਾ ਵਾਅਦਾ ਹੈ ਜੋ ਵੀ ਸੀਐਮ ਕੈਂਡੀਡੇਟ ਹੋਵੇਗਾ ਉਹ ਬਹੁਤ ਹੀ ਈਮਾਨਦਾਰ, ਮਿਹਨਤੀ ਅਤੇ ਪੰਜਾਬ ਤੇ ਪੰਜਾਬੀਆਂ ਦੇ ਲਈ ਮਰ-ਮਿਟਣ ਵਾਲਾ ਹੋਵੇਗਾ।
ਸਵਾਲ : ਤੁਸੀਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਲੜੋਗੇ?
ਜਵਾਬ : ਅਜੇ ਇਸ ਬਾਰੇ ‘ਚ ਕੁਝ ਵੀ ਨਹੀਂ ਕਹਿ ਸਕਦਾ।
ਸਵਾਲ : ਪਾਰਟੀ ਛੱਡ ਕੇ ਗਏ ਆਗੂਆਂ ਨੂੰ ਕੀ ਤੁਸੀਂ ਮਨਾਓਗੇ?
ਜਵਾਬ : ਡਾ. ਧਰਮਵੀਰ ਗਾਂਧੀ ਸਮੇਤ ਜੋ ਨੇਤਾ ਮਨਮੁਟਾਵ ਕਾਰਨ ਗਏ ਹਨ। ਉਨ੍ਹਾਂ ਨੂੰ ਮਨਾਉਣ ਦੀ ਸਾਡੀ ਕੋਸ਼ਿਸ਼ ਹੋਵੇਗੀ ਕਿ ਵਾਪਸ ਲਿਆਂਦਾ ਜਾਵੇ। ਛੋਟੇਪੁਰ ਨੂੰ ਤਾਂ ਭ੍ਰਿਸ਼ਟਾਚਾਰ ਕਾਰਨ ਕੱਢਿਆ ਗਿਆ ਹੈ। ਪਾਰਟੀ ‘ਚ ਕੋਈ ਮਤਭੇਦ ਨਹੀਂ ਹੈ। ਫੂਲਕਾ ਸਾਹਿਬ ਸਾਡੇ ਸੀਨੀਅਰ ਆਗੂ ਹਨ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …